ਜਲੰਧਰ (ਰਮਨ) : ਜਲੰਧਰ ਵਿਚ ਨਸ਼ਿਆਂ ਲਈ ਬਦਨਾਮ ਇਲਾਕਿਆਂ ਵਿਚ ਕਾਜ਼ੀ ਮੰਡੀ ਦਾ ਨਾਂ ਸਭ ਤੋਂ ਉੱਪਰ ਹੈ। ਨਸ਼ਾ ਇੰਨਾ ਵਿਕਦਾ ਹੈ ਕਿ ਹੁਣ ਕਾਜ਼ੀ ਮੰਡੀ ਨੂੰ ਨਸ਼ਿਆਂ ਦੀ ਮੰਡੀ ਵੀ ਕਿਹਾ ਜਾਣ ਲੱਗਾ ਹੈ। ਹੈਰੋਇਨ, ਅਫੀਮ, ਗਾਂਜਾ ਅਤੇ ਸ਼ਰਾਬ ਆਮ ਵਿਕਦੀ ਹੈ ਪਰ ਥਾਣਾ ਰਾਮਾ ਮੰਡੀ ਦੀ ਪੁਲਸ ਇਨ੍ਹਾਂ ਨਸ਼ਾ ਸਮੱਗਲਰਾਂ ’ਤੇ ਹੱਥ ਤਕ ਨਹੀਂ ਪਾ ਰਹੀ। ਇਹੀ ਨਹੀਂ, ਡੀ. ਜੀ. ਪੀ. ਪੰਜਾਬ ਦੇ ਹੁਕਮਾਂ ’ਤੇ ਨਸ਼ਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਏ ਜਾਣ ਤੋਂ ਬਾਅਦ ਵੀ ਥਾਣਾ ਰਾਮਾ ਮੰਡੀ ਅਧੀਨ ਇਲਾਕੇ ਵਿਚ 1-2 ਸਮੱਗਲਰਾਂ ਉੱਪਰ ਪਰਚੇ ਪਾ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਹਿਮਾਚਲ ’ਚ ਬਰਫ਼ਬਾਰੀ, ਪੰਜਾਬ ’ਚ ਭਾਰੀ ਮੀਂਹ ਨੇ ਬਦਲਿਆ ਮੌਸਮ, ਵਿਭਾਗ ਵੱਲੋਂ ਚਿਤਾਵਨੀ ਜਾਰੀ
ਇਸ ਤੋਂ ਇਲਾਵਾ ਥਾਣੇ ਅਧੀਨ ਕੁਝ ਮੁਹੱਲੇ ਅਜਿਹੇ ਹਨ, ਜਿਹੜੇ ਦੇਹ ਵਪਾਰ ਲਈ ਮਸ਼ਹੂਰ ਹੋ ਚੁੱਕੇ ਹਨ ਪਰ ਕੋਈ ਪੁਲਸੀਆ ਕਾਰਵਾਈ ਤਾਂ ਦੂਰ, ਪੁਲਸ ਉਨ੍ਹਾਂ ਮੁਹੱਲਿਆਂ ਵੱਲ ਮੂੰਹ ਤਕ ਨਹੀਂ ਕਰਦੀ। ਖਾਨਾਪੂਰਤੀ ਲਈ ਜੇਕਰ ਕਾਰਵਾਈ ਹੁੰਦੀ ਵੀ ਹੈ ਤਾਂ ਪੁਲਸ ਦੀ ਮਿਲੀਭੁਗਤ ਨਾਲ ਦੇਹ ਵਪਾਰ ਨਾਲ ਜੁੜੀਆਂ ਔਰਤਾਂ ਕੁਝ ਮਹੀਨਿਆਂ ਲਈ ਮੁਹੱਲਾ ਬਦਲ ਲੈਂਦੀਆਂ ਹਨ ਅਤੇ ਉਸ ਤੋਂ ਬਾਅਦ ਦੁਬਾਰਾ ਉਨ੍ਹਾਂ ਮੁਹੱਲਿਆਂ ਵਿਚ ਆ ਕੇ ਆਪਣਾ ਧੰਦਾ ਸ਼ੁਰੂ ਕਰ ਦਿੰਦੀਆਂ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਦੇ ਇਸ ਜ਼ਿਲ੍ਹੇ 'ਚ ਮਿਲਿਆ ਬੰਬ, ਪੁਲਸ ਨੇ ਇਲਾਕਾ ਕੀਤਾ ਸੀਲ
ਤਬਾਦਲੇ ਤੋਂ ਬਾਅਦ ਫਿਰ ਥਾਣਾ ਰਾਮਾ ਮੰਡੀ ਦੇ ਇੰਚਾਰਜ ਲੱਗ ਜਾਂਦੇ ਹਨ ਨਵਦੀਪ ਸਿੰਘ
ਮੌਜੂਦਾ ਸਮੇਂ ਥਾਣਾ ਰਾਮਾ ਮੰਡੀ ਦੇ ਇੰਚਾਰਜ ਨਵਦੀਪ ਸਿੰਘ ਹਨ। ਉਨ੍ਹਾਂ ਦਾ ਕਈ ਵਾਰ ਇਸ ਥਾਣੇ ਤੋਂ ਤਬਾਦਲਾ ਹੋ ਚੁੱਕਾ ਹੈ ਪਰ ਜੁਗਾੜ ਲਾ ਕੇ ਕੁਝ ਮਹੀਨਿਆਂ ਬਾਅਦ ਹੀ ਨਵਦੀਪ ਸਿੰਘ ਦੁਬਾਰਾ ਇਸ ਥਾਣੇ ਦੇ ਇੰਚਾਰਜ ਲੱਗ ਜਾਂਦੇ ਹਨ।ਵਰਣਨਯੋਗ ਹੈ ਕਿ ਨਵਦੀਪ ਸਿੰਘ ਦੀ ਸਿਆਸੀ ਆਗੂਆਂ ਵਿਚ ਵੱਡੀ ਪਹੁੰਚ ਹੈ, ਜਿਸ ਦਾ ਫ਼ਾਇਦਾ ਉਨ੍ਹਾਂ ਨੂੰ ਤਬਾਦਲੇ ਦੇ ਬਾਅਦ ਇਸ ਥਾਣੇ ਦਾ ਇੰਚਾਰਜ ਲੱਗਣ ਵਿਚ ਮਿਲ ਜਾਂਦਾ ਹੈ। ਵਾਰ-ਵਾਰ ਇਸੇ ਥਾਣੇ ਦਾ ਇੰਚਾਰਜ ਲੱਗਣ ਕਾਰਨ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਉੱਠਣ ਲੱਗੇ ਹਨ ਕਿ ਆਖਿਰ ਕਿਸ ਦੀ ਸ਼ਹਿ ’ਤੇ ਵਾਰ-ਵਾਰ ਇਕ ਹੀ ਪੁਲਸ ਅਫ਼ਸਰ ਨੂੰ ਥਾਣਾ ਰਾਮਾ ਮੰਡੀ ਦਾ ਇੰਚਾਰਜ ਲਾਇਆ ਜਾ ਰਿਹਾ ਹੈ।
‘ਨੇਤਾ ਜੀ’ ਦਾ ਫੋਨ ਆਉਣ ਤੋਂ ਬਾਅਦ ਹੀ ਦਰਜ ਹੁੰਦੈ ਪਰਚਾ
ਨਸ਼ਾ ਸਮੱਗਲਰਾਂ ਦੇ ਨਾਲ-ਨਾਲ ਗੈਰ-ਸਮਾਜੀ ਅਨਸਰਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਾਂਦਾ ਹੈ। ਪੁਲਸ ਕੋਈ ਕਾਰਵਾਈ ਨਹੀਂ ਕਰਦੀ, ਇਸ ਲਈ ਵਧੇਰੇ ਲੋਕ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣ ਨਹੀਂ ਜਾਂਦੇ। ਇਨਸਾਫ਼ ਹਾਸਲ ਕਰਨ ਲਈ ਲੋਕਾਂ ਨੂੰ ਥਾਣੇ ਦੀ ਬਜਾਏ ਸੱਤਾਧਾਰੀ ਪਾਰਟੀ ਦੇ ਇਕ ‘ਨੇਤਾ ਜੀ’ ਕੋਲ ਪਹੁੰਚ ਕਰਨੀ ਪੈਂਦੀ ਹੈ। ਜਦੋਂ ਤਕ ਕੋਈ ਪੀੜਤ ਉਕਤ ‘ਨੇਤਾ ਜੀ’ ਤਕ ਪਹੁੰਚ ਨਹੀਂ ਕਰਦਾ, ਉਸਨੂੰ ਇਨਸਾਫ਼ ਨਹੀਂ ਮਿਲਦਾ। ਵਰਣਨਯੋਗ ਹੈ ਕਿ ਉਕਤ ‘ਨੇਤਾ ਜੀ’ ਦਾ ਇਕ ਵਿਅਕਤੀ ਅਕਸਰ ਥਾਣੇ ਵਿਚ ਬੈਠਾ ਰਹਿੰਦਾ ਹੈ ਅਤੇ ਉਹੀ ਮਾਮਲੇ ਨੂੰ ਨਿਪਟਾਉਂਦਾ ਹੈ। ਇਹ ਵਿਅਕਤੀ ਅਕਸਰ ਇਕ ਵਿਧਾਇਕ ਦੇ ਨਾਲ ਉਸਦੀ ਗੱਡੀ ਵਿਚ ਦਿਖਾਈ ਦਿੰਦਾ ਹੈ। ਉਕਤ ਵਿਧਾਇਕ ਜਦੋਂ ਵੀ ਵੱਡੇ ਹੋਟਲਾਂ ਅਤੇ ਕਾਰੋਬਾਰੀਆਂ ਕੋਲ ਜਾਂਦਾ ਹੈ ਤਾਂ ਉਕਤ ਵਿਅਕਤੀ ਵਿਧਾਇਕ ਦੇ ਨਾਲ ਹੀ ਹੁੰਦਾ ਹੈ। ਇਹੀ ਕਾਰਨ ਹੈ ਕਿ ਕਾਂਗਰਸ ਪਾਰਟੀ ਨਾਲ ਜੁੜੇ ਨੇਤਾ ਜਿਹੜੇ ਲੋਕਾਂ ਦੇ ਇਨਸਾਫ਼ ਲਈ ਥਾਣੇ ਜਾਂਦੇ ਹਨ, ਉਨ੍ਹਾਂ ਦੀ ਵੀ ਕੋਈ ਸੁਣਵਾਈ ਨਹੀਂ ਹੁੰਦੀ।
ਇਹ ਵੀ ਪੜ੍ਹੋ : ਘੁਡਾਣੀ ਕਲਾਂ ਦੇ ਪਰਮੀਤ ਸਿੰਘ ਬੋਪਾਰਾਏ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ
ਸਰਕਾਰ ਭਾਵੇਂ ਕੋਈ ਵੀ ਹੋਵੇ ਪਰ ਥਾਣੇ ’ਚ ਹੁਕਮ ਸਿਰਫ਼ ਇਨ੍ਹਾਂ ਦਾ ਚੱਲਦੈ
ਸੂਤਰਾਂ ਦੀ ਮੰਨੀਏ ਤਾਂ ਪੰਜਾਬ ਵਿਚ ਚੋਣਾਂ ਹੋਈਆਂ ਤਾਂ ਜਨਤਾ ਨੇ ਇਕ ਵੱਡਾ ਬਹੁਤ ਫ਼ੈਸਲਾ ਕੀਤਾ ਕਿ ਸਰਕਾਰ ਨੂੰ ਬਦਲਿਆ ਜਾਵੇ ਤਾਂ ਕਿ ਅਜਿਹੇ ਆਕਾਵਾਂ ਤੋਂ ਇਸ ਇਲਾਕੇ ਨੂੰ ਮੁਕਤੀ ਮਿਲੇ ਪਰ ਜਨਤਾ ਦੇ ਇੰਨੇ ਵੱਡੇ ਬਦਲਾਅ ਨੂੰ ਵੀ ਇਨ੍ਹਾਂ ਦੋਵਾਂ ਆਕਾਵਾਂ ਨੇ ਚਿਤ ਕਰ ਦਿੱਤਾ ਹੈ। ਸਰਕਾਰ ਬਦਲੀ ਪਰ ਇਨ੍ਹਾਂ ਆਕਾਵਾਂ ਉੱਪਰ ਕੋਈ ਲਗਾਮ ਨਹੀਂ ਲਾ ਸਕਿਆ, ਜਿਸ ਕਾਰਨ ਜਨਤਾ ਦੀਆਂ ਉਮੀਦਾਂ ਉੱਪਰ ਪਾਣੀ ਫਿਰ ਗਿਆ। ਸੂਤਰ ਦੱਸਦੇ ਹਨ ਕਿ ਥਾਣਾ ਰਾਮਾ ਮੰਡੀ ਅਧੀਨ ਇਲਾਕੇ ਵਿਚ ਇਨ੍ਹਾਂ ਦੇ ਇਸ਼ਾਰਿਆਂ ’ਤੇ ਨਸ਼ਾ ਵਿਕਦਾ ਹੈ ਅਤੇ ਇਨ੍ਹਾਂ ਦੇ ਇਸ਼ਾਰਿਆਂ ’ਤੇ ਪੁਲਸ ਰੇਡ ਕਰਦੀ ਹੈ ਪਰ ਇਨ੍ਹਾਂ ਕਰਿੰਦਿਆਂ ਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਇਨ੍ਹਾਂ ਸਾਰੀਆਂ ਗੱਲਾਂ ਦੀ ਸੱਚਾਈ ਉਜਾਗਰ ਹੋ ਕੇ ਸਾਹਮਣੇ ਆ ਚੁੱਕੀ ਹੈ ਕਿ ਇਨ੍ਹਾਂ ਆਕਾਵਾਂ ਅਤੇ ਪੁਲਸ ਦਾ ਚੋਲੀ ਦਾਮਨ ਦਾ ਸਾਥ ਹੈ ਅਤੇ ਥਾਣੇ ਵਿਚ ਹੁਕਮ ਵੀ ਇਨ੍ਹਾਂ ਦਾ ਹੀ ਚੱਲਦਾ ਹੈ।
ਇਹ ਵੀ ਪੜ੍ਹੋ : ਦਿਲ ਦੇ ਦੌਰੇ ਦੌਰਾਨ ਵਧੇਰੇ ਲੋਕ ਸਿਰਫ਼ ਇਸ ਕਾਰਨ ਗੁਆ ਦਿੰਦੇ ਨੇ ਜਾਨ, ਕਦੇ ਨਾ ਕਰੋ ਨਜ਼ਰਅੰਦਾਜ਼
ਨਸ਼ੇ ਵਾਲੇ ਪਦਾਰਥਾਂ ਅਤੇ ਸੱਟੇ ਲਈ ਮਸ਼ਹੂਰ ਕੁਝ ਹੋਰ ਇਲਾਕੇ
ਕਾਜ਼ੀ ਮੰਡੀ ਦੇ ਨਾਲ ਹੀ ਮਸ਼ਹੂਰ ਭੀਮ ਨਗਰ, ਜਿਸ ਵਿਚ ਗਾਂਜਾ, ਸ਼ਰਾਬ, ਚਿੱਟਾ, ਜੂਆ, ਮੈਚ ’ਤੇ ਬੁੱਕ, ਦਿੱਲੀ ਲਾਟਰੀ, ਦਾਣਾ ਅਤੇ ਮਟਕਾ ਸਭ ਤੋਂ ਜ਼ਿਆਦਾ ਚੱਲਦਾ ਹੈ। ਸੰਤੋਸ਼ੀ ਨਗਰ ਜਿਸ ਵਿਚ ਸ਼ਰਾਬ ਦੇ ਵੱਡੇ-ਵੱਡੇ ਸਮੱਗਲਰ ਹਨ, ਜਿਨ੍ਹਾਂ ’ਤੇ ਸੈਂਕੜੇ ਪਰਚੇ ਦਰਜ ਹਨ। ਬਲਦੇਵ ਨਗਰ ਜਿਥੇ ਚਿੱਟਾ ਅਤੇ ਸ਼ਰਾਬ ਜ਼ਿਆਦਾ ਵਿਕਦੀ ਹੈ। ਦੌਲਤਪੁਰੀ, ਮਦਰੱਸੀ ਮੁਹੱਲਾ ਕਿਉਂਕਿ ਟੀਲਾ ਦਾ ਫਾਟਕ ਨੇੜੇ ਸ਼ਰਾਬ ਅਤੇ ਸੱਟਾ ਅਤੇ ਗੁਰੂ ਨਾਨਕਪੁਰਾ ਜਿਥੇ ਸਭ ਕੁਝ ਵਿਕਦਾ ਹੈ। ਕਿਸ਼ਨਪੁਰਾ, ਅਜੀਤ ਨਗਰ ਤੇ ਬਸ਼ੀਰਪੁਰਾ ਵਿਚ ਸ਼ਰਾਬ ਦਾ ਮੋਟਾ ਕਾਰੋਬਾਰ ਹੁੰਦਾ ਹੈ। ਕਈ ਮਸ਼ਹੂਰ ਗਲੀਆਂ ਵਿਚ ਸੌਦਾਗਰ ਸ਼ਰੇਆਮ ਚਿੱਟਾ ਵੇਚ ਰਹੇ ਹਨ, ਜਿਨ੍ਹਾਂ ਦੀ ਕਈ ਵਾਰ ਵੀਡੀਓ ਵਾਇਰਲ ਹੋਈ। ਇਲਾਕਾ ਨਿਵਾਸੀਆਂ ਨੇ ਪੁਲਸ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ। ਗਣੇਸ਼ ਨਗਰ, ਨਿਊ ਗਣੇਸ਼ ਨਗਰ, ਜਿਥੇ ਮੋਟੇ ਸਮੱਗਲਰ ਸੱਟੇ ਦਾ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਕੇਂਦਰ ਵੱਲੋਂ ਦੁਨੀਆ ਦੀ ਸਭ ਤੋਂ ਵੱਡੀ ਖ਼ੁਰਾਕ ਭੰਡਾਰਨ ਯੋਜਨਾ ਨੂੰ ਮਨਜ਼ੂਰੀ, ਕਿਸਾਨਾਂ ਨੂੰ ਹੋਵੇਗਾ ਵੱਡਾ ਫ਼ਾਇਦਾ
ਨਸ਼ੇ ਦੀ ਕੁਆਂਟਿਟੀ ਦਿਖਾਉਣ ਦੀ ਇਵਜ਼ ਵਿਚ ਵਸੂਲੀ ਜਾਂਦੀ ਹੈ ਮੋਟੀ ਰਕਮ
ਨਸ਼ਾ ਸਮੱਗਲਰਾਂ ਦੇ ਫੜੇ ਜਾਣ ਤੋਂ ਬਾਅਦ ਨਸ਼ੇ ਦੀ ਕੁਆਂਟਿਟੀ ਘੱਟ ਦਿਖਾਉਣ ਦੀ ਇਵਜ਼ ਵਿਚ ਕੁਝ ਪੁਲਸ ਅਧਿਕਾਰੀ ਮੋਟੀ ਰਕਮ ਵਸੂਲ ਕਰਦੇ ਹਨ। ਇਸ ਦੇ ਲਈ ਹਰ ਮੁਹੱਲੇ ਵਿਚ ਪੁਲਸ ਦੇ ਆਪਣੇ ਟਾਊਟ ਹਨ। ਵੱਡੇ ਸਮੱਗਲਰਾਂ ਵੱਲੋਂ ਪਹਿਲਾਂ ਤਾਂ ਮੋਟੀ ਕਮਿਸ਼ਨ ਬਦਲੇ ਛੋਟੇ ਸਮੱਗਲਰ ਪਾਲੇ ਜਾਂਦੇ ਹਨ। ਜਦੋਂ ਪੁਲਸ ’ਤੇ ਉਪਰੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਦੇ ਹੁਕਮ ਆਉਂਦੇ ਹਨ ਤਾਂ ਪੁਲਸ ਦੇ ਅਧਿਕਾਰੀਆਂ ਦੇ ਇਸ਼ਾਰੇ ’ਤੇ ਵੱਡੇ ਸਮੱਗਲਰ ਛੋਟੇ ਸਮੱਗਲਰਾਂ ਨੂੰ ਪਹਿਲਾਂ ਤਾਂ ਨਸ਼ੇ ਨਾਲ ਫੜਵਾ ਦਿੰਦੇ ਹਨ ਤੇ ਉਸ ਤੋਂ ਬਾਅਦ ਕੇਸ ਵਿਚ ਨਸ਼ੇ ਦੀ ਮਾਤਰਾ ਘੱਟ ਦਿਖਾਉਣ ਦੀ ਇਵਜ਼ ਵਿਚ ਮੋਟੀ ਰਕਮ ਵਸੂਲਦੇ ਹਨ। ਇਹ ਸਾਰਾ ਧੰਦਾ ਪੁਲਸ ਦੀ ਕਥਿਤ ਮਿਲੀਭੁਗਤ ਨਾਲ ਚੱਲ ਰਿਹਾ ਹੈ।
ਸੁੱਚੀ ਪਿੰਡ ਵਿਚ ਨਾਜਾਇਜ਼ ਤੇਲ ਦੇ ਕਾਰੋਬਾਰ
ਪੁਲਸ ਦੀ ਕਥਿਤ ਮਿਲੀਭੁਗਤ ਨਸ਼ਾ ਸਮੱਗਲਰਾਂ ਤਕ ਸੀਮਤ ਨਹੀਂ ਹੈ, ਸਗੋਂ ਸੁੱਚੀ ਪਿੰਡ ਵਿਚ ਨਾਜਾਇਜ਼ ਤੇਲ ਦਾ ਜੋ ਕਾਰੋਬਾਰ ਹੈ, ਉਹ ਵੀ ਪੁਲਸ ਅਫਸਰਾਂ ਦੀ ਮਿਹਰਬਾਨੀ ਨਾਲ ਖੂਬ ਵਧ-ਫੁੱਲ ਰਿਹਾ ਹੈ। ਸੁੱਚੀ ਪਿੰਡ ਵਿਚ ਜਿਹੜੇ ਟੈਂਕਰ ਆਉਂਦੇ ਹਨ, ਉਨ੍ਹਾਂ ਵਿਚੋਂ ਤੇਲ ਕੱਢ ਕੇ 2 ਨੰਬਰ ਵਿਚ ਸ਼ਰੇਆਮ ਵੇਚਿਆ ਜਾ ਰਿਹਾ ਹੈ ਪਰ ਪੁਲਸ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ।
ਕੀ ਬਦਲਿਆ ਸਰਕਾਰ ਬਦਲਣ ਤੋਂ ਬਾਅਦ
ਉਂਝ ਤਾਂ ਨਸ਼ਾ ਸਮੱਗਲਿੰਗ ਕਿਸੇ ਇਕ ਥਾਣੇ ਦੀ ਸਮੱਸਿਆ ਨਹੀਂ ਹੈ ਪਰ ਥਾਣਾ ਰਾਮਾ ਮੰਡੀ ਨਸ਼ਾ ਸਮੱਗਲਰਾਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕਰਦਾ, ਇਹ ਇਸ ਥਾਣੇ ਅਧੀਨ ਪੈਂਦੇ ਡੇਢ ਫੁੱਟੀਆ ਅਤੇ ਲੰਬੂ ਦੇ ਨਾਂ ਨਾਲ ਮਸ਼ਹੂਰ 2 ਲੋਕਾਂ ’ਤੇ ਨਿਰਭਰ ਕਰਦਾ ਹੈ। ਉਕਤ 2 ਲੋਕਾਂ ਕੋਲ ਵੱਡਾ ਵੋਟ ਬੈਂਕ ਹੈ, ਜਿਸ ਕਾਰਨ ਇਹ ਲੋਕ ਜੋ ਚਾਹੁੰਦੇ ਹਨ, ਇਸ ਇਲਾਕੇ ਤੋਂ ਚੁਣੇ ਜਾਂਦੇ ਵਿਧਾਇਕ ਵੀ ਉਹੀ ਚਾਹੁੰਦੇ ਹਨ, ਨਹੀਂ ਤਾਂ ਚੋਣਾਂ ਵਿਚ ਆਗੂਆਂ ਨੂੰ ਵੋਟ ਬੈਂਕ ਖਿਸਕਣ ਦਾ ਡਰ ਵੀ ਸਤਾਉਂਦਾ ਰਹਿੰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦੇਰ ਸ਼ਾਮ ਚੱਲੀ ਤੇਜ਼ ਹਨ੍ਹੇਰੀ ਅਤੇ ਬਰਸਾਤ ਨਾਲ ਤਾਪਮਾਨ ’ਚ 2 ਡਿਗਰੀ ਗਿਰਾਵਟ, ਅੱਜ ਵੀ ਮੌਸਮ ਰਹੇਗਾ ਸੁਹਾਵਣਾ
NEXT STORY