ਨਵੀਂ ਦਿੱਲੀ — ਜੇਕਰ ਤੁਸੀਂ ਵਿੱਤੀ ਯੋਜਨਾ ਬਣਾ ਰਹੇ ਹੋ ਤਾਂ ਨਵੇਂ ਵਿੱਤੀ ਸਾਲ ਇਸ ਦੇ ਪ੍ਰਬੰਧ ਲਈ ਵਧੀਆ ਸਮਾਂ ਹੈ। ਸਾਲ ਵਿਚ ਘੱਟੋ-ਘੱਟ ਇਕ ਵਾਰ ਆਪਣੇ ਨਿਵੇਸ਼ ਪੋਰਟਫੋਲਿਓ ਦੀ ਸਮੀਖਿਆ ਕਰਨਾ ਜ਼ਰੂਰੀ ਹੈ। ਨਿਵੇਸ਼ਕ ਸਮੀਖਿਆ ਕਰਨ ਤੋਂ ਬਾਅਦ ਨਵੇਂ ਕਦਮ ਚੁੱਕ ਸਕਦੇ ਹਨ। SIP ਸ਼ੁਰੂ ਕਰ ਸਕਦੇ ਹਨ। ਐਮਰਜੈਂਸੀ ਲਈ ਫੰਡ ਇਕੱਠਾ ਕਰ ਸਕਦੇ ਹਨ ਅਤੇ ਖਰਚੇ ਕਿਸ ਤਰ੍ਹਾਂ ਹੋ ਰਹੇ ਹਨ ਇਸ ਦੀ ਵੀ ਸਮੀਖਿਆ ਕਰ ਸਕਦੇ ਹਨ।
ਤਨਖਾਹ ਵਧਣ ਦੇ ਸਮੇਂ
ਅਪ੍ਰੈਲ ਵਿਚ ਹੀ ਜ਼ਿਆਦਾਤਰ ਕਰਮਚਾਰੀਆਂ ਦੀ ਸੈਲਰੀ ਵਿਚ ਵਾਧਾ ਹੁੰਦਾ ਹੈ। ਸੈਲਰੀ ਦੇ ਇਸ ਵਧੇ ਹੋਏ ਹਿੱਸੇ ਨੂੰ ਕਈ ਜਗ੍ਹਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨੂੰ SIP ਦੇ ਜ਼ਰੀਏ ਮਿਊਚੁਅਲ ਫੰਡ ਵਿਚ ਨਿਵੇਸ਼ ਕੀਤਾ ਜਾ ਸਕਦਾ ਹੈ। SIP 'ਚ ਘੱਟੋ-ਘੱਟ 500 ਰੁਪਏ ਨਾਲ ਵੀ ਸ਼ੁਰੂਆਤ ਕੀਤੀ ਜਾ ਸਕਦੀ ਹੈ।
ਐਮਰਜੈਂਸੀ ਫੰਡ
ਨਿਵੇਸ਼ ਤੋਂ ਇਲਾਵਾ ਵੱਖ ਤੋਂ ਐਮਰਜੈਂਸੀ ਫੰਡ ਵੀ ਰੱਖਣਾ ਜ਼ਰੂਰੀ ਹੁੰਦਾ ਹੈ। ਇਹ ਫੰਡ ਮੁਸ਼ਕਲ ਸਮੇਂ ਪੈਸੇ ਦੀਆਂ ਜ਼ਰੂਰਤਾਂ ਜਿਵੇਂ ਕਿ ਨੌਕਰੀ ਚਲੇ ਜਾਣਾ, ਵੱਡੀ ਬਿਮਾਰੀ ਜਾਂ ਕਿਸੇ ਹੋਰ ਔਖੇ-ਸੌਖੇ ਸਮੇਂ ਕੰਮ ਆ ਸਕਦਾ ਹੈ। ਇਹ ਫੰਡ ਔਸਤਨ 6-8 ਮਹੀਨੇ ਦੇ ਮਹੀਨਾਵਾਰ ਖਰਚ ਦੇ ਬਰਾਬਰ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਅਜਿਹਾ ਫੰਡ ਹੈ ਤਾਂ ਤੁਸੀਂ ਕਿਸੇ ਨੂੰ ਨਿਵੇਸ਼ ਨੂੰ ਖਰਾਬ ਕੀਤੇ ਬਿਨਾਂ ਆਪਣੇ ਕੰਮ ਕਰ ਸਕੋਗੇ।
ਫਾਰਮ 15ਐਚ, 15ਜੀ ਜਮ੍ਹਾ ਕਰੋ
ਅੰਤਰਿਮ ਬਜਟ 2019 'ਚ ਬੈਂਕਾਂ ਅਤੇ ਪੋਸਟ ਆਫਿਸ ਡਿਪਾਜ਼ਿਟ ਤੋਂ ਮਿਲਣ ਵਾਲੇ ਵਿਆਜ 'ਤੇ TDS 'ਚ ਕਟੌਤੀ ਦੀ ਹੱਦ ਨੂੰ 10 ਹਜ਼ਾਰ ਤੋਂ ਵਧਾ ਕੇ 40 ਹਜ਼ਾਰ ਰੁਪਏ ਤੱਕ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿੱਤੀ ਸਾਲ 2020 ਲਈ 5 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ ਵੀ ਟੈਕਸ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ। ਵਿੱਤੀ ਸਾਲ 2019-20 ਲਈ ਅੰਡਰ ਸੈਕਸ਼ਨ 87ਏ ਦੇ ਤਹਿਤ ਉਪਲੱਬਧ ਟੈਕਸ 'ਚ ਛੋਟ 2,500 ਰੁਪਏ ਤੋਂ ਵਧਾ ਕੇ 12,500 ਰੁਪਏ ਕਰ ਦਿੱਤੀ ਗਈ ਹੈ।
ਜੇਕਰ ਵਿਆਜ ਤੋਂ ਕਮਾਈ ਗਈ ਆਮਦਨ 40 ਹਜ਼ਾਰ ਰੁਪਏ ਤੋਂ ਜ਼ਿਆਦਾ ਹੋ ਜਾਂਦੀ ਹੈ, ਪਰ ਕੁੱਲ ਆਮਦਨ 2.5 ਲੱਖ ਤੋਂ ਘੱਟ ਹੈ ਤਾਂ ਬੈਂਕ 'ਚ 15ਐਚ ਜਾਂ 15ਜੀ ਫਾਰਮ ਜਮ੍ਹਾ ਕਰਵਾਉਣਾ ਹੋਵੇਗਾ। ਇਸ ਨੂੰ TDS ਤੋਂ ਬਚਣ ਲਈ ਅਪ੍ਰੈਲ ਦੇ ਮਹੀਨੇ ਜਮ੍ਹਾ ਕੀਤਾ ਜਾਣਾ ਚਾਹੀਦੈ। ਬੈਂਕਾਂ ਵਿਚ ਅੱਜਕੱਲ੍ਹ ਫਾਰਮ 15ਜੀ ਅਤੇ 15ਐਚ ਆਨ ਲਾਈਨ ਜਮ੍ਹਾ ਕਰਵਾਉਣ ਦੀ ਵੀ ਸਹੂਲਤ ਹੈ।
ਇਕੋ ਵਾਰ ਜ਼ਿਆਦਾ ਨਿਵੇਸ਼ ਨਹੀਂ ਕਰਨਾ ਚਾਹੀਦਾ
ਅਗਲੇ ਸਾਲ ਦੇ ਨਿਵੇਸ਼ ਲਈ ਅਪ੍ਰੈਲ ਮਹੀਨਾ ਸਹੀ ਹੈ, ਪਰ ਵਿੱਤੀ ਸਾਲ 2019-20 ਲਈ ਇਕੋ ਵਾਰ ਟੈਕਸ ਸੇਵਿੰਗ ਦੀ ਪਲਾਨਿੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਅੰਤਰਿਮ ਬਜਟ ਨੂੰ ਧਿਆਨ ਵਿਚ ਰੱਖਦੇ ਹੋਏ ਬਜਟ ਦੇ ਨਿਯਮਾਂ 'ਚ ਬਦਲਾਅ ਹੋ ਸਕਦਾ ਹੈ। ਇਸ ਲਈ ਇਕੱਠਾ ਨਿਵੇਸ਼ ਕਰਨ ਤੋਂ ਬਚੋ।
ਆਮਦਨ ਅਤੇ ਖਰਚੇ ਦੀ ਸਮੀਖਿਆ ਕਰਨਾ ਜ਼ਰੂਰੀ
ਸਾਰਿਆਂ ਨੂੰ ਆਪਣੀ ਆਮਦਨ ਅਤੇ ਖਰਚਿਆਂ 'ਤੇ ਪੂਰੀ ਨਜ਼ਰ ਰੱਖਣੀ ਚਾਹੀਦੀ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਕਿੰਨੀ ਬਚਤ ਕਰਨ ਦੇ ਸਮਰੱਥ ਹਨ। ਸਾਰੇ ਲੋਕਾਂ ਨੂੰ ਆਪਣੇ ਖਰਚਿਆਂ ਬਾਰੇ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਹੈ ਅਤੇ ਫਾਲਤੂ ਖਰਚਿਆਂ ਨੂੰ ਰੋਕ ਨਿਵੇਸ਼ ਕਰਨਾ ਚਾਹੀਦਾ ਹੈ।
ਮਿਊਚੁਅਲ ਫੰਡ 'ਚ ਨਿਵੇਸ਼ ਦੌਰਾਨ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
NEXT STORY