ਲੰਡਨ(ਭਾਸ਼ਾ)— ਬ੍ਰਿਟੇਨ ਦੇ ਸੰਸਦ ਮੈਂਬਰ ਅਜੇ ਵੀ ਫੇਸਬੁੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਤੋਂ ਇਸ ਬਾਰੇ ਵਿਚ ਪੁੱਛਗਿੱਛ ਕਰਨਾ ਚਾਹੁੰਦੇ ਹਨ ਕਿ ਲੱਖਾਂ ਯੂਜ਼ਰਸ ਦੀ ਜਾਣਕਾਰੀ ਰਾਜਨੀਤਕ ਸਲਾਹਕਾਰ ਕੰਪਨੀ ਕੈਮਬ੍ਰਿਜ ਐਨਾਲੀਟਿਕਾ ਦੇ ਹੱਥ ਕਿਵੇਂ ਲੱਗੀ। ਹਾਲਾਂਕਿ ਉਨ੍ਹਾਂ ਦੀ ਕੰਪਨੀ ਨੇ ਕਿਹਾ ਉਹ ਜ਼ੁਕਰਬਰਗ ਦੇ ਸਥਾਨ 'ਤੇ ਕਿਸੇ ਹੋਰ ਅਧਿਕਾਰੀ ਨੂੰ ਬ੍ਰਿਟਿਸ਼ ਸੰਸਦ ਮੈਂਬਰਾਂ ਦੀ ਕਮੇਟੀ ਸਾਹਮਣੇ ਭੇਜੇਗੀ।
ਬ੍ਰਿਟੇਨ ਦੀ ਡਿਜ਼ੀਟਲ, ਸੱਭਿਆਚਾਰ, ਮੀਡੀਆ ਅਤੇ ਖੇਡ ਕਮੇਟੀ ਨੇ ਅੱਜ ਕਿਹਾ, 'ਅਸੀਂ ਅਜੇ ਵੀ ਜ਼ੁਕਰਬਰਗ ਤੋਂ ਹੀ ਉਨ੍ਹਾਂ ਦਾ ਪੱਖ ਸੁਣਨਾ ਚਾਹਾਂਗੇ।' ਉਨ੍ਹਾਂ ਕਿਹਾ, 'ਅਸੀਂ ਫੇਸਬੁੱਕ ਤੋਂ ਇਸ ਗੱਲ ਦਾ ਸਪਸ਼ਟੀਕਰਨ ਚਾਹੁੰਦੇ ਹਾਂ ਕਿ ਕੀ ਉਹ ਗਵਾਹੀ ਦੇਣ ਲਈ ਮੌਜੂਦ ਹਨ ਜਾਂ ਨਹੀਂ, ਕਿਉਂਕਿ ਇਹ ਗੱਲ ਸਾਡੇ ਪੱਤਰ-ਵਿਹਾਰ ਤੋਂ ਸਾਫ ਨਹੀਂ ਹੋ ਰਹੀ ਹੈ ਅਤੇ ਜੇਕਰ ਉਹ ਗਵਾਈ ਦੇਣ ਲਈ ਮੌਜੂਦ ਹੋਣਗੇ, ਤਾਂ ਸਾਨੂੰ ਵਿਅਕਤੀਗਤ ਰੂਪ ਨਾਲ ਜਾਂ ਵੀਡੀਓ ਲਿੰਕ ਜ਼ਰੀਏ ਉਨ੍ਹਾਂ ਦੀ ਗਵਾਹੀ ਦਰਜ ਕਰ ਕੇ ਖੁਸ਼ੀ ਹੋਵੇਗੀ।'
ਇਟਲੀ 'ਚ ਇਨਕਲਾਬ ਜਿੰਦਾਬਾਦ ਦੀ ਗੂੰਜ ਨਾਲ ਸੰਪੰਨ ਹੋਇਆ ਸ਼ਹੀਦੀ ਸਮਾਗਮ
NEXT STORY