ਵਾਸ਼ਿੰਗਟਨ-ਅਮਰੀਕੀ ਮੀਡੀਆ ਨੇ ਦੱਸਿਆ ਕਿ ਯੂਟਿਊਬ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਉਂਟ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਹੈ ਅਤੇ ਕਿਹਾ ਕਿ ਇਹ ਸਾਬਕਾ ਰਾਸ਼ਟਰਪਤੀ ਦੇ ਵਕੀਲ ਰੂਡੀ ਗਿਓਲਿਆਨੀ ਨੂੰ ਵੀ ਆਪਣੇ ਕਲਿਪ ਦਾ ਮਾਨੇਟਾਈਜੇਸ਼ਨ ਕਰਨ ਤੋਂ ਰੋਕ ਦੇਵੇਗਾ। ਕਰੀਬ ਇਕ ਹਫਤੇ ਬਾਅਦ ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਨੇ ਇਸ ਗੱਲ਼ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਟਰੰਪ ਦੇ ਚੈਨਲ 'ਤੇ ਪਾਬੰਦੀ ਨੂੰ ਵਧਾ ਰਹੇ ਹਨ।
ਇਹ ਵੀ ਪੜ੍ਹੋ -ਰੂਸ 'ਚ ਕੋਰੋਨਾ ਦੇ ਇਕ ਦਿਨ 'ਚ 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਟਰੰਪ ਦੇ ਚੈਨਲ ਦੇ 30 ਲੱਖ ਦੇ ਕਰੀਬ ਸਬਸਕਰਾਈਬਰਸ ਹਨ। ਅਮਰੀਕਾ 'ਚ 6 ਜਨਵਰੀ ਨੂੰ ਹੋਏ ਕੈਪੀਟਲ ਹਿੱਲ ਦੰਗਿਆਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਕੁਝ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਨੇ ਪਹਿਲਾਂ ਹੀ ਟਰੰਪ ਦੇ ਅਕਾਊਂਟਸ 'ਤੇ ਪਾਬੰਦੀ ਲੱਗਾ ਦਿੱਤੀ ਸੀ, ਯੂਟਿਊਬ ਨੇ ਹੁਣ ਆਪਣੀ ਪਾਬੰਦੀ ਦੀ ਪੁਸ਼ਟੀ ਕੀਤੀ ਹੈ। ਗੂਗਲ ਦੀ ਮਲਕੀਅਤ ਵਾਲੀ ਸੰਸਥਾ ਯੂਟਿਊਬ ਦੇ ਵਾਸ਼ਿੰਗਟਨ 'ਚ ਹੋਈ ਹਿੰਸਾ ਤੋਂ ਬਾਅਦ ਹੌਲੀ ਪ੍ਰਤੀਕਿਰਿਆ ਅਤੇ ਦੰਗਿਆਂ ਨੂੰ ਭੜਕਾਉਣ ਵਾਲੀਆਂ ਵੀਡੀਓਜ਼ ਰਾਹੀਂ ਪ੍ਰਸਾਰ ਲਈ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ -ਬਲਿੰਕੇਨ ਬਣੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ
ਯੂਟਿਊਬ ਦੇ ਬੁਲਾਰੇ ਨੇ ਅਮਰੀਕੀ ਰਾਜਨੀਤੀ ਖਬਰਾਂ ਦੀ ਸੰਸਥਾ 'ਪਾਲਿਟਿਕੋ' ਦੇ ਹਵਾਲੇ ਤੋਂ ਦੱਸਿਆ ਕਿ 'ਹਿੰਸਾ ਦੇ ਖਦਸ਼ੇ ਦੇ ਮੱਦੇਨਜ਼ਰ, ਡੋਨਾਲਡ ਟਰੰਪ ਦਾ ਚੈਨਲ ਮੁਅੱਤਰ ਰਹੇਗਾ।'ਗੁੰਮਰਾਹਕੁੰਨ ਜਾਣਕਾਰੀ ਦੇਣ ਵਾਲੀ ਪੋਸਟ ਕਰਨ ਦੇ ਚਲਦੇ ਕਾਰਵਾਈ ਕੰਪਨੀ ਨੇ ਵੱਖ ਤੋਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੇ ਵਕੀਲ ਰੂਡੀ ਦੇ ਅਕਾਉਂਟ ਨੂੰ ਭਾਗੀਦਾਰ ਪ੍ਰੋਗਰਾਮ ਤੋਂ ਰੋਕ ਦਿੱਤਾ ਜਾਵੇਗਾ। ਅਮਰੀਕੀ ਚੋਣਾਂ ਦੇ ਬਾਰੇ 'ਚ ਗੁੰਮਰਾਹਕੁੰਨ ਜਾਣਕਾਰੀ ਪੋਸਟ ਕਰਨ ਦੇ ਕਾਰਣ ਇਹ ਕਾਰਵਾਈ ਕੀਤੀ ਗਈ ਹੈ। ਇਹ ਫੈਸਲਾ ਕੰਪਨੀ ਦੀ ਨੀਤੀ ਦਾ ਵਾਰ-ਵਾਰ ਉਲੰਘਣ ਕਰਨ ਤੋਂ ਬਾਅਦ ਲਿਆ ਗਿਆ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਚੀਨ 'ਚ 2.2 ਕਰੋੜ ਲੋਕਾਂ ਨੂੰ ਲਾਇਆ ਗਿਆ ਕੋਰੋਨਾ ਟੀਕਾ
NEXT STORY