Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAY 05, 2026

    11:07:18 PM

  • golden opportunity to work in uae

    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ...

  • jalandhar cp s statement in activa blast case near bsf chowk

    BSF ਚੌਕ ਨੇੜੇ ਬਲਾਸਟ ਮਾਮਲੇ 'ਚ ਆ ਗਿਆ ਜਲੰਧਰ CP...

  • drug addiction made the son a murderer

    ਨਸ਼ੇ ਨੇ ਪੁੱਤ ਨੂੰ ਬਣਾਇਆ ਕਾਤਲ! ਬੋਲੇਰੋ ਚੜ੍ਹਾ ਕੇ...

  • dc vs csk delhi capitals set an easy target of 156 runs for chennai

    DC vs CSK :ਦਿੱਲੀ ਕੈਪੀਟਲਸ ਨੇ ਚੇਨਈ ਨੂੰ ਦਿੱਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Jalandhar News
  • ਬਿਲਾਵਰ\ਜਲੰਧਰ
  • ਭਾਰਤ ਮਹਾਸ਼ਕਤੀ ਉਦੋਂ ਹੀ ਬਣੇਗਾ ਜਦੋਂ ਦੇਸ਼ ਦਾ ਕਿਸਾਨ ਖੁਸ਼ਹਾਲ ਹੋਵੇਗਾ : ਡਾ. ਨਿਰਮਲ ਸਿੰਘ (ਤਸਵੀਰਾਂ)

JALANDHAR News Punjabi(ਜਲੰਧਰ)

ਭਾਰਤ ਮਹਾਸ਼ਕਤੀ ਉਦੋਂ ਹੀ ਬਣੇਗਾ ਜਦੋਂ ਦੇਸ਼ ਦਾ ਕਿਸਾਨ ਖੁਸ਼ਹਾਲ ਹੋਵੇਗਾ : ਡਾ. ਨਿਰਮਲ ਸਿੰਘ (ਤਸਵੀਰਾਂ)

  • Edited By Gurminder Singh,
  • Updated: 14 Dec, 2016 06:28 PM
ਬਿਲਾਵਰ\ਜਲੰਧਰ
narendra modi farmers crops
  • Share
    • Facebook
    • Tumblr
    • Linkedin
    • Twitter
  • Comment

ਬਿਲਾਵਰ\ਜਲੰਧਰ (ਜੁਗਿੰਦਰ ਸੰਧੂ) : ਭਾਰਤ ਉਦੋਂ ਹੀ ਮਹਾਸ਼ਕਤੀ ਬਣ ਸਕੇਗਾ ਜਦੋਂ ਇਸ ਦੇਸ਼ ਦਾ ਕਿਸਾਨ ਪੂਰੀ ਤਰ੍ਹਾਂ ਖੁਸ਼ਹਾਲ ਹੋਵੇਗਾ। ਅੱਜ ਕਿਸਾਨ ਨੂੰ ਕਈ ਮਸੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਦੇ ਹੱਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰੀ ਸਰਕਾਰ ਦੇ ਨਾਲ-ਨਾਲ ਰਾਜ ਸਰਕਾਰਾਂ ਵੀ ਯਤਨਸ਼ੀਲ ਹਨ। ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਜੰਮੂ-ਕਸ਼ਮੀਰ ਦੀ ਵਰਤਮਾਨ ਸਰਕਾਰ ਵਿਸ਼ੇਸ਼ ਕਦਮ ਚੁੱਕ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੰਮੂ-ਕਸ਼ਮੀਰ ਦੇ ਉੱਪ ਮੁੱਖ ਮੰਤਰੀ ਡਾ. ਨਿਰਮਲ ਸਿੰਘ ਨੇ ਬਿਲਾਵਰ ਵਿਖੇ ਮੈਗਾ ਕਿਸਾਨ ਮੇਲੇ ਅਤੇ ਇਕ ਰੋਜ਼ਾ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਲਾਗੂ ਕੀਤੀ ਗਈ ਨੋਟਬੰਦੀ ਦਾ ਲਾਭ ਕਿਸਾਨਾਂ ਨੂੰ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਜਿਹੜਾ ਪੈਸਾ ਸਰਕਾਰ ਦਾ ਖਜ਼ਾਨੇ ਵਿਚ ਆ ਰਿਹਾ ਹੈ, ਉਸ ਨਾਲ ਖੇਤੀਬਾੜੀ ਨਾਲ ਸੰਬੰਧਤ ਸਕੀਮਾਂ ਨੂੰ ਅਮਲ ਵਿਚ ਲਿਆਂਦਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਅਸੀਂ ਕਸ਼ਮੀਰ ਦੇ ਨਾਲ-ਨਾਲ ਜੰਮੂ ਦੇ ਇਲਾਕੇ ਵਿਚ ਵੀ ਸੇਬ ਪੈਦਾ ਕਰਾਂਗੇ। ਡਾ. ਨਿਰਮਲ ਸਿੰਘ ਨੇ ਕਿਹਾ ਕਿ ਅੱਜ ਸੰਸਾਰ ਵਿਚ ਅਜਿਹੀਆਂ ਤਕਨੀਕਾਂ ਵਿਕਸਿਤ ਹੋ ਚੁੱਕੀਆਂ ਹਨ ਜਿਨ੍ਹਾਂ ਸਦਕਾ ਸਰਦ ਮੌਸਮ ਵਾਲੇ ਇਲਾਕਿਆਂ ਦੀਆਂ ਫਿਸਲਾਂ ਗਰਮ ਖੇਤਰਾਂ ਵਾਲੇ ਇਲਾਕਿਆਂ ਵਿਚ ਵੀ ਪੈਦਾ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਵਿਗਿਆਨੀਆਂ ਵਲੋਂ ਵਿਕਸਿਤ ਕੀਤੀ ਗਈ ਟਿਸ਼ੂ ਕਲਚਰ ਤਕਨੀਕ ਨਾਲ ਅਜਿਹੇ ਫਲਾਂ ਅਤੇ ਸਬਜੀਆਂ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੀ ਕੁਆਲਿਟੀ ਬਹੁਤ ਉੱਤਮ ਹੁੰਦੀ ਹੈ ਅਤੇ ਉਨ੍ਹਾਂ ਨੂੰ ਕੋਈ ਰੋਗ ਵੀ ਨਹੀਂ ਲੱਗਦਾ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਭੇਡਾਂ-ਬੱਕਰੀਆਂ ਪਾਲਣ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਫਾਰਮਿੰਗ ਆਦਿ ਕਿੱਤਿਆਂ ਲਈ ਸਰਕਾਰ ਵਲੋਂ ਜਿੱਥੇ ਲੋੜੀਂਦੀ ਸਿਖਲਾਈ ਦਿੱਤੀ ਜਾ ਰਹੀ ਹੈ, ਉਥੇ ਹੀ ਉਨ੍ਹਾਂ ਨੂੰ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਸੂਬੇ ਦੇ ਕਿਸਾਨ ਘੱਟ ਵਿਆਜ 'ਤੇ ਕਰਜ਼ਾ ਲੈ ਕੇ ਖੇਤੀਬਾੜੀ ਨਾਲ ਸੰਬੰਧਤ ਸਹਾਇਕ ਧੰਦੇ ਅਪਨਾ ਸਕਦੇ ਹਨ ਅਤੇ ਇਸ ਤਰ੍ਹਾਂ ਉਹ ਆਪਣੀ ਵਾਧੂ ਆਮਦਨ ਦਾ ਵਸੀਲਾ ਪੈਦਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਬਿਲਾਵਰ ਵਿਚ ਲਗਾਏ ਗਏ ਕਿਸਾਨ ਮੇਲੇ ਦੀ ਤਰਜ਼ 'ਤੇ ਪੂਰੇ ਸੂਬੇ ਵਿਚ ਅਜਿਹੇ ਕਿਸਾਨ ਮੇਲੇ ਲਗਾਏ ਜਾਣਗੇ ਅਤੇ ਸੈਮੀਨਾਰ ਕਰਵਾਏ ਜਾਣਗੇ ਤਾਂ ਜੋ ਖੇਤੀਬਾੜੀ ਨਾਲ ਸੰਬੰਧਤ ਹਰ ਜਾਣਕਾਰੀ ਕਿਸਾਨਾਂ ਤਕ ਪਹੁੰਚਾਈ ਜਾ ਸਕੇ।
ਡਾ. ਨਿਰਮਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਅਗਵਾਈ ਹੇਠ ਜੰਮੂ-ਕਸ਼ਮੀਰ ਦੀ ਸਰਕਾਰ ਹਰ ਖੇਤਰ ਵਿਚ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੇ ਪਹਿਲੇ ਪੜਾਅ ਵਿਚ ਸੜਕਾਂ, ਸੀਵਰੇਜ, ਪਾਣੀ ਬਿਜਲੀ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੰਗਲੀ ਜਾਨਵਰਾਂ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਹਰ ਸਾਲ ਵੱਡਾ ਨੁਕਸਾਨ ਹੁੰਦਾ ਹੈ, ਇਸ ਲਈ ਬਾਂਦਰਾਂ ਅਤੇ ਹੋਰ ਜੰਗਲੀ ਜਾਨਵਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ।

ਕਿਸਾਨਾਂ ਨੂੰ ਖੇਤੀ ਦੀ ਹਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ : ਗੁਲਾਮ ਨਬੀ ਲੋਨ
ਬਿਲਾਵਰ - ਕਿਸਾਨਾਂ ਨੂੰ ਖੇਤੀਬਾੜੀ ਦੇ ਪ੍ਰੋਗਰਾਮਾਂ ਦੀ ਹਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਖੇਤੀਬਾੜੀ ਮੰਤਰਾਲੇ ਅਤੇ ਖੇਤੀਬਾੜੀ ਵਿਭਾਗ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਤੋਂ ਬਹੁਤੇ ਕਿਸਾਨ ਵਾਂਝੇ ਰਹਿ ਜਾਂਦੇ ਹਨ, ਇਸ ਕਾਰਨ ਉਹ ਬਹੁਤੀਆਂ ਸਕੀਮਾਂ ਦਾ ਲਾਭ ਨਹੀਂ ਉਠਾ ਸਕਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਲਾਵਰ ਦੇ ਕਿਸਾਨ ਮੇਲੇ ਵਿਚ ਜੁੜੇ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਦੇ ਖੇਤੀਬਾੜੀ ਮੰਤਰੀ ਗੁਲਾਮ ਨਬੀ ਲੋਨ ਹੰਜ਼ੂਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਖੇਤੀਬਾੜੀ ਦੇ ਸੰਦਾਂ, ਮਸ਼ੀਨਾਂ, ਟਾਇਰੈਕਟਰਾਂ, ਫਸਲਾਂ ਦੇ ਬੀਜਾਂ, ਖਾਦਾਂ ਅਤੇ ਖੇਤੀ ਨਾਲ ਸੰਬੰਧਤ ਹੋਰ ਵਸਤਾਂ 'ਤੇ ਸਬਸਿਡੀ ਦਿੱਤੀ ਜਾਂਦੀ ਹੈ ਪਰ ਕਿਸਾਨਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੁੰਦੀ, ਜਿਸ ਕਾਰਨ ਉਹ ਲਾਭ ਨਹੀਂ ਉਠਾ ਸਕਦੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸੰਸਾਰ ਵਿਚ ਵਿਕਸਿਤ ਹੋ ਰਹੀਆਂ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਸਰਕਾਰ ਕਿਸਾਨਾਂ ਦੀ ਹਾਲਤ ਸੁਧਾਰਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਯੋਜਨਾ ਅਨੁਸਾਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਹਰ ਖੇਤ ਨੂੰ ਪਾਣੀ ਮਿਲੇ ਤਾਂ ਹੀ ਪੈਦਾਵਾਰ ਵਧੇਗੀ। ਉਨ੍ਹਾਂ ਕਿਹਾ ਕਿ ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ ਕਰਕੇ ਕਿਸਾਨਾਂ ਦੀਆਂ ਫਸਲਾਂ ਨੂੰ ਜੋ ਨੁਕਸਾਨ ਹੁੰਦਾ ਹੈ, ਉਸ ਦੇ ਮੁਆਵਜ਼ੇ ਦਾ ਤੁਰੰਤ ਭੁਗਤਾਨ ਕਰਨ ਲਈ ਸਰਕਾਰ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਅਗਵਾਈ ਹੇਠ ਇਸ ਗੱਲ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਕਿ ਸੂਬੇ ਵਿਚ ਕਿਸਾਨ ਪੱਖੀ ਯੋਜਨਾਵਾਂ ਲਾਗੂ ਕੀਤੀਆਂ ਜਾਣ।

ਪੂਰੇ ਸੂਬੇ ਵਿਚ ਫਸਲਾਂ ਦੀ ਖਰੀਦ ਲਈ ਕੇਂਦਰ ਖੋਲ੍ਹੇ ਜਾਣਗੇ : ਦਲਜੀਤ ਸਿੰਘ ਚਿੱਬ
ਬਿਲਾਵਰ - ਅੱਜ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦਾ ਪੂਰਾ ਮੁੱਲ ਨਹੀਂ ਮਿਲਦਾ ਕਿਉਂਕਿ ਪ੍ਰਾਈਵੇਟ ਖਰੀਦਦਾਰ ਘੱਟ ਕੀਮਤਾਂ 'ਤੇ ਉਨ੍ਹਾਂ ਦੀਆਂ ਫਸਲਾਂ ਹੜਪ ਲੈਂਦੇ ਹਨ। ਇਸ ਵਾਰ ਸਾਉਣੀ ਦੇ ਸੀਜ਼ਨ ਵਿਚ ਜੰਮੂ-ਕਸ਼ਮੀਰ ਦੀ ਸਰਕਾਰ ਨੇ ਕੁਝ ਥਾਵਾਂ 'ਤੇ ਖਰੀਦ ਕੇਂਦਰ ਖੋਲ੍ਹੇ ਸਨ ਜਿਨ੍ਹਾਂ ਦਾ ਕਿਸਾਨਾਂ ਨੂੰ ਵੱਡਾ ਲਾਭ ਹੋਇਆ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਪੂਰੇ ਸੂਬੇ ਵਿਚ ਫਸਲਾਂ ਦੀ ਖਰੀਦ ਲਈ ਕੇਂਦਰ ਸਥਾਪਤ ਕੀਤੇ ਜਾਣਗੇ। ਇਹ ਪ੍ਰਗਟਾਵਾ ਬਿਲਾਵਰ ਦੇ ਕਿਸਾਨ ਮੇਲੇ ਵਿਚ ਸੰਬੋਧਨ ਕਰਦਿਆਂ ਜੰਮੂ-ਕਸ਼ਮੀਰ ਦੇ ਕਿਸਾਨ ਸਲਾਹਕਾਰ ਬੋਰਡ ਦੇ ਵਾਈਸ ਚੇਅਰਮੈਨ ਸ੍ਰੀ ਦਲਜੀਤ ਸਿੰਘ ਚਿੱਬ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜਿਹੜੀ ਫਸਲ 700-800 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਖਰੀਦੀ ਜਾ ਰਹੀ ਸੀ, ਖਰੀਦ ਕੇਂਦਰਾਂ ਵਿਚ ਕਿਸਾਨਾਂ ਨੂੰ ਉਸੇ ਫਸਲ ਦਾ ਦੂਣਾ ਮੁੱਲ ਮਿਲਿਆ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੇਂਦਰ ਸਰਕਾਰ ਵਲੋਂ ਚਲਾਈ ਗਈ ਫਸਲ ਬੀਮਾਂ ਯੋਜਨਾ ਦਾ ਲਾਭ ਵੀ ਕਿਸਾਨਾਂ ਨੂੰ ਮਿਲੇਗਾ। ਇਹ ਸਕੀਮ ਲਾਗੂ ਹੋਣ ਪਿੱਛੋਂ ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਦੀ ਕਾਫੀ ਹੱਦ ਤਕ ਪੂਰਤੀ ਹੋ ਸਕੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਕਿਸਾਨਾਂ ਨੂੰ ਮੁਹੱਈਆ ਕਰਵਾਉਣੀ ਚਾਹੀਦੀ ਹੈ। ਇਸ ਮਕਸਦ ਨਾਲ ਹੀ ਸੂਬੇ ਵਿਚ ਕਿਸਾਨ ਮੇਲੇ ਲਗਾਉਣ ਦੀ ਪਰੰਪਰਾ ਸ਼ੁਰੂ ਕੀਤੀ ਗਈ ਹੈ।

ਵਿਦੇਸ਼ੀ ਖੇਤੀ ਤਕਨੀਕਾਂ ਨੂੰ ਅਪਨਾਇਆ ਜਾਵੇ : ਗਗਨ ਭਗਤ
ਬਿਲਾਵਰ - ਵਿਧਾਨ ਸਭਾ ਹਲਕਾ ਆਰ.ਐੱਸ. ਪੁਰਾ ਦੇ ਵਿਧਾਇਕ ਡਾ. ਗਗਨ ਭਗਤ ਨੇ ਕਿਸਾਨ ਮੇਲੇ ਵਿਚ ਪਹੁੰਚੇ ਹਜ਼ਾਰਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਮਾਂ ਆ ਗਿਆ ਹੈ ਕਿ ਅਸੀਂ ਰਵਾਇਤੀ ਖੇਤੀ ਤਕਨੀਕਾਂ ਤੋਂ ਅੱਗੇ ਵੱਧ ਕੇ ਵਿਦੇਸ਼ੀ ਖੇਤੀ ਤਕਨੀਕਾਂ ਨੂੰ ਅਪਣਾਉਣਾ ਸ਼ੁਰੂ ਕਰੀਏ। ਉਨ੍ਹਾਂ ਕਿਹਾ ਕਿ ਨਵੇਂ ਤਰੀਕੇ, ਨਵੀਆਂ ਫਸਲਾਂ ਅਤੇ ਨਵੀਆਂ ਤਕਨੀਕਾਂ ਅਪਨਾ ਕੇ ਹੀ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਕਰਜ਼ਿਆਂ ਦੇ ਬੋਝ ਤੋਂ ਮੁਕਤੀ ਪ੍ਰਾਪਤ ਕਰਨ ਲਈ ਨਵੀਆਂ ਤਕਨੀਕਾਂ ਦੇ ਰਸਤੇ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਜ਼ਿਆਂ ਕਾਰਨ ਹੀ ਹੁਣ ਤਕ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੁੰਦੇ ਰਹੇ ਹਨ। ਡਾ. ਗਗਨ ਭਗਤ ਨੇ ਕਿਹਾ ਕਿ ਜਿਹੜੇ ਲੋਕ ਕਿਸਾਨਾਂ ਨੂੰ ਲੁੱਟ-ਲੁੱਟ ਕੇ ਆਪਣੀਆਂ ਤਿਜੋਰੀਆਂ ਭਰਦੇ ਰਹੇ ਅਤੇ ਕਿਸਾਨਾਂ ਨੂੰ ਮਰਨ ਲਈ ਮਜਬੂਰ ਕਰਦੇ ਰਹੇ, ਅੱਜ ਉਹ ਲੋਕ ਵੀ ਨੋਟਬੰਦੀ ਕਾਰਨ ਮਜਬੂਰ ਹੋ ਗਏ ਹਨ। ਨੋਟਬੰਦੀ ਨੇ ਗਰੀਬ ਅਤੇ ਅਮੀਰ ਦਾ ਪਾੜਾ ਮੇਟਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਹਿੰਮਤ ਕਰਨ ਅਤੇ ਹੋਰ ਜ਼ਿਆਦਾ ਮਿਹਨਤ ਕਰਨ। ਭਵਿੱਖ ਵਿਚ ਉਨ੍ਹਾਂ ਦੀਆਂ ਸਭ ਮੁਸ਼ਕਲਾਂ ਦੇ ਹੱਲ ਹੋ ਜਾਣਗੇ।

ਖੇਤੀਬਾੜੀ ਐਕਟ ਵਿਚ ਸੋਧ ਜ਼ਰੂਰੀ : ਰਾਜੀਵ ਜਸਰੋਟੀਆ

ਬਿਲਵਾਰ - ਖੇਤੀਬਾੜੀ ਨਾਲ ਸੰਬੰਧਤ ਸਮੱਸਿਆਵਾਂ ਹੱਲ ਕਰਨ ਲਈ ਖੇਤੀਬਾੜੀ ਐਕਟ ਵਿਚ ਸੋਧ ਕਰਨੀ ਬਹੁਤ ਜ਼ਰੂਰੀ ਹੈ, ਜਦੋਂ ਤਕ ਇਸ ਐਕਟ ਦਾ ਮੌਜੂਦਾ ਰੂਪ ਬਰਕਰਾਰ ਰਹਿੰਦਾ ਹੈ ਉਦੋਂ ਤਕ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਦਾ ਪੂਰਾ ਹੱਲ ਨਹੀਂ ਹੋ ਸਕਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਠੂਆ ਦੇ ਵਿਧਾਇਕ ਸ੍ਰੀ ਰਾਜੀਵ ਜਸਰੋਟੀਆ ਨੇ ਕਿਸਾਨ ਮੇਲੇ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਹਰ ਹਾਲਤ ਵਿਚ ਕਿਸਾਨਾਂ ਦੀ ਲੁੱਟ ਰੋਕਣੀ ਚਾਹੀਦੀ ਹੈ। ਪ੍ਰਾਈਵੇਟ ਕੰਪਨੀਆਂ ਅਤੇ ਪ੍ਰਾਈਵੇਟ ਖਰੀਦਦਾਰ ਕਿਸਾਨਾਂ ਲਈ ਪ੍ਰੇਸ਼ਾਨੀ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿਚ ਫਸਲਾਂ ਦੀ ਮਾਰਕੀਟਿੰਗ ਲਈ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੀ ਸਰਕਾਰ ਇਸ ਗੱਲ ਨੂੰ ਵੀ ਯਕੀਨੀ ਬਣਾਵੇ ਕਿ ਕਿਸਾਨਾਂ ਨੂੰ ਫਸਲਾਂ ਦੇ ਵਧੀਆ ਬੀਜ ਮੁਹੱਈਆ ਕਰਵਾਏ ਜਾਣ। ਖਾਦਾਂ ਅਤੇ ਕੀੜੇ ਮਾਰ ਦਵਾਈਆਂ ਵਿਚ ਮਿਲਾਵਟ ਅਤੇ ਹੇਰਾ-ਫੇਰੀ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ।

ਖੇਤੀਬਾੜੀ ਵਿਭਾਗ ਜ਼ਮੀਨੀ ਪੱਧਰ 'ਤੇ ਕੰਮ ਕਰੇ : ਜੀਵਨ ਲਾਲ
ਬਿਲਾਵਰ - ਜੰਮੂ-ਕਸ਼ਮੀਰ ਦੇ ਖੇਤੀਬਾੜੀ ਵਿਭਾਗ ਨੂੰ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਚਾਹੀਦਾ ਹੈ। ਵਿਭਾਗ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਕਿਸਾਨਾਂ ਨਾਲ ਵਧੀਆ ਰਿਸ਼ਤੇ ਬਣਾਉਣੇ ਚਾਹੀਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਨੀ ਦੇ ਵਿਧਾਇਕ ਸ੍ਰੀ ਜੀਵਨ ਲਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਬਹੁਤੇ ਕਿਸਾਨ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਹੋਣ ਕਾਰਨ ਬਹੁਤੀ ਵਾਰ ਵਿਭਾਗ ਦੇ ਕਰਮਚਾਰੀਆਂ ਨਾਲ ਰਾਬਤਾ ਕਰਨ ਤੋਂ ਸੰਗਦੇ ਰਹਿੰਦੇ ਹਨ। ਇਸ ਲਈ ਖੇਤੀਬਾੜੀ ਵਿਭਾਗ ਨੂੰ ਖੁਦ ਕਿਸਾਨਾਂ ਤਕ ਪਹੁੰਚ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਮਕਸਦ ਲਈ ਬਲਾਕ ਪੱਧਰ 'ਤੇ ਜਾਂ ਪਿੰਡ ਪੱਧਰ 'ਤੇ ਕੈਂਪ ਵੀ ਲਗਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਕਿਸਾਨਾਂ ਲਈ ਅਣਗਿਣਤ ਸਕੀਮਾਂ ਲੈ ਕੇ ਆਈ ਹੈ ਅਤੇ ਕਿਸਾਨ ਇਨ੍ਹਾਂ ਸਕੀਮਾਂ ਦਾ ਲਾਭ ਉਦੋਂ ਹੀ ਉਠਾ ਸਕਦੇ ਹਨ ਜਦੋਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੋਵੇਗੀ।

ਕੌਣ-ਕੌਣ ਮੌਜੂਦ ਸਨ
ਬਿਲਾਵਰ - ਕਿਸਾਨ ਮੇਲੇ ਵਿਚ ਵੱਡੀ ਪੱਧਰ 'ਤੇ ਸਿਆਸੀ ਆਗੂ, ਪੁਲਸ, ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਇਨ੍ਹਾਂ ਵਿਚ ਉੱਪ ਮੁੱਖ ਮੰਤਰੀ ਦੀ ਧਰਮ ਪਤਨੀ ਸ੍ਰੀਮਤੀ ਮਮਤਾ ਸਿੰਘ (ਉੱਪ ਪ੍ਰਧਾਨ ਪ੍ਰਦੇਸ਼ ਭਾਜਪਾ), ਪੀ.ਡੀ. ਪੀ. ਜ਼ਿਲਾ ਕਠੂਆ ਦੇ ਪ੍ਰਧਾਨ ਸਰਦਾਰ ਸੁਰਿੰਦਰ ਸਿੰਘ, ਵਾਈਸ ਪ੍ਰਧਾਨ ਵਿਨੋਦ ਗੁਪਤਾ, ਪੀ. ਡੀ. ਪੀ. ਦੇ ਸੀਨੀਅਰ ਆਗੂ ਦਵਿੰਦਰ ਚਲੋਤਰਾ, ਅਨਿਲ ਕਪੂਰ, ਕਿਸਾਨ ਆਗੂ ਵਰਿੰਦਰ ਸਿੰਘ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ੍ਰੀ ਮਲਿਕ, ਕਠੂਆ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਭਾਰਤ ਭੂਸ਼ਣ, ਬਿਲਾਵਰ ਦੇ ਐੱਸ. ਡੀ. ਐੱਮ. ਰਾਜੇਸ਼ ਬਸੋਤਰਾ, ਖੇਤੀਬਾੜੀ ਵਿਭਾਗ ਦੀ ਡਾ. ਨੀਰਜਾ, ਡਾ. ਹਰਸ਼ਵਰਧਨ, ਅਗਾਂਹ ਵਧੂ ਕਿਸਾਨ ਸਰਦਾਰ ਟੁੰਡਾ ਸਿੰਘ, ਹਰਸ਼ ਚੋਪੜਾ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਮੌਜੂਦ ਸਨ।

  • ਮੈਗਾ ਕਿਸਾਨ
  • ਨਰਿੰਦਰ ਮੋਦੀ
  • ਫਸਲ
  • Narendra Modi
  • farmers
  • crops

ਜਲੰਧਰ ਤੋਂ 'ਆਪ' ਨੂੰ ਵੱਡਾ ਝਟਕਾ, ਯਾਮਿਨੀ ਗੌਮਰ ਸਮੇਤ 3 ਮੈਂਬਰਾਂ ਨੇ ਛੱਡੀ ਪਾਰਟੀ (ਵੀਡੀਓ)

NEXT STORY

Stories You May Like

  • india s ai data center will be bigger than google rs 1 6 lakh crore
    Google ਤੋਂ ਵੱਡਾ ਬਣੇਗਾ ਭਾਰਤ ਦਾ AI ਡੇਟਾ ਸੈਂਟਰ, 1.6 ਲੱਖ ਕਰੋੜ ਰੁਪਏ ਦਾ ਹੋਵੇਗਾ ਨਿਵੇਸ਼
  • india  s ultra rich surge  6th globally
    ਭਾਰਤ ਬਣਿਆ ਦੁਨੀਆ ਦਾ 6ਵਾਂ ਅਮੀਰ ਦੇਸ਼, ਅਰਬਪਤੀਆਂ ਦੀ ਗਿਣਤੀ 'ਚ ਵੀ ਭਾਰੀ ਵਾਧਾ
  • relationship  crime  supreme court
    ਜਦੋਂ ਸਹਿਮਤੀ ਨਾਲ ਸਬੰਧ ਬਣਿਆ ਹੋਵੇ ਤਾਂ ਅਪਰਾਧ ਦਾ ਸਵਾਲ ਹੀ ਕਿੱਥੇ ਉੱਠਦਾ ਹੈ : ਸੁਪਰੀਮ ਕੋਰਟ
  • may month horoscope people good lucky
    ਮਿਥੁਨ ’ਚ ਬਣੇਗਾ ਬੁੱਧ-ਗੁਰੂ ਤੇ ਸ਼ੁੱਕਰ ਦਾ ਪਾਜ਼ੇਟਿਵ ਯੋਗ, ਸਾਰੇ ਲਗਨਾਂ ਦੇ ਜਾਤਕਾਂ ਨੂੰ ਹੋਵੇਗਾ ਫ਼ਾਇਦਾ
  • vaibhav suryavanshi on the verge of creating history
    ਇਤਿਹਾਸ ਰਚਣ ਦੇ ਕਰੀਬ ਵੈਭਵ ਸੂਰਿਆਵੰਸ਼ੀ! ਇੱਕ ਛੱਕਾ ਮਾਰਦਿਆਂ ਹੀ ਬਣੇਗਾ ਵਿਸ਼ਵ ਰਿਕਾਰਡ
  • bawa sahib dr  br ambedkar ji  s 135th birthday celebrated
    ਫੌਸਦੌਨਦੋ 'ਚ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਜੀ ਦਾ 135ਵਾਂ ਜਨਮ ਦਿਨ ਮਨਾਇਆ
  • new country from canada
    ਕੈਨੇਡਾ ਤੋਂ ਟੁੱਟ ਕੇ ਬਣੇਗਾ ਨਵਾਂ ਦੇਸ਼ ! ਰੈਫਰੈਂਡਮ ਲਈ ਉੱਠੀ ਆਵਾਜ਼, ਹਜ਼ਾਰਾਂ ਪੰਜਾਬੀਆਂ 'ਤੇ ਵੀ ਪਵੇਗਾ ਅਸਰ
  • whatsapp mobile recharge feature how to use
    WhatsApp ਦਾ ਵੱਡਾ ਧਮਾਕਾ! ਹੁਣ ਐਪ ਤੋਂ ਹੀ ਹੋਵੇਗਾ ਮੋਬਾਈਲ ਰਿਚਾਰਜ, ਜਾਣੋ ਤਰੀਕਾ
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • jalandhar cp s statement in activa blast case near bsf chowk
    BSF ਚੌਕ ਨੇੜੇ ਬਲਾਸਟ ਮਾਮਲੇ 'ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ...
  • blast in activa near bsf chowk in jalandhar
    ਜਲੰਧਰ ਦੇ BSF ਚੌਕ ਨੇੜੇ ਐਕਟਿਵਾ 'ਚ ਹੋਇਆ ਬਲਾਸਟ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
  • punjab national bank my heeran gate bank locker
    ਜਲੰਧਰ ਦੇ ਪੰਜਾਬ ਨੈਸ਼ਨਲ ਬੈਂਕ 'ਚ ਹੈਰਾਨ ਕਰਨ ਵਾਲੀ ਘਟਨਾ, ਬੈਂਕ 'ਚੋਂ ਗਾਇਬ ਹੋਇਆ...
  • big warning in these areas in punjab tomorrow
    ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਦਿੱਤੀ...
  • new country from canada
    ਕੈਨੇਡਾ ਤੋਂ ਟੁੱਟ ਕੇ ਬਣੇਗਾ ਨਵਾਂ ਦੇਸ਼ ! ਰੈਫਰੈਂਡਮ ਲਈ ਉੱਠੀ ਆਵਾਜ਼, ਹਜ਼ਾਰਾਂ...
  • punjab new problem arises regarding driving licenses
    ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਮੁਸੀਬਤ, ਲੋਕਾਂ ਲਈ...
  • power cut in jalandhar
    ਲੱਗ ਗਿਆ ਲੰਮਾ POWER CUT! ਜਾਣੋ ਕਦੋਂ ਆਵੇਗੀ ਬੱਤੀ
Trending
Ek Nazar
vastu tips for money

ਅਲਮਾਰੀ ਜਾਂ ਲਾਕਰ ਨਹੀਂ ਇਸ ਥਾਂ ਰੱਖੋਂ ਪੈਸੇ, ਹੋਵੇਗੀ ਧਨ ਦੀ ਵਰਖਾ

ipl 2026 remove rishabh pant

'ਰਿਸ਼ਭ ਪੰਤ ਨੂੰ ਤੁਰੰਤ ਕਪਤਾਨੀ ਤੋਂ ਹਟਾਓ', ਦਿੱਗਜਾਂ ਨੇ LSG ਨੂੰ ਦਿੱਤਾ 'ਮਾਸਟਰ...

sri lankan leaders congratulate vijay

ਸ਼੍ਰੀਲੰਕਾ ਦੇ ਨੇਤਾਵਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਜਿੱਤ 'ਤੇ ਵਿਜੇ...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

pakistan navy assisted indian vessel

ਪਾਕਿਸਤਾਨੀ ਨੇਵੀ ਦੀ ਦਰਿਆਦਿਲੀ, ਅਰਬ ਸਾਗਰ 'ਚ ਫਸੇ ਭਾਰਤੀ ਜਹਾਜ਼ ਦੀ ਕੀਤੀ ਸਹਾਇਤਾ

mine collapse in colombia

ਕੋਲੰਬੀਆ 'ਚ ਖਾਨ ਹਾਦਸਾ, 9 ਲੋਕਾਂ ਦੀ ਮੌਤ

wife elopes with 55 year old village head cash

ਸੁਲਾਹ ਕਰਵਾਉਣ ਆਏ ਪ੍ਰਧਾਨ ਜੀ 33 ਸਾਲ ਛੋਟੀ ਨਵੀਂ ਵਿਆਹੀ ਲੈ ਕੇ ਹੋ ਗਏ ਫਰਾਰ!

kidney disease symptoms chronic kidney disease

'ਸਾਈਲੈਂਟ ਕਿੱਲਰ' ਹੈ ਕਿਡਨੀ ਦੀ ਬੀਮਾਰੀ! ਸਿਰਫ ਪੈਰਾਂ ਦੀ ਸੋਜ ਹੀ ਨਹੀਂ ਇਸ ਦਾ...

maulana mohammad idris prominent cleric shot dead in pakistan

ਪਾਕਿਸਤਾਨ 'ਚ ਇੱਕ ਪ੍ਰਮੁੱਖ ਮੌਲਵੀ ਦੀ ਗੋਲੀ ਮਾਰ ਕੇ ਹੱਤਿਆ

husband wife before first anniversary

ਗੁਆਂਢਣ ਦੇ ਇਸ਼ਕ 'ਚ ਅੰਨ੍ਹਾ ਹੋਇਆ ਪਤੀ, ਪਹਿਲੀ ਐਨੀਵਰਸਰੀ ਤੋਂ ਪਹਿਲਾਂ ਹੀ...

indian journalists win pulitzer prize

ਮਾਣ ਦੀ ਗੱਲ, ਦੋ ਭਾਰਤੀ ਪੱਤਰਕਾਰਾਂ ਨੇ ਜਿੱਤਿਆ ਪੁਲਿਤਜ਼ਰ ਪੁਰਸਕਾਰ

pakistan resumes exports of alcoholic beverages

ਪੰਜ ਦਹਾਕਿਆਂ ਬਾਅਦ ਪਾਕਿਸਤਾਨ ਮੁੜ ਵੇਚੇਗਾ 'ਸ਼ਰਾਬ'

rbi  s big decision  emi rules will change  borrowers will get big relief

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ...

a famous bollywood actress will become a bride at the age of 39

ਵਿਆਹ ਹੋ ਗਿਆ ਪੱਕਾ ! 39 ਸਾਲ ਦੀ ਉਮਰ 'ਚ ਦੁਲਹਨ ਬਣੇਗੀ ਮਸ਼ਹੂਰ ਬਾਲੀਵੁੱਡ...

actor santhosh nair was killed in road accident in pathanamthitta

100 ਤੋਂ ਵੱਧ ਫ਼ਿਲਮਾਂ ਕਰ ਚੁੱਕੇ ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ !...

imd rain alert orange yellow alerts

Rain Alert: ਗੜ੍ਹੇਮਾਰੀ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਆਰੇਂਜ...

cannes 2026 guest list  ammy virk  karan to represent india on global stage

ਪਹਿਲੀ ਵਾਰ ਕਾਨਸ ਦੇ ਰੈੱਡ ਕਾਰਪੇਟ 'ਤੇ ਨਜ਼ਰ ਆਉਣਗੇ ਐਮੀ ਵਿਰਕ !

punjabi origin in surrey

ਸਰੀ ਦੇ ਨਿਊਟਨ ਇਲਾਕੇ ‘ਚ ਗੋਲੀਬਾਰੀ; ਪੰਜਾਬੀ ਮੂਲ ਦੇ ਇੱਕ ਵਿਅਕਤੀ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਜਲੰਧਰ ਦੀਆਂ ਖਬਰਾਂ
    • gunfire in rishi nagar
      ਰਿਸ਼ੀ ਨਗਰ 'ਚ ਚੱਲੀਆਂ ਗੋਲੀਆਂ: ਵਾਲਮੀਕਿ ਟਾਈਗਰ ਫੋਰਸ ਦੇ ਪ੍ਰਧਾਨ ਅਤੇ ਪਰਿਵਾਰ...
    • rape in hotel
      ਹੋਟਲ 'ਚ ਕੁੜੀ ਨਾਲ ਜਬਰ-ਜ਼ਨਾਹ, ਗੁਆਂਢੀ ਜੋੜੇ ਸਣੇ ਤਿੰਨ ਖ਼ਿਲਾਫ਼ ਮਾਮਲਾ ਦਰਜ
    • big related to punjab weather
      ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਆਉਣ ਵਾਲੇ ਦਿਨਾਂ ‘ਚ ਹਨ੍ਹੇਰੀ-ਤੂਫ਼ਾਨ...
    • deadbody of the girl returned from oman the family refused the last rites
      ਵੱਡੇ ਸੁਫ਼ਨੇ ਲੈ ਕੇ ਓਮਾਨ ਗਈ ਕੁੜੀ ਦੀ ਤਾਬੂਤ 'ਚ ਆਈ ਲਾਸ਼! ਮਾਂ ਨੂੰ ਕਹਿੰਦੀ ਸੀ...
    • unidentified person dies after being hit by train
      ਟ੍ਰੇਨ ਦੀ ਲਪੇਟ ’ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
    • shopkeepers target shop in jalandhar
      ਜਲੰਧਰ 'ਚ ਦੁਕਾਨ 'ਤੇ ਨੌਸਰਬਾਜ਼ਾਂ ਨੇ ਬਣਾਇਆ ਨਿਸ਼ਾਨਾ, ਸਾਮਾਨ ਖ਼ਰੀਦਣ ਦੌਰਾਨ...
    • danger looms over the country s businessmen
      ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ!...
    • former punjab international hockey player harjinder chahal attacked in america
      ਪੰਜਾਬ ਦੇ ਸਾਬਕਾ ਇੰਟਰਨੈਸ਼ਨਲ ਹਾਕੀ ਖਿਡਾਰੀ ਚਾਹਲ 'ਤੇ ਅਮਰੀਕਾ 'ਚ ਹੋਇਆ ਹਮਲਾ
    • big negligence of the administration
      ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਮਖਦੂਮਪੁਰਾ 'ਚ ‘ਕਾਲਾ’ ਹਨੇਰਾ, ਰੱਬ ਆਸਰੇ ਇਲਾਕਾ...
    • akali dal gets new strength in jalandhar cantt
      ਜਲੰਧਰ ਕੈਂਟ 'ਚ ਅਕਾਲੀ ਦਲ ਨੂੰ ਮਿਲਿਆ ਨਵਾਂ ਬਲ, 80 ਤੋਂ ਵੱਧ ਪਰਿਵਾਰ ਹੋਏ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +