ਵੈੱਬ ਡੈਸਕ- ਧਨਤੇਰਸ 'ਤੇ ਸੋਨਾ ਅਤੇ ਚਾਂਦੀ ਖਰੀਦਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ ਪਰ ਇਨ੍ਹੀ ਦਿਨੀਂ ਸੋਨੇ ਦੀਆਂ ਵਧਦੀਆਂ ਕੀਮਤਾਂ ਕਾਰਨ ਇਸਨੂੰ ਖਰੀਦਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ। ਵਾਸਤੂ ਅਤੇ ਧਾਰਮਿਕ ਮਾਣਤਾਵਾਂ ਅਨੁਸਾਰ, ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਨੂੰ ਸਸਤੇ 'ਚ ਖਰੀਦਿਆ ਜਾ ਸਕਦਾ ਹੈ ਅਤੇ ਜਿਨ੍ਹਾਂ ਨਾਲ ਮਾਂ ਲਕਸ਼ਨੀ ਦੀ ਕਿਰਪਾ ਪੂਰਾ ਸਾਲ ਬਣੀ ਰਹਿੰਦੀ ਹੈ। ਆਓ ਜਾਣਦੇ ਹਾਂ, ਧਨਤੇਰਸ 'ਤੇ ਸੋਨੇ-ਚਾਂਦੀ ਤੋਂ ਇਲਾਵਾ ਕੀ ਖਰੀਦਣਾ ਸ਼ੁੱਭ ਹੁੰਦਾ ਹੈ-
1. ਕੁਬੇਰ ਯੰਤਰ
ਧਨਤੇਰਸ ਦੇ ਦਿਨ ਘਰ 'ਚ ਕੁਬੇਰ ਯੰਤਰ ਲਿਆਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਸਨੂੰ ਘਰ, ਦੁਕਾਨ ਦੀ ਤਿਜ਼ੌਰੀ ਜਾਂ ਕੈਸ਼ ਕਾਊਂਟਰ 'ਤੇ ਰੱਖਣ ਨਾਲ ਧਨ ਅਤੇ ਖੁਸ਼ਹਾਲੀ ਆਉਂਦੀ ਹੈ। ਇਸ ਨਾਲ ਘਰ 'ਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਅਤੇ ਪੈਸਿਆਂ 'ਚ ਵਾਧਾ ਹੁੰਦਾ ਹੈ।
2. ਝਾੜੂ
ਝਾੜੂ ਨੂੰ ਮਾਂ ਲਕਸ਼ਮੀ ਦਾ ਸਵਰੂਪ ਮੰਨਿਆ ਜਾਂਦਾ ਹੈ। ਧਨਤੇਰਸ 'ਤੇ ਨਵਾਂ ਝਾੜੂ ਖਰੀਦਣਾ ਸ਼ੁੱਭ ਹੁੰਦਾ ਹੈ। ਅਜਿਹਾ ਕਰਨ ਨਾਲ ਗ਼ਰੀਬੀ ਦੂਰ ਹੁੰਦੀ ਹੈ ਅਤੇ ਘਰ ਵਿੱਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।
3. ਧਨੀਆ (ਧਨੀਏ ਦੇ ਬੀਜ)
ਮਾਣਤਾ ਹੈ ਕਿ ਧਨਤੇਰਸ 'ਤੇ ਧਨੀਏ ਦੇ ਬੀਜ ਘਰ ਲਿਆਉਣ ਨਾਲ ਪੂਰਾ ਸਾਲ ਆਰਥਿਕ ਤਰੱਕੀ ਬਣੀ ਰਹਿੰਦੀ ਹੈ। ਇਹ ਮਾਂ ਲਕਸ਼ਮੀ ਅਤੇ ਭਗਵਾਨ ਕੁਬੇਰ ਦੋਵਾਂ ਨੂੰ ਪ੍ਰਸੰਨ ਕਰਦਾ ਹੈ। ਲਕਸ਼ਮੀ ਪੂਜਾ ਦੇ ਸਮੇਂ ਥਾਲੀ 'ਚ ਧਨੀਏ ਦੇ ਬੀਜ ਰੱਖੋ ਅਤੇ ਪੂਜਾ ਤੋਂ ਬਾਅਦ ਇਨ੍ਹਾਂ ਨੂੰ ਤਿਜ਼ੌਰੀ ਜਾਂ ਪੈਸੇ ਰੱਖਣ ਵਾਲੀ ਥਾਂ 'ਤੇ ਰੱਖੋ। ਇਸ ਨਾਲ ਧਨ 'ਚ ਵਾਧਾ ਅਤੇ ਘਰ 'ਚ ਬਰਕਤ ਹੁੰਦੀ ਹੈ।
4. ਤਾਂਬੇ ਦੇ ਭਾਂਡੇ
ਧਨਤੇਰਸ 'ਤੇ ਤਾਂਬੇ ਦੇ ਭਾਂਡੇ ਖਰੀਦਣਾ ਵੀ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਘਰ 'ਚ ਸਕਰਾਤਮਕ ਊਰਜਾ ਵਧਦੀ ਹੈ ਅਤੇ ਸਿਹਤ 'ਚ ਸੁਧਾਰ ਹੁੰਦਾ ਹੈ। ਪੂਜਾ ਨਾਲ ਜੁੜੀਆਂ ਤਾਂਬੇ ਦੀਆਂ ਵਸਤੂਆਂ ਜਾਂ ਕਾਂਸੀ ਦੇ ਭਾਂਡੇ ਅਤੇ ਸਜਾਵਟੀ ਚੀਜ਼ਾਂ ਵੀ ਇਸ ਦਿਨ ਘਰ ਲਿਆਉਣਾ ਚੰਗਾ ਮੰਨਿਆ ਜਾਂਦਾ ਹੈ।
5. ਮਿੱਟੀ ਜਾਂ ਧਾਤੂ ਦੀ ਲਕਸ਼ਮੀ-ਗਣੇਸ਼ ਦੀ ਮੂਰਤੀ
ਧਨਤੇਰਸ ਅਤੇ ਦੀਵਾਲੀ 'ਤੇ ਮਾਂ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਮੂਰਤੀ ਖਰੀਦਣਾ ਬਹੁਤ ਸ਼ੁੱਭ ਹੁੰਦਾ ਹੈ। ਮਿੱਟੀ, ਪਿੱਤਲ ਜਾਂ ਧਾਤੂ ਦੀਆਂ ਤੀਆਂ ਛੋਟੀਆਂ-ਛੋਟੀਆਂ ਮੂਰਤੀਆਂ ਸਸਤੀਆਂ ਮਿਲ ਜਾਂਦੀਆਂ ਹਨ ਅਤੇ ਇਨ੍ਹਾਂ ਨਾਲ ਪੂਜਾ ਦਾ ਸ਼ੁੱਭ ਫਲ ਪ੍ਰਾਪਤ ਹੁੰਦਾ ਹੈ।
ਜਲੰਧਰ 'ਚ ਪ੍ਰਾਪਰਟੀ ਡੀਲਰ ਤੇ ਵਪਾਰੀ ਵਿਚਾਲੇ ਸ਼ਰੇਆਮ ਚੱਲੇ ਥੱਪੜ
NEXT STORY