ਰੋਮ (ਇਟਲੀ) (ਟੇਕਚੰਦ ਜਗਤਪੁਰ)-ਕੌਰਤੇਮਾਜੂਰੇ (ਪਿਚੈਂਸਾ) ਇਟਲੀ ਵਿਖੇ ਯੂਰੋਪਾ ਇੰਡੀਆਨਾ ਕੌਪਰਾਤੀਵਾ ਦੇ ਡਾਇਰੈਕਟਰ ਭੁਟੋ ਕੁਮਾਰ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ‘ਤੀਆਂ ਦਾ ਮੇਲਾ’ ਰੰਗ-ਬਿਰੰਗੇ ਪਹਿਰਾਵਿਆਂ ’ਚ ਸਜੀਆਂ ਮੁਟਿਆਰਾਂ ਦੀ ਸ਼ਮੂਲੀਅਤ ਨਾਲ ਯਾਦਗਾਰੀ ਹੋ ਨਿੱਬੜਿਆ। ਮੇਲੇ ’ਚ ਮੁਟਿਆਰਾਂ ਨੇ ਗਿੱਧੇ ਅਤੇ ਬੋਲੀਆਂ ਦੇ ਨਾਲ ਰੰਗ ਬੰਨ੍ਹ ਦਿੱਤਾ ਅਤੇ ਸਾਰਿਆਂ ਨੂੰ ਝੂਮਣ ਲਗਾ ਦਿੱਤਾ। ਇਨ੍ਹਾਂ ਪੰਜਾਬਣਾਂ ਨੇ ਬਹੁਤ ਹੀ ਪੁਰਾਤਨ ਢੰਗ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਵਿਲੱਖਣ ਰੰਗ ਚਰਖੇ ਚਲਾਉਣ ਅਤੇ ਪੱਖੀਆਂ ਝੱਲਣ ਦੀ ਪੇਸ਼ਕਾਰੀ ਕਰਦਿਆਂ ਬੋਲੀਆਂ ਅਤੇ ਲੋਕ ਗੀਤਾਂ ਦੇ ਨਾਲ ਮਾਹੌਲ ਨੂੰ ਰੰਗੀਨ ਬਣਾ ਦਿੱਤਾ।
ਰਾਜ ਕੌਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ। ਡੀ. ਜੇ. ’ਤੇ ਲੱਗੇ ਵੱਖ-ਵੱਖ ਗੀਤਾਂ ’ਤੇ ਨੱਚ-ਨੱਚ ਤੀਆਂ ਦੇ ਇਸ ਮੇਲੇ ਨੂੰ ਮੁਟਿਆਰਾਂ ਨੇ ਸਿਖਰਾਂ ’ਤੇ ਪਹੁੰਚਾਇਆ। ਜਸਵਿੰਦਰ ਕੌਰ, ਕਸ਼ਮੀਰ ਕੌਰ, ਅਮਰਜੀਤ ਕੌਰ ਜੋਤੀ, ਪ੍ਰੀਤ, ਸੁਨੀਤਾ, ਅਨੀਤਾ, ਅਮਨਦੀਪ ,ਪਰਮਜੀਤ, ਗੋਗੀ, ਜਸਪਾਲ ਅਤੇ ਪ੍ਰਿਆ, ਖੁਸ਼ੀ ਆਦਿ ਮੁਟਿਆਰਾਂ ਨੇ ਫੁਲਕਾਰੀਆਂ ਪਹਿਨ ਕੇ ਗਿੱਧੇ ਅਤੇ ਵੱਖ-ਵੱਖ ਬੋਲੀਆਂ ਦੇ ਨਾਲ ਪੰਜਾਬੀ ਸੱਭਿਆਚਾਰਕ ਵੰਨਗੀਆਂ ਦੀ ਬਾਖੂਬੀ ਝਲਕ ਜਿਹੀ ਪੇਸ਼ ਕਰ ਦਿੱਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਟਲੀ : ਹੱਥਾਂ ਚ ਰੋਸ ਤਖ਼ਤੀਆਂ ਫੜ ਪੰਜਾਬੀ ਨੌਜਵਾਨਾਂ ਨੇ ਨਸ਼ਿਆਂ ਵਿਰੁੱਧ ਮੁਹਿੰਮ ਕੀਤੀ ਆਰੰਭ
NEXT STORY