ਨਿੳੂਯਾਰਕ - ਪੋਰਨ ਵੀਡੀਓ ਦੇ ਜ਼ਰੀਏ ਧਰਤੀ ਬਚਾਉਣ ਅਤੇ ਹਰਿਆਲੀ ਵਧਾਉਣ ਦਾ ਆਈਡੀਆ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਪੋਰਨ ਦੀ ਲੋਕ ਪ੍ਰਸਿੱਧ ਵੈੱਬਸਾਈਟ ਪੋਰਨ ਹੱਬ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਸਾਈਟ ’ਤੇ ਵੀਡੀਓ ਦੇਖਣ ਦੀ ਗਿਣਤੀ ਦੇ ਆਧਾਰ ’ਤੇ ਦਰੱਖਤ ਲਾਵੇਗੀ। ਪੋਰਨ ਹੱਬ ਵੱਲੋਂ ਆਖਿਆ ਗਿਆ ਕਿ ਇਕ ਖਾਸ ਕੈਟੇਗਰੀ ’ਚ ਹਰ 100 ਵੀਡੀਓ ਦੀ ਸਟ੍ਰੀਮਿੰਗ ’ਤੇ ਵੈੱਬਸਾਈਟ ਵੱਲੋਂ ਇਕ ਦਰੱਖਤ ਲਗਾਇਆ ਜਾਵੇਗਾ।
ਅਮਰੀਕੀ ਵੈੱਬਸਾਈਟ time.com ਦੀ ਰਿਪੋਰਟ ਮੁਤਾਬਕ, ਪੋਰਨ ਹੱਬ ਨੇ ਇਹ ਐਲਾਨ ਵਿਸ਼ੇਸ਼ ਤੌਰ ’ਤੇ ‘ਆਰਬਰ ਡੇਅ’ ਮਨਾਉਣ ਲਈ ਕੀਤਾ ਹੈ। ਦੱਸ ਦਈਏ ਕਿ ਦੁਨੀਆ ਭਰ ’ਚ ਧਰਤੀ ਬਚਾਉਣ ਅਤੇ ਹਰਿਆਲੀ ਵਧਾਉਣ ਦੀ ਸੰਕਲਪ ਲਈ ‘ਆਰਬਰ ਡੇਅ’ ਮਨਾਇਆ ਜਾਂਦਾ ਹੈ। ਇਸ ਦਿਨ ਅਮਰੀਕਾ, ਲਾਤਿਨ ਅਮਰੀਕਾ ਅਤੇ ਯੂਰਪ ਦੇ ਕਈ ਦੇਸ਼ਾਂ ’ਚ ਲੋਕ ਵੱਡੀ ਗਿਣਤੀ ’ਚ ਦਰੱਖਤ ਲਾਉਦੇ ਹਨ। ਅਜਿਹਾ ਨਹੀਂ ਹੈ ਪੋਰਨ ਹੱਬ ਦਾ ਇਹ ਐਲਾਨ ਸਿਰਫ ਐਲਾਨ ਤੱਕ ਸੀਮਤ ਨਹੀਂ ਹੈ, ਵੈੱਬਸਾਈਟ ਨੇ ਹੁਣ ਤੱਕ ਦੀ ਵੀਡੀਓ ਸਟ੍ਰੀਮਿੰਗ ਦੇ ਆਧਾਰ ’ਤੇ ਦਰੱਖਤਾਂ ਦੀ ਗਿਣਤੀ ਦਾ ਡਾਟਾ ਵੀ ਰੱਖਿਆ ਹੈ।
ਪੁਲਾੜ ’ਚ ਅਲਡਲਟ ਫਿਲਮ ਸ਼ੂਟ ਕਰਨ ਦਾ ਐਲਾਨ
ਪੋਰਨ ਹੱਬ ਦਾ ਇਹ ਕੈਂਪੇਨ ਚਲਾਉਣ ਵਾਲੀ ਸਾਈਟ ਮੁਤਾਬਕ ਸੋਮਵਾਰ ਤੱਕ ਦੇ ਅੰਕੜਿਆਂ ਮੁਤਾਬਕ ਉਸ ਨੂੰ 11,000 ਦਰੱਖਤ ਲਾਉਣੇ ਹੋਣਗੇ। ਵੈੱਬਸਾਈਟ ਦੀ ਲੋਕ ਪ੍ਰਸਿੱਧੀ ਨੂੰ ਦੇਖਦੇ ਹੋਏ ਇੰਨੀ ਉਮੀਦ ਤਾਂ ਜਤਾਈ ਹੀ ਜਾ ਰਹੀ ਹੈ ਕਿ ਇਹ ਗਿਣਤੀ ਅੱਗੇ ਜਾ ਕੇ ਹੋਰ ਵਧ ਸਕਦੀ ਹੈ। ਹਾਲਾਂਕਿ, ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਦਰੱਖਤ ਕਿਥੇ ਲਾਏ ਜਾਣਗੇ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਪੋਰਨ ਹੱਬ ਵੱਲੋਂ ਇਸ ਤਰ੍ਹਾਂ ਦਾ ਐਲਾਨ ਕੀਤਾ ਗਿਆ ਹੈ। ਸਾਲ 2015 ’ਚ ਵੈੱਬਸਾਈਟ ਨੇ ਪੁਲਾੜ ’ਚ ਪੋਰਨ ਫਿਲਮ ਸ਼ੂਟ ਕਰਨ ਦਾ ਵੀ ਐਲਾਨ ਕੀਤਾ ਸੀ।
ਦੁਨੀਆ ਦੀ ਸਭ ਤੋਂ ਲੋਕ ਪ੍ਰਸਿੱਧ ਵੈੱਬਸਾਈਟ ਹੈ ਪੋਰਨ ਹੱਬ
2018 ’ਚ ਜਾਰੀ ਰਿਪੋਰਟ ਮੁਤਾਬਕ ਪੋਰਨ ਹੱਬ ਨੂੰ 33.5 ਬਿਲੀਅਨ ਲੋਕਾਂ ਨੇ ਪਸੰਦ ਕੀਤਾ ਸੀ। 2017 ਦੀ ਤੁਲਨਾ ’ਚ ਇਸ ’ਚ 5 ਬਿਲੀਅਨ ਦਾ ਵਾਧਾ ਦਰਜ ਕੀਤਾ ਗਿਆ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਓਸਤਨ ਹਰ ਸਾਲ ਪੋਰਨ ਹੱਬ ’ਤੇ 92 ਮਿਲੀਅਨ ਤੋਂ ਜ਼ਿਆਦਾ ਯੂਜ਼ਰ ਰਹਿੰਦੇ ਹਨ।
ਬ੍ਰੈਗਜ਼ਿਟ: ਮਹਾਰਾਣੀ ਏਲਿਜ਼ਾਬੇਥ ਨੇ ਸਵਿਕਾਰ ਕੀਤੀ ਬਿ੍ਰਟਿਸ਼ ਸੰਸਦ ਮੁਅੱਤਲ ਕਰਨ ਦੀ ਮੰਗ
NEXT STORY