ਨਵੀਂ ਦਿੱਲੀ — ਮਿਊਚੁਅਲ ਫੰਡ ਪੈਸੇ ਨੂੰ ਗ੍ਰੋਥ ਦੇਣ ਦਾ ਸਮਾਰਟ ਜ਼ਰੀਆ ਹੈ। ਇਸ ਦੀ ਸਹਾਇਤਾ ਨਾਲ ਪੈਸਾ ਕਿਸੇ ਵੀ ਆਮ ਨਿਵੇਸ਼ ਦੀ ਤੁਲਨਾ 'ਚ ਜ਼ਿਆਦਾ ਤੇਜ਼ੀ ਨਾਲ ਵਧਦਾ ਹੈ। ਸਿਸਟੇਮੈਟਿਕ ਇਨਵੈਸਟਮੈਂਟ ਪਲਾਨ(SIP) ਨੂੰ ਮਿਊਚੁਅਲ ਫੰਡ ਵਿਚ ਨਿਵੇਸ਼ ਦਾ ਸਭ ਤੋਂ ਅਸਾਨ ਤਰੀਕਾ ਮੰਨਿਆ ਜਾਂਦਾ ਹੈ। ਇਸ ਜ਼ਰੀਏ ਨਿਵੇਸ਼ਕ ਨਿਯਮਿਤ ਰੂਪ ਨਾਲ ਇਕ ਨਿਸ਼ਚਿਤ ਰਾਸ਼ੀ ਨੂੰ ਨਿਵੇਸ਼ ਕਰ ਸਕਦੇ ਹਨ। ਵੈਸੇ ਮਿਊਚੁਅਲ ਫੰਡ ਕਿਵੇਂ ਕੰਮ ਕਰਦਾ ਹੈ ਇਸ ਬਾਰੇ ਸਮਝਣਾ ਜ਼ਰੂਰੀ ਹੈ। ਨਿਵੇਸ਼ਕਾਂ ਨੂੰ ਇਹ ਗਲਤੀਆਂ ਕਰਨ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ।
ਬਿਨਾ ਟੀਚੇ ਦੇ ਨਿਵੇਸ਼ ਕਰਨਾ
ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਟੀਚੇ ਨੂੰ ਤੈਅ ਕਰਨਾ ਬਹੁਤ ਜ਼ਰੂਰੀ ਹੈ। ਨਿਵੇਸ਼ ਲਈ ਬਜਟ, ਕਾਰਜਕਾਲ ਅਤੇ ਫਾਇਦਿਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਨਿਵੇਸ਼ ਤੋਂ ਪਹਿਲਾਂ ਇਹ ਤੈਅ ਕਰ ਲਓ ਕਿ ਤੁਸੀਂ ਕਿਸ ਟੀਚੇ ਲਈ ਨਿਵੇਸ਼ ਕਰ ਰਹੇ ਹੋ ਜਿਵੇਂ ਕਿ ਘਰ ਬਣਾਉਣ ਲਈ, ਬੱਚੇ ਦੀ ਸਿੱਖਾ ਲਈ ਜਾਂ ਬੱਚਿਆਂ ਦੇ ਵਿਆਹ ਲਈ ਹਮੇਸ਼ਾ ਧਿਆਨ 'ਚ ਰੱਖ ਕੇ ਹੀ ਨਿਵੇਸ਼ ਕਰੋ। ਟੀਚਾ ਪਹਿਲਾਂ ਤੋਂ ਤੈਅ ਹੋਵੇਗਾ ਤਾਂ ਨੁਕਸਾਨ ਦੀ ਸੰਭਾਵਨਾ ਘੱਟ ਹੋਵੇਗੀ।
ਚੰਗਾ ਰਿਟਰਨ ਦੇਖ ਕੇ ਹੀ ਨਿਵੇਸ਼ ਕਰੋ
ਹਮੇਸ਼ਾ ਪੁਰਾਣੇ ਜਾਂ ਇਤਿਹਾਸਕ ਰਿਟਰਨ ਦੇ ਆਧਾਰ 'ਤੇ ਨਵੀਂ ਨਿਵੇਸ਼ ਸਕੀਮ ਦੀ ਚੋਣ ਨਹੀਂ ਕਰਨੀ ਚਾਹੀਦੀ ਹੈ। ਨਿਵੇਸ਼ ਕਰਨ ਦਾ ਇਹ ਤਰੀਕਾ ਠੀਕ ਨਹੀਂ ਹੈ ਇਸ ਲਈ ਤੁਹਾਨੂੰ ਇਹ ਸਮਝਣਾ ਜ਼ਰੂਰੀ ਹੁੰਦਾ ਹੈ ਕਿ ਮਿਊਚੁਅਲ ਫੰਡ ਨਿਵੇਸ਼ ਸਕੀਮ ਕਿਵੇਂ ਕੰਮ ਕਰਦੀ ਹੈ।
ਜ਼ਿਆਦਾ ਸਕੀਮ ਵਿਚ ਨਿਵੇਸ਼ ਕਰਨਾ
ਬਹੁਤ ਸਾਰੇ ਨਿਵੇਸ਼ਕ ਇਹ ਗਲਤੀ ਕਰਦੇ ਹਨ ਕਿ ਬਹੁਤ ਸਾਰੀਆਂ ਸਕੀਮਾਂ ਵਿਚ ਨਿਵੇਸ਼ ਕਰਕੇ ਇਹ ਧਿਆਨ ਨਹੀਂ ਰੱਖ ਪਾਉਂਦੇ ਕਿ ਕਿਹੜੀ ਸਕੀਮ ਕਿੰਨਾ ਗ੍ਰੋਥ ਕਰ ਰਹੀ ਹੈ। ਸਾਰੀਆਂ ਸਕੀਮਾਂ ਬਾਰੇ ਪੂਰੀ ਜਾਣਕਾਰੀ ਰੱਖਣਾ ਜ਼ਰੂਰੀ ਹੈ। ਇਸ ਨਾਲ ਸਮਾਂ ਰਹਿੰਦੇ ਪਤਾ ਲੱਗ ਜਾਂਦਾ ਹੈ ਕਿ ਕਿਹੜੀ ਸਕੀਮ ਨੁਕਸਾਨ 'ਚ ਹੈ ਅਤੇ ਕਿਹੜੀ ਲਾਭ ਦੇ ਰਹੀ ਹੈ।
ਇਕੱਠੀ ਮੋਟੀ ਰਕਮ ਨਿਵੇਸ਼ ਕਰਨਾ
ਕਦੇ ਵੀ ਇਕੱਠੀ ਮੋਟੀ ਰਕਮ ਨਿਵੇਸ਼ ਨਹੀਂ ਕਰਨੀ ਚਾਹੀਦੀ। ਆਪਣੇ ਕੋਲ ਹਮੇਸ਼ਾ ਐਮਰਜੈਂਸੀ ਦੀ ਸਥਿਤੀ 'ਚ ਖਰਚ ਲਈ ਘੱਟ ਤੋਂ ਘੱਟ 8 ਤੋਂ 9 ਮਹੀਨੇ ਲਈ ਧਨ ਹੋਣਾ ਚਾਹੀਦਾ ਹੈ।
ਨਿਵੇਸ਼ ਲਈ ਸਮੀਖਿਆ ਜ਼ਰੂਰੀ
ਪੈਸਾ ਨਿਵੇਸ਼ ਕਰਨ ਦੇ ਬਾਅਦ ਉਸਦਾ ਨਿਯਮਿਤ ਰੂਪ ਨਾਲ ਟ੍ਰੈਕ ਰਖਣਾ ਜ਼ਰੂਰੀ ਹੈ। ਸਮੇਂ-ਸਮੇਂ 'ਤੇ ਆਪਣੀ ਸਕੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨੀ ਚਾਹੀਦੀ ਹੈ। ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੋਈ ਸਕੀਮ ਠੀਕ ਪ੍ਰਦਰਸ਼ਨ ਨਹੀਂ ਕਰ ਰਹੀ ਤਾਂ ਉਸ ਤੋਂ ਪੈਸਾ ਹਟਾ ਲੈਣਾ ਚਾਹੀਦਾ ਹੈ।
ਬੱਚਿਆਂ ਲਈ ਖੋਲ੍ਹਣ ਜਾ ਰਹੇ ਹੋ ਬੈਂਕ 'ਚ ਖਾਤਾ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
NEXT STORY