ਵਾਸ਼ਿੰਗਟਨ-ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਐਂਥਨੀ ਬਲਿੰਕੇਨ ਨੇ ਅਹੁਦਾ ਸੰਭਾਲਦੇ ਹੀ ਗੁਆਂਢੀ ਦੇਸ਼ਾਂ ਮੈਕਸੀਕੋ, ਕੈਨੇਡਾ ਅਤੇ ਏਸ਼ੀਆ ਦੇ ਆਪਣੇ ਦੋ ਸਹਿਯੋਗੀ ਦੇਸ਼ਾਂ ਦੱਖਣੀ ਕੋਰੀਆ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨੂੰ ਫੋਨ ਕੀਤਾ ਅਤੇ ਅਮਰੀਕੀ ਕੂਟਨੀਤੀ ਨੂੰ ਨਵੀਂ ਊਰਜਾ ਦੇਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਰਾਸ਼ਟਰਪਤੀ ਜੋ ਬਾਈਡੇਨ ਦੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਬਲਿੰਕੇਨ ਵਲੋਂ ਦੱਖਣੀ ਕੋਰੀਆ ਅਤੇ ਜਾਪਾਨ ਦੇ ਆਪਣੇ ਹਮਰੁਤਬਿਆਂ ਨੂੰ ਫੋਨ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਨੂੰ ਬਾਈਡੇਨ ਪ੍ਰਸ਼ਾਸਨ ਪੂਰੀ ਤਰਜੀਹ ਦੇ ਰਿਹਾ ਹੈ। ਇਸ ਦੀ ਸ਼ੁਰੂਆਤ ਓਬਾਮਾ ਪ੍ਰਸ਼ਾਸਨ ਨੇ ਕੀਤੀ ਸੀ। ਟਰੰਪ ਨੇ ਇਸ ਨੂੰ ਮਜ਼ਬੂਤ ਕੀਤਾ ਸੀ।
ਇਹ ਵੀ ਪੜ੍ਹੋ -ਐਸਟਰਾਜੇਨੇਕਾ ਨੇ ਟੀਕਿਆਂ 'ਤੇ ਹੋਣ ਵਾਲੀ ਗੱਲਬਾਤ ਤੋਂ ਖੁਦ ਨੂੰ ਕੀਤਾ ਵੱਖ : ਈ.ਯੂ. ਅਧਿਕਾਰੀ
ਅਮਰੀਕੀ ਸੈਨੇਟ ਤੋਂ ਨਾਂ ਦੀ ਮਨਜ਼ੂਰੀ ਮਿਲਣ ਦੇ ਤੁਰੰਤ ਬਾਅਦ ਮੰਗਲਵਾਰ ਨੂੰ ਬਲਿੰਕੇਨ (58) ਨੂੰ ਕੈਰਲ ਜ਼ੈਡ ਪੈਰੇਜ ਨੇ ਅਹੁਦੇ ਦੀ ਸਹੁੰ ਚੁਕਾਈ। ਬੁੱਧਵਾਰ ਨੂੰ ਬਲਿੰਕੇਨ ਦਾ ਵਿਦੇਸ਼ ਮੰਤਰਾਲਾ 'ਚ ਰਸਮੀ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਨੇ ਟਵੀਟ ਕੀਤਾ ਕਿ ਅਸੀਂ ਵਿਸ਼ਵ 'ਚ ਆਪਣੇ ਹਿੱਤਾਂ ਅਤੇ ਮੂਲਾਂ ਨੂੰ ਅਗੇ ਵਧਾਉਣ ਲਈ ਅਮਰੀਕੀ ਕੂਟਨੀਤੀ ਨੂੰ ਨਵੀਂ ਊਰਜਾ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਅਗਵਾਈ ਮਾਈਨੇ ਰੱਖਦੀ ਹੈ ਅਤੇ ਸਾਡੇ ਅੰਦਰ ਉਹ ਸਮੱਰਥਾ ਹੈ ਕਿ ਅਸੀਂ ਆਪਣੇ ਸਹਿਯੋਗੀਆਂ ਨੂੰ ਅੱਜ ਦੇ ਸਮੇਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਥ ਲੈ ਸਕਣ। ਅਸੀਂ ਰਾਸ਼ਟਰਪਤੀ ਬਾਈਡੇਨ ਦੀ ਵਿਦੇਸ਼ ਨੀਤੀ 'ਚ ਅਜਿਹਾ ਨਜ਼ੀਰੀਆ ਜੋ ਅਮਰੀਕਾ ਦੀ ਸੁਰੱਖਿਆ, ਖੁਸ਼ਹਾਲੀ ਅਤੇ ਕਦਰਾਂ ਕੀਮਤਾਂ ਨੂੰ ਉਤਸ਼ਾਹ ਦਿੰਦਾ ਹੈ।
ਇਹ ਵੀ ਪੜ੍ਹੋ -ਇਟਲੀ ਦੇ PM ਗਯੂਸੇਪ ਕੋਂਤੇ ਨੇ ਅਹੁਦੇ ਤੋਂ ਦਿੱਤਾ ਅਸਤੀਫਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਐਸਟਰਾਜੇਨੇਕਾ ਨੇ ਟੀਕਿਆਂ 'ਤੇ ਹੋਣ ਵਾਲੀ ਗੱਲਬਾਤ ਤੋਂ ਖੁਦ ਨੂੰ ਕੀਤਾ ਵੱਖ : ਈ.ਯੂ. ਅਧਿਕਾਰੀ
NEXT STORY