ਹਰਾਰੇ (ਭਾਸ਼ਾ)— ਜ਼ਿੰਮਬਾਵੇ ਦੀ ਰਾਜਧਾਨੀ ਹਰਾਰੇ ਅਤੇ ਪੂਰਬੀ ਨਗਰ ਰੂਸਾਪੇ ਨੂੰ ਜੋੜਨ ਵਾਲੀ ਸੜਕ 'ਤੇ ਹੋਈ ਦੋ ਬੱਸਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ 47 ਲੋਕਾਂ ਦੇ ਮਾਰੇ ਜਾਣ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਕ ਸਥਾਨਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਪੌਲ ਨਯਾਥੀ ਨੇ ਦੱਸਿਅੀ,''ਇਹ ਹਾਦਸਾ ਹਰਾਰੇ-ਮੁਟਾਰੇ ਮਾਰਗ 'ਤੇ ਹੋਇਆ ਅਤੇ ਅਸੀਂ 47 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹਾਂ।'' ਗੌਰਤਲਬ ਹੈ ਕਿ ਜ਼ਿੰਮਬਾਵੇ ਵਿਚ ਬਹੁਤ ਜ਼ਿਆਦਾ ਸੜਕ ਹਾਦਸੇ ਹੁੰਦੇ ਹਨ ਅਤੇ ਇਸ ਦਾ ਕਾਰਨ ਇੱਥੋਂ ਦੀਆਂ ਖਰਾਬ ਸੜਕਾਂ ਹਨ। ਬੀਤੀ ਜੂਨ ਵਿਚ ਇੱਥੇ ਇਕ ਹੋਰ ਵਾਪਰੇ ਬੱਸ ਹਾਦਸੇ ਵਿਚ 43 ਲੋਕਾਂ ਦੀ ਮੌਤ ਹੋ ਗਈ ਸੀ।
ਸਿੰਗਾਪੁਰ 'ਚ ਦੀਵਾਲੀ ਮੌਕੇ ਦੋ ਭਾਰਤੀਆਂ ਨੇ ਕੀਤੀ ਇਹ ਗਲਤੀ, ਹੋ ਸਕਦੀ ਹੈ ਸਜ਼ਾ
NEXT STORY