ਨਵੀਂ ਦਿੱਲੀ — ਚਾਲੂ ਵਿੱਤੀ ਸਾਲ 2019 ਕੁਝ ਦਿਨਾਂ ਬਾਅਦ ਯਾਨੀ ਕਿ 31 ਮਾਰਚ ਨੂੰ ਖਤਮ ਹੋਣ ਵਾਲਾ ਹੈ। ਅਜਿਹੇ 'ਚ ਨਿਵੇਸ਼ਕਾਂ ਲਈ ਜ਼ਰੂਰੀ ਹੈ ਕਿ ਉਹ ਅਹਿਮ ਦਸਤਾਵੇਜ਼ ਇਕੱਠੇ ਕਰ ਲੈਣ। ਇਨ੍ਹਾਂ ਦਸਤਾਵੇਜ਼ਾਂ ਵਿਚ ਬੈਂਕ ਸਟੇਟਮੈਂਟ , ਵਿਆਜ ਸਰਟੀਫਿਕੇਟ, ਟੀ.ਡੀ.ਐਸ. ਸਰਟੀਫਿਕੇਟ, ਟਰਾਂਜੈਕਸ਼ਨ ਸਟੇਟਮੈਂਟ ਅਤੇ ਕੈਪਿਟਲ ਗੇਨ ਸਟੇਟਮੈਂਟ ਆਦਿ ਸ਼ਾਮਲ ਹਨ। ਨਿਵੇਸ਼ਕਾਂ ਲਈ ਇਹ ਵੀ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਵੱਖ-ਵੱਖ ਸਰੋਤਾਂ ਰਾਹੀਂ ਹੋਈ ਆਮਦਨ ਦੀ ਜਾਣਕਾਰੀ ਇਕੱਠੀ ਕਰ ਲੈਣ ਜਿਵੇਂ ਕਿ ਕੈਪੀਟਲ ਗੇਨ ਅਤੇ ਵਿਆਜ ਜਾਂ ਡਿਵੀਡੈਂਡ ਤਾਂ ਜੋ ਰਿਟਰਨ ਫਾਈਲਿੰਗ ਦੌਰਾਨ ਤੁਹਾਡੀ ਟੈਕਸ ਦੇਣਦਾਰੀ ਦਾ ਅਸਾਨੀ ਨਾਲ ਨਿਰਧਾਰਨ ਹੋ ਸਕੇ।
ਇਨ੍ਹਾਂ ਦਸਤਾਵੇਜ਼ਾਂ ਦਾ ਹੋਣਾ ਹੈ ਬਹੁਤ ਹੀ ਜ਼ਰੂਰੀ
ਬੈਂਕ ਸਟੇਟਮੈਂਟ
ਨਿਵੇਸ਼ਕ ਸਾਲ ਦੇ ਅੰਤ ਵਿਚ ਆਪਣੇ ਸਾਰੇ ਖਾਤਿਆਂ ਦੇ ਬੈਂਕ ਸਟੇਟਮੈਂਟ ਇਕੱਠੇ ਕਰ ਲੈਣ ਜਿਸ ਵਿਚ ਪ੍ਰਾਪਤ ਹੋਈ ਆਮਦਨ ਅਤੇ ਕੁੱਲ ਨਿਵੇਸ਼ ਦੀ ਜਾਣਕਾਰੀ ਸ਼ਾਮਲ ਹੋਵੇ। ਤੁਸੀਂ ਇਸ ਨੂੰ ਆਨਲਾਈਨ ਵੀ ਹਾਸਲ ਕਰ ਸਕਦੇ ਹੋ ਜਾਂ ਫਿਰ ਖੁਦ ਬੈਂਕ ਜਾ ਕੇ ਫਿਜ਼ੀਕਲ ਕਾਪੀ ਵੀ ਪ੍ਰਾਪਤ ਕਰ ਸਕਦੇ ਹੋ।
ਵਿਆਜ ਸਰਟੀਫਿਕੇਟ
ਨਿਵੇਸ਼ਕ ਦੇ ਸਾਰੇ ਜਮ੍ਹਾਂ 'ਤੇ ਇਕ ਵਿੱਤੀ ਸਾਲ ਦੌਰਾਨ ਵਿਆਜ ਭੁਗਤਾਨ ਦੇ ਸੰਬੰਧ ਵਿਚ ਬੈਂਕ ਇਕ ਸਰਟੀਫਿਕੇਟ ਆਫ ਇੰਟਰੱਸਟ ਦਿੰਦਾ ਹੈ। ਜੇਕਰ ਕਿਸੇ ਕਾਰਨ ਅਜਿਹਾ ਨਹੀਂ ਹੋ ਪਾਉਂਦਾ ਤਾਂ ਇਸ ਨੂੰ ਬੈਂਕ ਸਟੇਟਮੈਂਟ ਜ਼ਰੀਏ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਸਕਿਊਰਿਟੀ ਸਟੇਟਮੈਂਟ
ਮਿਊਚੁਅਲ ਫੰਡ ਨਿਵੇਸ਼ਕ ਆਪਣੇ ਨਿਵੇਸ਼ ਲਈ ਇਕ ਕੰਸਾਲੀਡੇਟਿਡ ਹੋਲਡਿੰਗਸ ਸਟੇਟਮੈਂਟ ਪ੍ਰਾਪਤ ਕਰਦੇ ਹਨ। ਸ਼ੇਅਰਸ ਦੀ ਸਕਿਊਰਿਟੀ ਅਤੇ ਹੋਰ ਡੀਮੈਟ ਸਕਿਊਰਿਟੀ ਲਈ ਵੀ ਨਿਵੇਸ਼ਕ ਐਨੁਅਲ ਹੋਲਡਿੰਗ ਸਟੇਟਮੈਂਟ ਪ੍ਰਾਪਤ ਕਰਦੇ ਹਨ।
ਟੀ.ਡੀ.ਐਸ. ਸਰਟੀਫਿਕੇਟ
ਜੇਕਰ ਵਿਆਜ 10,000 ਰੁਪਏ ਦੀ ਹੱਦ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਬੈਂਕ ਵਿਆਜ ਆਮਦਨ 'ਤੇ ਟੀ.ਡੀ.ਐਸ. ਕੱਟ ਲੈਂਦਾ ਹੈ। ਟੀ.ਡੀ.ਐਸ. ਸਰਟੀਫਿਕੇਟ ਨੂੰ ਬੈਂਕ ਕੋਲੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਟਰਾਂਜੈਕਸ਼ਨ ਸਟੇਟਮੈਂਟ
ਜੇਕਰ ਕਿਸੇ ਕਾਰਨ ਨਿਵੇਸ਼ਕ ਸਕਿਊਰਿਟੀ ਦੀ ਵਿਕਰੀ ਕਰਦਾ ਹੈ ਜਾਂ ਉਸਦੀ ਟ੍ਰੇਡਿੰਗ ਕਰਦਾ ਹੈ ਤਾਂ ਟਰਾਂਜੈਕਸ਼ਨ ਸਟੇਟਮੈਂਟ ਅਤੇ ਅਕਾਊਂਟ ਸਟੇਟਮੈਂਟ ਨੂੰ ਜ਼ਰੂਰ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਕਿ ਇਕ ਵਿੱਤੀ ਸਾਲ ਲਈ ਹੁੰਦਾ ਹੈ।
ਕੈਪੀਟਲ ਸਟੇਟਮੈਂਟ
ਮਿਊਚੁਅਲ ਫੰਡ ਅਤੇ ਬ੍ਰੋਕਰ ਯੂਜ਼ਰਜ਼ ਦੀ ਬੇਨਤੀ 'ਤੇ ਕੈਪਿਟਲ ਗੇਨ ਸਟੇਟਮੈਂਟ ਉਪਲੱਬਧ ਕਰਵਾਉਂਦੇ ਹਨ ਜਿਹੜੀ ਕਿ ਇਕ ਵਿੱਤੀ ਸਾਲ ਦੌਰਾਨ ਹੋਏ ਟੋਟਲ ਕੈਪੀਟਲ ਗੇਨ ਅਤੇ ਘਾਟੇ ਦਾ ਨਿਰਧਾਰਨ ਕਰਦਾ ਹੈ।
ਹੋਮ ਲੋਨ ਵਿਆਜ
ਘਰ ਲਈ ਲਏ ਹੋਏ ਲੋਨ ਦੇ ਮਾਮਲੇ ਵਿਚ ਬੈਂਕ ਇਕ ਸਰਟੀਫਿਕੇਟ ਉਪਲੱਬਧ ਕਰਵਾਉਂਦਾ ਹੈ ਜਿਸ ਵਿਚ ਇਕ ਵਿੱਤੀ ਸਾਲ ਦੌਰਾਨ ਕੁੱਲ ਰੀਪੇਮੈਂਟ ਦਾ ਵੇਰਵਾ ਹੁੰਦਾ ਹੈ। ਇਸ ਵਿਚ ਪ੍ਰਿੰਸੀਪਲ ਅਤੇ ਮਿਲੇ ਵਿਆਜ ਦਾ ਬ੍ਰੈਕਅੱਪ ਹੁੰਦਾ ਹੈ। ਇਸ ਦਾ ਇਸਤੇਮਾਲ ਇਨਕਮ ਟੈਕਟ ਡਿਡਕਸ਼ਨ ਕਲੇਮ ਕਰਨ ਦੇ ਦੌਰਾਨ ਕੀਤਾ ਜਾਂਦਾ ਹੈ।
ਫਰਜ਼ੀ ਬਿੱਲ ਦੇ ਆਧਾਰ 'ਤੇ ਨਾ ਲਵੋ ਟੈਕਸ ਛੋਟ, ਭਰਨਾ ਪੈ ਸਕਦੈ ਜ਼ੁਰਮਾਨਾ
NEXT STORY