ਨਿਊਯਾਰਕ : ਯਮ ਬ੍ਰਾਂਡਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਮਸ਼ਹੂਰ ਪੀਜ਼ਾ ਚੇਨ, ਪੀਜ਼ਾ ਹੱਟ ਨੂੰ ਨਿੱਜੀ ਇਕੁਇਟੀ ਫਰਮ ਲੌਂਗਰੇਂਜ ਕੈਪੀਟਲ ਨੂੰ 2.7 ਬਿਲੀਅਨ ਡਾਲਰ 'ਚ ਵੇਚ ਰਿਹਾ ਹੈ। ਇਹ ਵੱਡਾ ਫੈਸਲਾ ਪੀਜ਼ਾ ਹੱਟ ਦੇ ਪਿਛਲੇ ਕਈ ਸਾਲਾਂ ਦੇ ਵਿੱਤੀ ਸੰਘਰਸ਼ ਅਤੇ ਘਟਦੀ ਕਾਰਗੁਜ਼ਾਰੀ ਤੋਂ ਬਾਅਦ ਲਿਆ ਗਿਆ ਹੈ, ਜਿਸ ਕਾਰਨ ਯਮ ਬ੍ਰਾਂਡਸ ਦੇ ਸਮੁੱਚੇ ਮੁਨਾਫੇ 'ਤੇ ਅਸਰ ਪੈ ਰਿਹਾ ਸੀ।
ਮਾਰਕੀਟ 'ਚ ਪਛੜਿਆ ਪੀਜ਼ਾ ਹੱਟ
ਸੂਤਰਾਂ ਅਨੁਸਾਰ, ਅਮਰੀਕਾ ਵਿੱਚ ਪੀਜ਼ਾ ਹੱਟ ਆਪਣੇ ਪੁਰਾਣੇ 'ਸਿਟ-ਡਾਊਨ' ਫਾਰਮੈਟ ਅਤੇ ਸਲਾਦ ਬਾਰਾਂ ਤੋਂ ਬਾਹਰ ਨਿਕਲ ਕੇ ਡਿਲੀਵਰੀ ਅਤੇ ਕੈਰੀਆਉਟ ਮਾਡਲ ਅਪਣਾਉਣ ਵਿੱਚ ਬਹੁਤ ਦੇਰ ਕਰ ਗਿਆ। ਇਸ ਦੌਰਾਨ, ਇਸਦੇ ਮੁੱਖ ਵਿਰੋਧੀ ਡੋਮੀਨੋਜ਼ ਪੀਜ਼ਾ ਨੇ ਮਾਰਕੀਟ 'ਤੇ ਆਪਣਾ ਦਬਦਬਾ ਬਣਾ ਲਿਆ। ਇਸ ਤੋਂ ਇਲਾਵਾ, ਡੋਰਡੈਸ਼ ਵਰਗੀਆਂ ਤੀਜੀ-ਧਿਰ ਦੀਆਂ ਡਿਲੀਵਰੀ ਐਪਸ ਨੇ ਵੀ ਪੀਜ਼ਾ ਹੱਟ ਦੀ ਵਿਕਰੀ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ।
ਪੀਜ਼ਾ ਹੱਟ ਦੀ ਸ਼ੁਰੂਆਤ 1958 'ਚ ਵਿਚਿਟਾ, ਕੰਸਾਸ 'ਚ ਦੋ ਭਰਾਵਾਂ, ਡੈਨ ਤੇ ਫਰੈਂਕ ਕਾਰਨੇ ਦੁਆਰਾ ਕੀਤੀ ਗਈ ਸੀ। 1969 'ਚ ਪਬਲਿਕ ਹੋਣ ਤੋਂ ਬਾਅਦ, 1971 ਤੱਕ ਇਹ ਦੁਨੀਆ ਦੀ ਸਭ ਤੋਂ ਵੱਡੀ ਪੀਜ਼ਾ ਚੇਨ ਬਣ ਗਈ ਸੀ। ਹਾਲਾਂਕਿ, 2017 'ਚ ਡੋਮੀਨੋਜ਼ ਨੇ ਇਸ ਤੋਂ ਦੁਨੀਆ ਦੀ ਸਭ ਤੋਂ ਵੱਡੀ ਪੀਜ਼ਾ ਚੇਨ ਹੋਣ ਦਾ ਖਿਤਾਬ ਖੋਹ ਲਿਆ ਸੀ।
ਕੰਪਨੀ ਦਾ ਸਫ਼ਰ ਤੇ ਨਵੀਂ ਸ਼ੁਰੂਆਤ
ਇਸ ਸੌਦੇ ਨਾਲ ਪੀਜ਼ਾ ਹੱਟ ਦਾ ਆਪਣੀਆਂ ਸਹਿਯੋਗੀ ਕੰਪਨੀਆਂ ਟੈਕੋ ਬੈੱਲ ਅਤੇ ਕੇਐਫਸੀ ਨਾਲੋਂ ਰਿਸ਼ਤਾ ਖਤਮ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਪੈਪਸੀਕੋ ਨੇ 1977 ਵਿੱਚ ਪੀਜ਼ਾ ਹੱਟ ਨੂੰ ਖਰੀਦਿਆ ਸੀ ਅਤੇ 1986 ਤੱਕ ਇਹ ਤਿੰਨੋਂ ਬ੍ਰਾਂਡ ਪੈਪਸੀਕੋ ਦੇ ਅਧੀਨ ਸਨ। 1997 ਵਿੱਚ ਪੈਪਸੀ ਨੇ ਆਪਣੇ ਰੈਸਟੋਰੈਂਟ ਕਾਰੋਬਾਰ ਨੂੰ ਵੱਖ ਕਰਕੇ 'ਟ੍ਰਾਈਕਨ ਗਲੋਬਲ ਰੈਸਟੋਰੈਂਟਸ' ਬਣਾਇਆ ਸੀ, ਜਿਸ ਨੂੰ ਬਾਅਦ 'ਚ Yum ਦਾ ਨਾਮ ਦਿੱਤਾ ਗਿਆ ਸੀ। ਹੁਣ ਲੌਂਗਰੇਂਜ ਕੈਪੀਟਲ ਦੇ ਅਧੀਨ ਪੀਜ਼ਾ ਹੱਟ ਦੇ ਭਵਿੱਖ ਨੂੰ ਨਵੀਂ ਦਿਸ਼ਾ ਮਿਲਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਟਲੀ ਪੁਲਸ ਦੀ ਇੱਕ ਹੋਰ ਮੱਲ , ਚੀਨੀ ਨੈੱਟਵਰਕ ਰਾਹੀਂ ਗੈਰ-ਕਾਨੂੰਨੀ ਧੰਦੇ 'ਚ ਸ਼ਰੀਕ 33 ਲੋਕਾਂ 'ਤੇ ਕੀਤੀ ਕਾਰਵਾਈ
NEXT STORY