ਹਰਾਰੇ (ਏਪੀ): ਜ਼ਿੰਬਾਬਵੇ ਦੇ ਸਿਹਤ ਮੰਤਰੀ ਨੂੰ ਕੋਵਿਡ-19 ਨਾਲ ਜੁੜੇ ਉਪਕਰਨਾਂ ਦੀ ਖਰੀਦ ਦਾ ਠੇਕਾ ਇਕ ਗਲਤ ਕੰਪਨੀ ਨੂੰ ਦੇਣ ਦੇ ਦੋਸ਼ ਵਿਚ ਸ਼ੁੱਕਰਵਾਰ ਨੂੰ ਗ੍ਰਿਫਕਾਰ ਕੀਤਾ ਗਿਆ ਹੈ ਤੇ ਸ਼ਨੀਵਾਰ ਨੂੰ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਦੇਸ਼ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਓਬਾਦੀਆ ਮੋਯੋ ਨੂੰ ਸ਼ੁੱਕਰਵਾਰ ਨੂੰ ਇਸ ਘੋਟਾਲੇ ਦੇ ਸਿਲਸਿਲੇ ਵਿਚ ਗ੍ਰਿਫਤਾਰ ਕੀਤਾ।
ਕੁਝ ਸਥਾਨਕ ਪੱਤਰਕਾਰਾਂ ਨੇ ਇਹ ਖੁਲਾਸਾ ਕੀਤਾ ਕਿ ਮੋਯੋ ਨੇ ਕਥਿਤ ਰੂਪ ਨਾਲ ਇਕ ਕੰਪਨੀ ਨੂੰ ਬਹੁਤ ਜ਼ਿਆਦਾ ਮੁੱਲ 'ਤੇ ਸਰਕਾਰ ਨੂੰ ਮੈਡੀਕਲ ਉਪਕਰਨਾਂ ਦੀ ਸਪਲਾਈ ਕਰਨ ਦਾ ਠੇਕਾ ਦੇ ਦਿੱਤਾ। ਉਨ੍ਹਾਂ ਮੁਤਾਬਕ ਕੰਪਨੀ ਇਕ ਮਾਸਕ 28 ਅਮਰੀਕੀ ਡਾਲਰ ਵਿਚ ਸਰਕਾਰ ਨੂੰ ਵੇਚ ਰਹੀ ਸੀ। ਇਸ ਗੱਲ ਨੂੰ ਲੈ ਕੇ ਦੇਸ਼ ਵਿਚ ਬਹੁਤ ਹੰਗਾਮਾ ਹੋ ਰਿਹਾ ਹੈ ਤੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਗੁੱਸਾ ਸਾਫ ਦਿਖ ਰਿਹਾ ਹੈ। ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਸਰਕਾਰ ਨੇ ਉਕਤ ਕੰਪਨੀ ਨੂੰ ਦਿੱਤਾ ਗਿਆ ਠੇਕਾ ਰੱਦ ਕਰ ਦਿੱਤਾ ਹੈ। ਇਥੋਂ ਤੱਕ ਕਿ ਰਾਸ਼ਟਰਪਤੀ ਇਮਰਸਨ ਮਾਨਨਗਾਗਵਾ ਦੇ ਬੇਟਿਆਂ ਵਿਚੋਂ ਇਕ ਨੂੰ ਬਿਆਨ ਜਾਰੀ ਕਰਨਾ ਪਿਆ ਹੈ ਕਿ ਉਨ੍ਹਾਂ ਦਾ ਇਸ ਕੰਪਨੀ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਿਚ ਕੰਪਨੀ ਦੇ ਜ਼ਿੰਬਾਬਵੇ ਵਿਚ ਪ੍ਰਤੀਨਿਧੀ ਰਾਸ਼ਟਰਪਤੀ, ਉਨ੍ਹਾਂ ਦੀ ਪਤਨੀ ਤੇ ਬੇਟਿਆਂ ਦੇ ਨਾਲ ਵੱਖ-ਵੱਖ ਮੌਕਿਆਂ 'ਤੇ ਨਜ਼ਰ ਆ ਰਹੇ ਹਨ।
ਪ੍ਰਤੀਨਿਧ ਡੈਲਿਸ਼ ਨਗੁਵਾਯਾ ਤੇ ਰਾਸ਼ਟਰੀ ਦਵਾਈ ਖਰੀਦ ਏਜੰਸੀ ਦੇ ਕੁਝ ਚੋਟੀ ਦੇ ਅਧਿਕਾਰੀਆਂ ਦੇ ਖਿਲਾਫ ਇਸ ਘੋਟਾਲੇ ਨੂੰ ਲੈ ਕੇ ਪਹਿਲਾਂ ਤੋਂ ਹੀ ਅਪਰਾਧਿਕ ਮਾਮਲੇ ਦਰਜ ਹਨ। ਦੋਸ਼-ਪੱਤਰ ਮੁਤਾਬਕ ਨਗੁਵਾਯਾ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਝੂਠ ਬੋਲਿਆ ਹੈ ਕਿ ਉਹ ਕੰਪਨੀ ਸਵਿਟਜ਼ਰਲੈਂਡ ਦੀ ਹੈ ਤੇ ਦਵਾਈਆਂ ਬਣਾਉਂਦੀ ਹੈ ਜਦਕਿ ਇਹ ਸਿਰਫ ਸਲਾਹ ਦੇਣ ਵਾਲੀ ਫਰਮ ਹੈ ਤੇ ਉਸ ਦਾ ਦਵਾਈਆਂ ਜਾਂ ਹੋਰ ਮੈਡੀਕਲ ਵਸਤੂਆਂ ਦੇ ਨਿਰਮਾਣ ਦਾ ਕੋਈ ਤਜ਼ਰਬਾ ਨਹੀਂ ਹੈ।
ਦੱਖਣੀ ਕੋਰੀਆ 'ਚ ਫਿਰ ਸ਼ੁਰੂ ਹੋਈ ਕੋਰੋਨਾ ਦੀ ਲਹਿਰ, 24 ਘੰਟੇ 'ਚ ਵਧੇ ਮਾਮਲੇ
NEXT STORY