ਸਨਾ (ਭਾਸ਼ਾ) : ਯਮਨ ਦੀ ਰਾਜਧਾਨੀ ਸਨਾ ਵਿੱਚ ਵਿੱਤੀ ਸਹਾਇਤਾ ਵੰਡਣ ਲਈ ਆਯੋਜਿਤ ਇਕ ਸਮਾਗਮ ਵਿਚ ਬੁੱਧਵਾਰ ਦੇਰ ਰਾਤ ਮਚੀ ਭੱਜ-ਦੌੜ ਵਿੱਚ ਘੱਟੋ-ਘੱਟ 85 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ। ਹੂਤੀ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹੂਤੀ ਵੱਲੋਂ ਸੰਚਾਲਿਤ ਗ੍ਰਹਿ ਮੰਤਰਾਲਾ ਅਨੁਸਾਰ, ਓਲਡ ਸਿਟੀ ਵਿੱਚ ਵਪਾਰੀਆਂ ਵੱਲੋਂ ਆਯੋਜਿਤ ਇੱਕ ਸਮਾਗਮ ਵਿੱਚ ਸੈਂਕੜੇ ਗਰੀਬ ਲੋਕ ਇਕੱਠੇ ਹੋਏ ਸਨ ਅਤੇ ਉਦੋਂ ਅਚਾਨਕ ਉਥੇ ਭੱਜ-ਦੌੜ ਮਚ ਗਈ।
ਇਹ ਵੀ ਪੜ੍ਹੋ: ਕਾਂਗਰਸ ਲਈ 'ਗਲੇ ਦੀ ਹੱਡੀ' ਬਣੇਗਾ ਗੈਂਗਸਟਰ ਅੰਸਾਰੀ ਨੂੰ VVIP ਟ੍ਰੀਟਮੈਂਟ ਦੇਣ ਦਾ ਮਾਮਲਾ
ਮੰਤਰਾਲਾ ਦੇ ਬੁਲਾਰੇ ਬ੍ਰਿਗੇਡੀਅਰ ਅਬਦੇਲ-ਖਾਲੀਕ ਅਲ-ਅਘਰੀ ਨੇ ਦੋਸ਼ ਲਾਇਆ ਕਿ ਪੈਸੇ ਵੰਡਣ ਦਾ ਸਮਾਗਮ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕੀਤੇ ਬਿਨਾਂ ਆਯੋਜਿਤ ਕੀਤਾ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹੂਤੀ ਟੀਵੀ ਚੈਨਲ ਅਲ-ਮਸੀਰਾਹ ਦੇ ਅਨੁਸਾਰ, ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਦੁਬਈ ਅਗਨੀਕਾਂਡ: ਗੁਆਂਢੀਆਂ ਲਈ ਇਫਤਾਰ ਦੀ ਤਿਆਰੀ ਕਰ ਰਿਹਾ ਸੀ ਭਾਰਤੀ ਜੋੜਾ
ਇੱਕ ਸੀਨੀਅਰ ਸਿਹਤ ਅਧਿਕਾਰੀ ਮੋਤਾਹਰ ਅਲ-ਮਰੌਨੀ ਨੇ ਕਿਹਾ ਕਿ ਇਸ ਹਾਦਸੇ ਵਿਚ 85 ਲੋਕ ਮਾਰੇ ਗਏ ਹਨ ਅਤੇ ਸੈਂਕੜੇ ਲੋਕ ਜ਼ਖ਼ਮੀ ਹਨ। ਹੂਤੀ ਵਿਦਰੋਹੀਆਂ ਨੇ ਤੁਰੰਤ ਉਸ ਸਕੂਲ ਨੂੰ ਘੇਰ ਲਿਆ, ਜਿੱਥੇ ਸਮਾਗਮ ਆਯੋਜਿਤ ਕੀਤਾ ਗਿਆ ਸੀ। ਉਥੇ ਪੱਤਰਕਾਰਾਂ ਸਮੇਤ ਆਮ ਲੋਕਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ। ਹੂਤੀ ਵੱਲੋਂ ਸੰਚਾਲਿਤ ਗ੍ਰਹਿ ਮੰਤਰਾਲਾ ਅਨੁਸਾਰ, ਇਸ ਸਬੰਧ ਵਿੱਚ ਹੁਣ ਤੱਕ 2 ਪ੍ਰਬੰਧਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕਾਰ 'ਤੇ ਪਲਟਿਆ ਰੇਤ ਨਾਲ ਭਰਿਆ ਟਰੱਕ, 6 ਲੋਕਾਂ ਦੀ ਦਰਦਨਾਕ ਮੌਤ
ਔਰਤ ਨੇ ਮੈਨਚੈਸਟਰ 'ਚ ਸਾੜੀ ਬੰਨ੍ਹ ਕੇ ਦੌੜੀ 5 ਘੰਟੇ ਦੀ ਮੈਰਾਥਨ, ਸੋਸ਼ਲ ਮੀਡੀਆ 'ਤੇ ਹੋ ਰਹੇ ਵੀਡੀਓ ਦੇ ਚਰਚੇ
NEXT STORY