ਮਿਲਾਨ/ਇਟਲੀ (ਸਾਬੀ ਚੀਨੀਆ): ਉੱਤਰੀ ਇਟਲੀ ਵਿਚ ਸਥਿੱਤ ਭਾਰਤੀ ਕੌਂਸਲੇਟ ਜਨਰਲ ਆਫ ਮਿਲਾਨ ਦੁਆਰਾ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਇਟਲੀ ਵਿਚ ਲਗਾਏ ਗਏ "ਯੋਗਾ ਕੈਂਪਜ" ਦੀ ਲੜੀ ਤਹਿਤ ਬੁਲਜਾਨੋ ਸ਼ਹਿਰ ਵਿਖੇ ਇਕ ਰੋਜਾ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਭਾਰਤੀ ਭਾਈਚਾਰੇ ਦੇ ਨਾਲ-ਨਾਲ ਬਹੁਤ ਸਾਰੇ ਇਟਾਲੀਅਨ ਲੋਕਾਂ ਨੇ ਵੀ ਸ਼ਿਰਕਤ ਕੀਤੀ ਅਤੇ ਤੰਦਰੁਸਤ ਰਹਿਣ ਦੇ ਲਈ ਯੋਗ ਅਭਿਆਸ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ-ਆਬੂਧਾਬੀ ਤੋਂ ਬਾਅਦ ਹੁਣ ਮਾਸਕੋ 'ਚ ਬਣੇਗਾ ਹਿੰਦੂ ਮੰਦਰ! PM ਮੋਦੀ ਦੇ ਰੂਸ ਦੌਰੇ ਤੋਂ ਪਹਿਲਾਂ ਮੰਗ ਤੇਜ਼
ਇਸ ਯੋਗਾ ਕੈਂਪ ਦੌਰਾਨ ਸਾਹਾਜਾ ਯੋਗਾ ਐਸੋਸੀਏਸਨ ਦੇ ਕੋਚਾਂ ਨੇ ਯੋਗਾ ਕਰਨ ਦੇ ਢੰਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਯੋਗਾ ਦੀ ਸਿਖਲਾਈ ਦਿੱਤੀ। ਮਿਲਾਨ ਕੌਂਸਲੇਟ ਜਨਰਲ ਮੈਡਮ ਟੀ ਅੰਜੂਗਲਾ ਨੇ ਕੈਂਪ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਰ ਕਰਦਿਆਂ ਉੱਥੇ ਹਾਜਿਰ ਯੋਗਾ ਕਰਮੀਆਂ ਨੂੰ ਯੋਗਾ ਦੀ ਮਹੱਤਤਾ ਅਤੇ ਯੋਗਾ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਯੋਗਾ ਕੈਂਪ ਵਿੱਚ ਬੁਲਜਾਨੋ ਸ਼ਹਿਰ ਦੇ ਉੱਪ ਮੇਅਰ, ਮਿਲਾਨ ਕੌਂਸਲੇਟ ਜਨਰਲ ਦੇ ਸਟਾਫ ਸਮੇਤ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ|
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਿਜਲੀ ਦੀ ਤਾਰ ਨਾਲ ਟਕਰਾਉਣ ਤੋਂ ਬਾਅਦ ਹੈਲੀਕਾਪਟਰ 'ਚ ਲੱਗੀ ਅੱਗ, 3 ਲੋਕਾਂ ਦੀ ਮੌਤ
NEXT STORY