ਰੋਮ (ਕੈਂਥ): ਸਿੱਖ ਸਮਾਜ ਵਿਚ ਸਾਧੂ-ਸੰਤਾਂ ਦਾ ਹਮੇਸ਼ਾ ਹੀ ਸਤਿਕਾਰ ਰਿਹਾ ਹੈ। ਨਿਸ਼ਕਾਮ ਸੇਵਾ ਵਾਲੇ ਅਜਿਹੇ ਹੀ ਇਕ ਸਾਧੂ ਸੰਤ ਬਾਬਾ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ ਵਾਲੇ ਧਰਮ ਪ੍ਰਚਾਰ ਹਿੱਤ ਇਟਲੀ ਦੇ ਦੌਰੇ 'ਤੇ ਹਨ। ਇਸ ਸੰਪਰਦਾ ਦਾ ਪਿਛੋਕੜ ਹੋਤੀ ਮਰਦਾਨ (ਪਾਕਿਸਤਾਨ) ਨਾਲ ਜੁੜਦਾ ਹੈ। ਸੰਤ ਬਾਬਾ ਜੀਤ ਸਿੰਘ ਦੀਵਾਨਾਂ ਦੌਰਾਨ ਗੁਰਬਾਣੀ ਵਿੱਚੋਂ ਹਵਾਲਿਆਂ ਰਾਹੀਂ ਬਹੁਤ ਹੀ ਸਰਲ ਤਰੀਕੇ ਨਾਲ ਵਿਆਖਿਆ ਕਰਕੇ ਗੁਰਬਾਣੀ ਅਨੁਸਾਰ ਆਪਣਾ ਜੀਵਨ ਜਿਊਣ ਅਤੇ ਫੋਕੇ ਵਹਿਮਾਂ-ਭਰਮਾਂ ਵਿੱਚੋਂ ਨਿਕਲਣ ਦੀ ਪ੍ਰੇਰਨਾ ਕੀਤੀ।
ਉਨ੍ਹਾਂ ਕਿਹਾ ਕਿ ਮਨੁੱਖ ਨੂੰ ਗੁਰੂ ਆਸ਼ੇ ਅਨੁਸਾਰ ਅੰਮ੍ਰਿਤਧਾਰੀ ਹੋ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ। ਸੰਤਾਂ ਤੋਂ ਪਹਿਲਾਂ ਇੰਗਲੈਂਡ ਤੋਂ ਆਏ ਜਥੇ ਵੱਲੋਂ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਗਈ। ਉਪਰੰਤ ਭਾਈ ਅਜਾਇਬ ਸਿੰਘ ਵੱਲੋਂ ਇਸ ਸੰਪਰਦਾ ਦੇ ਪਹਿਲੇ ਮੁਖੀਆਂ ਵੱਲੋ ਇੰਗਲੈਂਡ ਦੀ ਧਰਤੀ 'ਤੇ ਕੀਤੇ ਪਰਉਪਕਾਰ ਦੇ ਕੰਮਾਂ ਅਤੇ ਇੰਗਲੈਂਡ ਵਿੱਚ ਸਿੱਖਾਂ ਨੂੰ ਸ਼ੁਰੂਆਤੀ ਸਮੇਂ ਵਿੱਚ ਸਵਾਰੀ ਕਰਦੇ ਸਮੇਂ ਹੈਲਮਟ ਅਤੇ ਕੰਮਾਂ ਦੌਰਾਨ ਦਸਤਾਰ ਬੰਨ੍ਹਣ ਦੀ ਆਉਂਦੀ ਮੁਸ਼ਕਿਲ ਦਾ ਹੱਲ ਕਰਨ ਲਈ ਦਿੱਤੇ ਯੋਗਦਾਨ ਬਾਰੇ ਵੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਵਿਸਾਖੀ ਮੌਕੇ ਬ੍ਰਿਟਿਸ਼ ਪਾਰਲੀਮੈਂਟ 'ਚ ਗੁਰਬਾਣੀ ਦੀ ਗੂੰਜ
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਈ ਗੁਰਪ੍ਰੀਤ ਸਿੰਘ ਜੌਹਲਾਂ ਯੂ.ਕੇ ਵਾਲਿਆਂ ਦੇ ਯਤਨਾਂ ਸਦਕਾ ਇਹ ਟੂਰ ਸੰਭਵ ਹੋ ਸਕਿਆ ਹੈ। ਜਥੇ ਬਾਰੇ ਉਨ੍ਹਾਂ ਨੇ ਦੱਸਿਆ ਕਿ ਨਿਰਮਲ ਕੁਟੀਆ ਜੌਹਲਾਂ ਵਾਲੇ ਸੰਤ ਨਿਸ਼ਕਾਮ ਸੇਵਾ ਕਰਦੇ ਹਨ। ਜਥੇ ਵੱਲੋਂ ਸੰਗਤ ਵੱਲੋਂ ਦਿੱਤੀ ਮਾਇਆ ਵੀ ਗੁਰਦੁਆਰਾ ਸਾਹਿਬ ਦੀ ਗੋਲਕ ਵਿੱਚ ਪਾ ਦਿੱਤੀ ਗਈ ਅਤੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਪੱਖਿਆਂ ਦੀ ਸੇਵਾ ਵਿੱਚ ਵੀ 300 ਯੂਰੋ ਦੀ ਸੇਵਾ ਦਿੱਤੀ ਗਈ। ਇਸ ਸਮੇਂ ਸੰਗਤਾਂ ਦਾ ਭਾਰੀ ਇਕੱਠ ਸੀ। ਗੁਰੂ ਕਾ ਲੰਗਰ ਅਤੁੱਟ ਵਰਤਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲੋਕ ਸਭਾ ਚੋਣਾਂ 'ਚ PM ਮੋਦੀ ਦੀ ਜਿੱਤ ਲਈ ਭਾਜਪਾ-ਅਮਰੀਕਾ ਦੇ ਵਿਦੇਸ਼ੀ ਮਿੱਤਰਾਂ ਨੇ ਕਰਵਾਇਆ 'ਹਵਨ'
NEXT STORY