ਜਲੰਧਰ (ਵਿਨੀਤ)-ਪ੍ਰਦੂਸ਼ਣ ਦੇ ਚਲਦੇ ਦਿਨੋਂ ਦਿਨ ਵਾਤਾਵਰਣ ਵਿਗਡ਼ਦਾ ਜਾ ਰਿਹਾ ਹੈ, ਉਸੇ ਦੀ ਰੋਕਥਾਮ ਦੇ ਚਲਦਿਆਂ ਸੀ. ਟੀ. ਪੋਲੀਟੈਕਨਿਕ ਦੇ ਅੱਗੇ ਤੋਂ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਸਹੁੰ ਚੁੱਕੀ। ਪ੍ਰਿੰਸੀਪਲ ਸੰਸਾਰ ਚੰਦ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਗਰੀਨ ਦੀਵਾਲੀ ਮਨਾਉਣ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਪੌਦੇ ਲਾਉਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਉਨ੍ਹਾਂ ਇਸ ਕੰਮ ਨੂੰ ਸਫ਼ਲ ਬਣਾਉਣ ਲਈ ਰਜਨੀ ਦੇਵੀ ਦਾ ਧੰਨਵਾਦ ਕੀਤਾ। ਸੀ. ਟੀ. ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੀ ਗਈ ਕੋਸ਼ਿਸ਼ ਦੀ ਸ਼ਲਾਘਾ ਕੀਤੀ। ਸਹੁੰ ਚੁੱਕ ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਗਾ ਕੇ ਕੀਤੀ ਗਈ।
ਜ਼ੋਨਲ ਯੂਥ ਫੈਸਟੀਵਲ ’ਚ ਚਮਕਿਆ ਐੱਚ. ਐੱਮ. ਵੀ. ਕਾਲਜ
NEXT STORY