Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 28, 2026

    10:38:02 PM

  • india vs ireland world champion team india falls again to ireland

    India vs Ireland :ਵਰਲਡ ਚੈਂਪੀਅਨ ਟੀਮ ਇੰਡੀਆ...

  • heartbreaking incident in moga stray dogs attack man on way home from fields

    ਮੋਗਾ 'ਚ ਰੂਹ ਕੰਬਾਊ ਘਟਨਾ! ਬੰਦੇ 'ਤੇ ਅਚਾਨਕ ਅਵਾਰਾ...

  • father and daughter die after tree falls during strong storm in jalandhar

    ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਦਾ ਕਹਿਰ! ਡਿੱਗੇ...

  • helicopter crash in saudi arabia and plane crash in france

    ਸਾਊਦੀ 'ਚ ਹੈਲੀਕਾਪਟਰ ਤੇ ਫਰਾਂਸ 'ਚ ਪਲੇਨ ਕ੍ਰੈਸ਼ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਮਿਥੁਨ ’ਚ ਬਣੇਗਾ ਬੁੱਧ-ਗੁਰੂ ਤੇ ਸ਼ੁੱਕਰ ਦਾ ਪਾਜ਼ੇਟਿਵ ਯੋਗ, ਸਾਰੇ ਲਗਨਾਂ ਦੇ ਜਾਤਕਾਂ ਨੂੰ ਹੋਵੇਗਾ ਫ਼ਾਇਦਾ

NATIONAL News Punjabi(ਦੇਸ਼)

ਮਿਥੁਨ ’ਚ ਬਣੇਗਾ ਬੁੱਧ-ਗੁਰੂ ਤੇ ਸ਼ੁੱਕਰ ਦਾ ਪਾਜ਼ੇਟਿਵ ਯੋਗ, ਸਾਰੇ ਲਗਨਾਂ ਦੇ ਜਾਤਕਾਂ ਨੂੰ ਹੋਵੇਗਾ ਫ਼ਾਇਦਾ

  • Edited By Rajwinder Kaur,
  • Updated: 28 Apr, 2026 09:26 AM
National
may month horoscope people good lucky
  • Share
    • Facebook
    • Tumblr
    • Linkedin
    • Twitter
  • Comment

ਜਲੰਧਰ ਡੈਸਕ: ਮਈ ਦਾ ਮਹੀਨਾ ਗ੍ਰਹਿਆਂ ਦੀ ਚਾਲ ਦੇ ਲਿਹਾਜ਼ ਨਾਲ ਕਾਫੀ ਅਹਿਮ ਰਹਿਣ ਵਾਲਾ ਹੈ। 11 ਮਈ ਨੂੰ ਮੰਗਲ ਮੇਖ ਰਾਸ਼ੀ ਵਿਚ ਗੋਚਰ ਕਰੇਗਾ, ਜਦਕਿ 14 ਮਈ ਨੂੰ ਸ਼ੁੱਕਰ ਮਿਥੁਨ ਰਾਸ਼ੀ ਵਿਚ ਗੋਚਰ ਕਰ ਕੇ ਗੁਰੂ ਨਾਲ ਯੁਤੀ ਬਣਾਏਗਾ। ਇਸ ਤੋਂ ਬਾਅਦ 15 ਮਈ ਨੂੰ ਬੁੱਧ ਤੇ ਸੂਰਜ ਸੋਨੋ ਗ੍ਰਹਿ ਬ੍ਰਿਖ ਰਾਸ਼ੀ ਵਿਚ ਗੋਚਰ ਕਰਨਗੇ, ਜਦਕਿ 17 ਮਈ ਨੂੰ ਸ਼ਨੀ ਆਪਣੇ ਉੱਤਰ ਭਾਦਰਪਦ ਨਛੱਤਰ ਵਿਚੋਂ ਨਿਕਲ ਕੇ ਬੁੱਧ ਦੇ ਰੇਵਤੀ ਨਛੱਤਰ ਵਿਚ ਗੋਚਰ ਕਰੇਗਾ। ਮਹੀਨੇ ਦੇ ਆਖਰੀ ਹਫ਼ਤੇ ’ਚ 29 ਮਈ ਨੂੰ ਮਿਥੁਨ ਰਾਸ਼ੀ ਵਿਚ ਗੁਰੂ, ਬੁੱਧ ਤੇ ਸ਼ੁੱਕਰ ਦਾ ਤ੍ਰਿਗ੍ਰਹੀ ਯੋਗ ਬਣੇਗਾ ਅਤੇ ਤਿੰਨੋਂ ਪਾਜ਼ੇਟਿਵ ਗ੍ਰਹਿ ਇਕੱਠੇ ਆ ਕੇ ਵਿਸ਼ਵ ਪੱਧਰ ’ਤੇ ਬਹੁਤ ਵੱਡੀ ਰਾਹਤ ਦੇਣ ਦਾ ਕੰਮ ਕਰਨਗੇ। ਗ੍ਰਹਿਆਂ ਦੇ ਇਸ ਗੋਚਰ ਦਾ ਤੁਹਾਡੇ ਲਗਨ ’ਤੇ ਹੇਠ ਅਨੁਸਾਰ ਅਸਰ ਪਵੇਗਾ–

ਇਹ ਵੀ ਪੜ੍ਹੋ - Rain Alert: ਅਗਲੇ 3 ਦਿਨ ਅਹਿਮ! ਕਈ ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਮੀਂਹ

ਮੇਖ : 
ਮੇਖ ਲਗਨ ਦੇ ਜਾਤਕਾਂ ਲਈ 12 ਮਈ ਨੂੰ ਮੰਗਲ ਆਪਣੀ ਹੀ ਰਾਸ਼ੀ ਵਿਚ ਪ੍ਰਵੇਸ਼ ਕਰੇਗਾ, ਜਿਸ ਨਾਲ ਆਤਮਵਿਸ਼ਵਾਸ, ਅਗਵਾਈ ਕਰਨ ਦੀ ਸਮਰੱਥਾ ਅਤੇ ਦਲੇਰਾਨਾ ਫੈਸਲੇ ਲੈਣ ਦੀ ਸ਼ਕਤੀ ਵਧੇਗੀ। ਹਾਲਾਂਕਿ ਸੂਰਜ-ਮੰਗਲ-ਬੁੱਧ ਦਾ ਸੰਜੋਗ ਥੋੜ੍ਹੇ ਸਮੇਂ ਲਈ ਹੰਕਾਰ ਤੇ ਟਕਰਾਅ ਪੈਦਾ ਕਰ ਸਕਦਾ ਹੈ। ਮਿਥੁਨ ਰਾਸ਼ੀ ਵਿਚ ਸ਼ੁੱਕਰ, ਬੁੱਧ ਤੇ ਗੁਰੂ ਸੰਚਾਰ, ਨੈੱਟਵਰਕਿੰਗ, ਸਿੱਖਣ ਅਤੇ ਵਪਾਰ ਵਿਚ ਵਾਧੇ ਦੇ ਮਜ਼ਬੂਤ ​​ਮੌਕੇ ਦੇਣਗੇ। ਇਸ ਦੇ ਨਾਲ ਹੀ ਭੈਣ-ਭਰਾਵਾਂ ਤੇ ਗੁਆਂਢੀਆਂ ਨਾਲ ਸਬੰਧ ਬਿਹਤਰ ਬਣਨਗੇ, ਕਿਸਮਤ ਦਾ ਸਾਥ ਮਿਲੇਗਾ ਅਤੇ ਛੋਟੀਆਂ ਯਾਤਰਾਵਾਂ ਦੇ ਯੋਗ ਬਣਨਗੇ।

ਬ੍ਰਿਖ : 
ਬ੍ਰਿਖ ਲਗਨ ਦੇ ਜਾਤਕਾਂ ਲਈ 12 ਮਈ ਤੋਂ ਬਾਅਦ ਬਾਰ੍ਹਵੇਂ ਭਾਵ ਦਾ ਮੰਗਲ ਖਰਚੇ ਤੇ ਬੇਚੈਨੀ ਵਧਾ ਸਕਦਾ ਹੈ। 14 ਮਈ ਤੋਂ ਸ਼ੁੱਕਰ ਦਾ ਗੁਰੂ ਦੇ ਨਾਲ ਦੂਜੇ ਭਾਵ ਵਿਚ ਆਉਣਾ ਪਰਿਵਾਰਕ ਸੁਖ, ਉਤਸਵ ਤੇ ਆਰਥਿਕ ਵਾਧਾ ਕਰੇਗਾ, ਜਿਸ ਨਾਲ ਗਹਿਣੇ ਖਰੀਦਣ ਅਤੇ ਧਨ ਇਕੱਠਾ ਕਰਨ ਲਈ ਚੰਗਾ ਸਮਾਂ ਬਣੇਗਾ। 15 ਮਈ ਤੋਂ ਸੂਰਜ ਤੇ ਬੁੱਧ ਲਗਨ ਵਿਚ ਆ ਕੇ ਆਤਮਵਿਸ਼ਵਾਸ ਅਤੇ ਫੈਸਲੇ ਲੈਣ ਦੀ ਸਮਰੱਥਾ ’ਚ ਵਾਧਾ ਕਰਨਗੇ। ਮਹੀਨੇ ਦੇ ਅਖੀਰ ਤੱਕ ਦੂਜੇ ਭਾਵ ਵਿਚ ਤਿੰਨ ਸ਼ੁੱਭ ਗ੍ਰਹਿ ਲਾਭ ਦੇਣਗੇ, ਜਿਸ ਵਿਚ ਸ਼ੇਅਰ ਬਾਜ਼ਾਰ ਤੋਂ ਵੀ ਲਾਭ ਸੰਭਵ ਹੈ।

ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ, ਭੋਪਾਲ ਪ੍ਰਸ਼ਾਸਨ ਨੇ ਲਿਆ ਫੈਸਲਾ

ਮਿਥੁਨ : 
ਮਿਥੁਨ ਲਗਨ ਦੇ ਜਾਤਕਾਂ ਲਈ 12 ਮਈ ਨੂੰ ਮੰਗਲ 11ਵੇਂ ਭਾਵ ਵਿਚ ਆ ਕੇ ਲਾਭ, ਮਜ਼ਬੂਤ ਨੈੱਟਵਰਕ ਅਤੇ ਇੱਛਾਵਾਂ ਦੀ ਪੂਰਤੀ ਕਰਵਾਏਗਾ। 14 ਮਈ ਤੋਂ ਸ਼ੁੱਕਰ ਗੁਰੂ ਦੇ ਨਾਲ ਲਗਨ ਵਿਚ ਆ ਕੇ ਆਕਰਸ਼ਣ, ਆਤਮਵਿਸ਼ਵਾਸ ਤੇ ਸਕਾਰਾਤਮਕਤਾ ਵਧਾਏਗਾ। 15 ਮਈ ਨੂੰ ਸੂਰਜ ਤੇ ਬੁੱਧ 12ਵੇਂ ਭਾਵ ਵਿਚ ਜਾ ਕੇ ਕੁਝ ਖਰਚੇ, ਵਿਦੇਸ਼ ਨਾਲ ਸਬੰਧ ਜਾਂ ਆਤਮ-ਚਿੰਤਨ ਲਿਆ ਸਕਦੇ ਹਨ। ਮਹੀਨੇ ਦੇ ਦੂਜੇ ਹਿੱਸੇ ਵਿਚ ਬੁੱਧ, ਸ਼ੁੱਕਰ ਤੇ ਗੁਰੂ ਦਾ ਲਗਨ ਵਿਚ ਸ਼ਕਤੀਸ਼ਾਲੀ ਯੋਗ ਬਣੇਗਾ। ਇਹ ਵਿਆਹ, ਰਿਸ਼ਤਿਆਂ ਤੇ ਵਪਾਰਕ ਭਾਈਵਾਲੀ ਲਈ ਬਹੁਤ ਵਧੀਆ ਸਮਾਂ ਹੈ।

ਕਰਕ : 
ਕਰਕ ਲਗਨ ਦੇ ਜਾਤਕਾਂ ਲਈ ਮਈ ਦੀ ਸ਼ੁਰੂਆਤ ਵਿਚ ਮੰਗਲ, ਸੂਰਜ ਤੇ ਬੁੱਧ 10ਵੇਂ ਭਾਵ ਨੂੰ ਸਰਗਰਮ ਕਰਨਗੇ, ਜਿਸ ਨਾਲ ਕਰੀਅਰ ’ਤੇ ਫੋਕਸ, ਵੱਡੀਆਂ ਇੱਛਾਵਾਂ ਪੂਰੀਆਂ ਕਰਨ ਅਤੇ ਅਗਵਾਈ ਦੇ ਮੌਕੇ ਮਿਲਣਗੇ, ਹਾਲਾਂਕਿ ਥੋੜ੍ਹਾ ਦਬਾਅ ਵੀ ਰਹੇਗਾ। ਮਹੀਨੇ ਦੇ ਵਿਚਕਾਰ ਸੂਰਜ ਤੇ ਬੁੱਧ 11ਵੇਂ ਭਾਵ ਵਿਚ ਜਾ ਕੇ ਲਾਭ ਤੇ ਨੈੱਟਵਰਕਿੰਗ ਵਧਾਉਣਗੇ। 12ਵੇਂ ਭਾਵ ਵਿਚ ਸ਼ੁੱਕਰ ਖਰਚਾ ਵਧਾ ਸਕਦਾ ਹੈ ਪਰ ਆਰਾਮ, ਯਾਤਰਾ ਅਤੇ ਵਿਦੇਸ਼ ਨਾਲ ਜੁੜੇ ਲਾਭ ਵੀ ਦੇਵੇਗਾ। ਮਹੀਨੇ ਦੇ ਅਖੀਰ ਤੱਕ ਗੁਰੂ, ਸ਼ੁੱਕਰ ਤੇ ਬੁੱਧ ਦਾ 12ਵੇਂ ਭਾਵ ਵਿਚ ਯੋਗ ਅਧਿਆਤਮਕ ਵਿਕਾਸ, ਵਿਦੇਸ਼ੀ ਲਾਭ ਤੇ ਸ਼ਾਂਤੀ ਦੇਵੇਗਾ।

ਇਹ ਵੀ ਪੜ੍ਹੋ - ਹੁਣ ₹5,000 ਦੀ ਥਾਂ ਮਿਲੇਗੀ ₹10,000 ਪੈਨਸ਼ਨ! ਮੋਦੀ ਸਰਕਾਰ ਦਾ ਵੱਡਾ ਤੋਹਫ਼ਾ

ਸਿੰਘ :
ਸਿੰਘ ਲਗਨ ਦੇ ਜਾਤਕਾਂ ਲਈ ਮਈ ਦੀ ਸ਼ੁਰੂਆਤ ਵਿਚ ਮੰਗਲ 9ਵੇਂ ਭਾਵ ਵਿਚ ਹੋ ਕੇ ਕਿਸਮਤ, ਆਤਮਵਿਸ਼ਵਾਸ ਤੇ ਸਹਿਯੋਗ ਵਧਾਏਗਾ। 14 ਮਈ ਤੋਂ ਸ਼ੁੱਕਰ 11ਵੇਂ ਭਾਵ ਵਿਚ ਗੁਰੂ ਦੇ ਨਾਲ ਆ ਕੇ ਲਾਭ ਤੇ ਸਮਾਜਿਕ ਦਾਇਰੇ ਦਾ ਵਿਸਤਾਰ ਕਰੇਗਾ। 15 ਮਈ ਨੂੰ ਸੂਰਜ ਤੇ ਬੁੱਧ 10ਵੇਂ ਭਾਵ ਵਿਚ ਜਾ ਕੇ ਕਰੀਅਰ ਵਿਚ ਤਰੱਕੀ ਤੇ ਪਛਾਣ ਵਧਾਉਣਗੇ। ਮਹੀਨੇ ਦੇ ਅਖੀਰ ਤੱਕ 11ਵੇਂ ਭਾਵ ਵਿਚ ਗੁਰੂ, ਸ਼ੁੱਕਰ ਤੇ ਬੁੱਧ ਦਾ ਯੋਗ ਆਰਥਿਕ ਲਾਭ, ਨੈੱਟਵਰਕ ਤੋਂ ਫਾਇਦਾ, ਸ਼ੇਅਰ ਬਾਜ਼ਾਰ ਵਿਚ ਸਫਲਤਾ, ਸੰਤਾਨ ਨਾਲ ਜੁੜੀ ਖੁਸ਼ਖਬਰੀ ਅਤੇ ਸੰਤਾਨ ਪ੍ਰਾਪਤੀ ਦੇ ਯੋਗ ਬਣਾ ਸਕਦਾ ਹੈ।

ਕੰਨਿਆ : 
ਕੰਨਿਆ ਲਗਨ ਦੇ ਜਾਤਕਾਂ ਲਈ 12 ਮਈ ਤੋਂ ਮੰਗਲ 8ਵੇਂ ਭਾਵ ਵਿਚ ਆ ਕੇ ਅਚਾਨਕ ਬਦਲਾਅ ਤੇ ਤਣਾਅ ਦੇ ਸਕਦਾ ਹੈ, ਇਸ ਲਈ ਸਬਰ ਰੱਖਣਾ ਜ਼ਰੂਰੀ ਹੈ। 14 ਮਈ ਤੋਂ ਸ਼ੁੱਕਰ 10ਵੇਂ ਭਾਵ ਵਿਚ ਗੁਰੂ ਦੇ ਨਾਲ ਆ ਕੇ ਕਰੀਅਰ ਵਿਚ ਵਾਧਾ ਤੇ ਪਛਾਣ ਦੇਵੇਗਾ। 15 ਮਈ ਨੂੰ ਸੂਰਜ ਤੇ ਬੁੱਧ 9ਵੇਂ ਭਾਵ ਵਿਚ ਜਾ ਕੇ ਕਿਸਮਤ, ਯਾਤਰਾ ਤੇ ਉੱਚ ਸਿੱਖਿਆ ਦੇ ਮੌਕੇ ਦੇਣਗੇ। ਮਹੀਨੇ ਦੇ ਅਖੀਰ ਤੱਕ 10ਵੇਂ ਭਾਵ ਵਿਚ ਬੁੱਧ, ਸ਼ੁੱਕਰ ਤੇ ਗੁਰੂ ਦਾ ਯੋਗ ਪ੍ਰਮੋਸ਼ਨ, ਕਰੀਅਰ ਗ੍ਰੋਥ ਤੇ ਬਿਜ਼ਨੈੱਸ ਦੇ ਵਿਸਤਾਰ ਲਈ ਬਹੁਤ ਵਧੀਆ ਰਹੇਗਾ।

ਇਹ ਵੀ ਪੜ੍ਹੋ - ਪੈਟਰੋਲ ਪੰਪਾਂ 'ਤੇ ਬਦਲੇ ਨਿਯਮ, ਹੁਣ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗਾ ਤੇਲ, ਸਰਕਾਰ ਦਾ ਸਖ਼ਤ ਫ਼ੈਸਲਾ

ਤੁਲਾ : 
ਤੁਲਾ ਲਗਨ ਦੇ ਜਾਤਕਾਂ ਲਈ 12 ਮਈ ਨੂੰ ਮੰਗਲ 7ਵੇਂ ਭਾਵ ਵਿਚ ਆ ਕੇ ਸੂਰਜ ਤੇ ਬੁੱਧ ਦੇ ਨਾਲ ਮਿਲ ਕੇ ਰਿਸ਼ਤਿਆਂ ਵਿਚ ਤਣਾਅ ਤੇ ਹੰਕਾਰ ਦਾ ਟਕਰਾਅ ਲਿਆ ਸਕਦਾ ਹੈ। 14 ਮਈ ਤੋਂ ਸ਼ੁੱਕਰ 9ਵੇਂ ਭਾਵ ਵਿਚ ਗੁਰੂ ਦੇ ਨਾਲ ਆ ਕੇ ਕਿਸਮਤ, ਗੁਰੂ ਕਿਰਪਾ ਅਤੇ ਯਾਤਰਾ ਦੇ ਮੌਕੇ ਦੇਵੇਗਾ। 15 ਮਈ ਨੂੰ ਸੂਰਜ ਤੇ ਬੁੱਧ 8ਵੇਂ ਭਾਵ ਵਿਚ ਜਾ ਕੇ ਅਚਾਨਕ ਬਦਲਾਅ ਤੇ ਆਤਮ-ਚਿੰਤਨ ਲਿਆ ਸਕਦੇ ਹਨ। ਮਹੀਨੇ ਦੇ ਅਖੀਰ ’ਚ 9ਵੇਂ ਭਾਵ ਵਿਚ ਬੁੱਧ, ਸ਼ੁੱਕਰ ਤੇ ਗੁਰੂ ਦਾ ਯੋਗ ਰਾਹਤ, ਵਾਧਾ ਅਤੇ ਕਿਸਮਤ ਦਾ ਸਾਥ ਦੇਵੇਗਾ। ਰੇਵਤੀ ਨਛੱਤਰ ਦਾ ਸ਼ਨੀ ਅਨੁਸ਼ਾਸਨ ਤੇ ਸਥਿਰਤਾ ਲਿਆਵੇਗਾ।

ਬ੍ਰਿਸ਼ਚਕ : 
ਬ੍ਰਿਸ਼ਚਕ ਲਗਨ ਦੇ ਜਾਤਕਾਂ ਲਈ 12 ਮਈ ਤੋਂ ਮੰਗਲ 6ਵੇਂ ਭਾਵ ਵਿਚ ਆ ਕੇ ਦੁਸ਼ਮਣਾਂ ’ਤੇ ਜਿੱਤ ਅਤੇ ਮੁਕਾਬਲਿਆਂ ਵਿਚ ਸਫਲਤਾ ਦੇਵੇਗਾ, ਹਾਲਾਂਕਿ ਕੰਮ ਦਾ ਦਬਾਅ ਤੇ ਟਕਰਾਅ ਹੋ ਸਕਦੇ ਹਨ। 14 ਮਈ ਤੋਂ ਸ਼ੁੱਕਰ 8ਵੇਂ ਭਾਵ ਵਿਚ ਅਚਾਨਕ ਧਨ ਲਾਭ ਦੇਵੇਗਾ। 15 ਮਈ ਨੂੰ ਸੂਰਜ ਤੇ ਬੁੱਧ 7ਵੇਂ ਭਾਵ ਵਿਚ ਜਾ ਕੇ ਰਿਸ਼ਤਿਆਂ ਤੇ ਭਾਈਵਾਲੀ ’ਤੇ ਫੋਕਸ ਲਿਆਉਣਗੇ। ਮਹੀਨੇ ਦੇ ਅਖੀਰ ’ਚ 8ਵੇਂ ਭਾਵ ਵਿਚ ਬੁੱਧ, ਸ਼ੁੱਕਰ ਤੇ ਗੁਰੂ ਦਾ ਯੋਗ ਗੁਪਤ ਲਾਭ ਅਤੇ ਖੋਜ ਵਿਚ ਸਫਲਤਾ ਦੇਵੇਗਾ। 5ਵੇਂ ਭਾਵ ਵਿਚ ਸ਼ਨੀ ਪ੍ਰੇਮ ਤੇ ਸੰਤਾਨ ਨਾਲ ਜੁੜੇ ਮਾਮਲਿਆਂ ਵਿਚ ਗੰਭੀਰਤਾ ਲਿਆਵੇਗਾ।

ਧਨ : 
ਧਨ ਲਗਨ ਦੇ ਜਾਤਕਾਂ ਲਈ 12 ਮਈ ਤੋਂ ਮੰਗਲ 5ਵੇਂ ਭਾਵ ਵਿਚ ਗੋਚਰ ਕਰਦੇ ਹੋਏ ਰਚਨਾਤਮਕਤਾ, ਆਤਮਵਿਸ਼ਵਾਸ ਅਤੇ ਸਿੱਖਿਆ ਵਿਚ ਫੋਕਸ ਵਧਾਏਗਾ ਪਰ ਕਾਹਲੀ ਤੋਂ ਬਚਣਾ ਹੋਵੇਗਾ। 14 ਮਈ ਤੋਂ ਸ਼ੁੱਕਰ 7ਵੇਂ ਭਾਵ ਵਿਚ ਗੁਰੂ ਦੇ ਨਾਲ ਆ ਕੇ ਰਿਸ਼ਤਿਆਂ ਤੇ ਵਿਆਹ ਦੇ ਯੋਗ ਬਣਾਏਗਾ। 15 ਮਈ ਨੂੰ ਸੂਰਜ ਤੇ ਬੁੱਧ 6ਵੇਂ ਭਾਵ ਵਿਚ ਜਾ ਕੇ ਮੁਕਾਬਲੇਬਾਜ਼ੀ ਵਿਚ ਸਫਲਤਾ ਦੇਣਗੇ। ਮਹੀਨੇ ਦੇ ਅਖੀਰ ’ਚ 7ਵੇਂ ਭਾਵ ਵਿਚ ਬੁੱਧ, ਸ਼ੁੱਕਰ ਤੇ ਗੁਰੂ ਦਾ ਯੋਗ ਵਿਆਹ, ਭਾਈਵਾਲੀ ਅਤੇ ਬਿਜ਼ਨੈੱਸ ਲਈ ਬਹੁਤ ਸ਼ੁੱਭ ਰਹੇਗਾ। ਚੌਥੇ ਭਾਵ ਵਿਚ ਸ਼ਨੀ ਜ਼ਿੰਮੇਵਾਰੀ ਤੇ ਸਥਿਰਤਾ ਲਿਆਵੇਗਾ।

ਇਹ ਵੀ ਪੜ੍ਹੋ - ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਹਾਈਕਰੋਟ ਦਾ ਵੱਡਾ ਫੈਸਲਾ

ਮਕਰ : 
ਮਕਰ ਲਗਨ ਦੇ ਜਾਤਕਾਂ ਲਈ 12 ਮਈ ਤੋਂ ਮੰਗਲ ਚੌਥੇ ਭਾਵ ਵਿਚ ਘਰ ਤੇ ਜਾਇਦਾਦ ਦੇ ਮਾਮਲਿਆਂ ਵਿਚ ਸਰਗਰਮੀ ਲਿਆਵੇਗਾ। 14 ਮਈ ਤੋਂ ਸ਼ੁੱਕਰ 6ਵੇਂ ਭਾਵ ਵਿਚ ਗੁਰੂ ਦੇ ਨਾਲ ਆ ਕੇ ਕੰਮ ਦੇ ਮਾਹੌਲ ਨੂੰ ਬਿਹਤਰ ਕਰੇਗਾ ਅਤੇ ਦੁਸ਼ਮਣਾਂ ’ਤੇ ਜਿੱਤ ਦਿਵਾਏਗਾ। 15 ਮਈ ਨੂੰ ਸੂਰਜ ਤੇ ਬੁੱਧ 5ਵੇਂ ਭਾਵ ਵਿਚ ਆ ਕੇ ਰਚਨਾਤਮਕਤਾ ਅਤੇ ਫੈਸਲਾ ਲੈਣ ਦੀ ਸਮਰੱਥਾ ਵਧਾਉਣਗੇ। ਮਹੀਨੇ ਦੇ ਅਖੀਰ ’ਚ 6ਵੇਂ ਭਾਵ ਵਿਚ ਬੁੱਧ, ਸ਼ੁੱਕਰ ਤੇ ਗੁਰੂ ਦਾ ਯੋਗ ਕੰਮ ਵਾਲੀ ਥਾਂ ’ਤੇ ਸੁਧਾਰ ਅਤੇ ਵਿਦੇਸ਼ੀ ਸੰਪਰਕ ਕਰਵਾਏਗਾ। ਤੀਜੇ ਭਾਵ ਵਿਚ ਸ਼ਨੀ ਮਿਹਨਤ ਤੇ ਯਤਨਾਂ ਨਾਲ ਸਫਲਤਾ ਦਿਵਾਏਗਾ।

ਕੁੰਭ : 
ਕੁੰਭ ਲਗਨ ਦੇ ਜਾਤਕਾਂ ਲਈ 12 ਮਈ ਤੋਂ ਮੰਗਲ ਤੀਜੇ ਭਾਵ ਵਿਚ ਆ ਕੇ ਹਿੰਮਤ ਤੇ ਯਤਨ ਵਧਾਏਗਾ, ਹਾਲਾਂਕਿ ਥੋੜ੍ਹੀ ਬੇਚੈਨੀ ਹੋ ਸਕਦੀ ਹੈ। 15 ਮਈ ਤੋਂ ਸੂਰਜ ਤੇ ਬੁੱਧ ਚੌਥੇ ਭਾਵ ਵਿਚ ਆ ਕੇ ਘਰ ਤੇ ਭਾਵਨਾਤਮਕ ਸਥਿਰਤਾ ’ਤੇ ਧਿਆਨ ਦੇਣਗੇ। 5ਵੇਂ ਭਾਵ ਵਿਚ ਸ਼ੁੱਕਰ ਤੇ ਗੁਰੂ ਦਾ ਯੋਗ ਅਤੇ ਬਾਅਦ ਵਿਚ ਬੁੱਧ ਦੇ ਨਾਲ ਮਿਲ ਕੇ ਸਿੱਖਿਆ, ਪ੍ਰੇਮ, ਸੰਤਾਨ ਤੇ ਨਿਵੇਸ਼ ਵਿਚ ਲਾਭ ਦੇਵੇਗਾ ਅਤੇ 11ਵੇਂ ਭਾਵ ’ਤੇ ਦ੍ਰਿਸ਼ਟੀ ਪਾ ਕੇ ਆਰਥਿਕ ਲਾਭ ਦਿਵਾਏਗਾ। ਕੁੱਲ ਮਿਲਾ ਕੇ ਮਹੀਨੇ ਦਾ ਦੂਜਾ ਹਿੱਸਾ ਵਧੇਰੇ ਲਾਭਕਾਰੀ ਰਹੇਗਾ।

ਮੀਨ : 
ਮੀਨ ਲਗਨ ਦੇ ਜਾਤਕਾਂ ਲਈ ਮਹੀਨੇ ਦੀ ਸ਼ੁਰੂਆਤ ਵਿਚ ਮੰਗਲ, ਸੂਰਜ ਤੇ ਬੁੱਧ ਦੂਜੇ ਭਾਵ ਵਿਚ ਗੋਚਰ ਕਰਦੇ ਹੋਏ ਧਨ ਅਤੇ ਪਰਿਵਾਰ ’ਤੇ ਫੋਕਸ ਦੇਣਗੇ ਪਰ ਬੋਲਚਾਲ ਵਿਚ ਸਾਵਧਾਨੀ ਰੱਖੋ। 15 ਮਈ ਤੋਂ ਸੂਰਜ ਤੇ ਬੁੱਧ ਤੀਜੇ ਭਾਵ ਵਿਚ ਆ ਕੇ ਆਤਮਵਿਸ਼ਵਾਸ ਤੇ ਯਤਨ ਵਧਾਉਣਗੇ। 14 ਮਈ ਤੋਂ ਸ਼ੁੱਕਰ ਚੌਥੇ ਭਾਵ ਵਿਚ ਗੁਰੂ ਦੇ ਨਾਲ ਆ ਕੇ ਘਰ, ਸੁਖ ਤੇ ਜਾਇਦਾਦ ਲਈ ਚੰਗਾ ਸਮਾਂ ਦੇਵੇਗਾ। ਲਗਨ ਵਿਚ ਸ਼ਨੀ ਪਰਿਪੱਕਤਾ ਤੇ ਅਨੁਸ਼ਾਸਨ ਲਿਆਵੇਗਾ। ਕੁੱਲ ਮਿਲਾ ਕੇ ਇਹ ਮਹੀਨਾ ਵਿੱਤੀ ਜਾਗਰੂਕਤਾ ਅਤੇ ਜੀਵਨ ਵਿਚ ਸੰਤੁਲਿਤ ਤਰੱਕੀ ਦੇਵੇਗਾ।

ਗੌਰੀ ਜੈਨ (ਸੋਨੀਲਾ)
ਜੋਤਿਸ਼ੀ ਤੇ ਵਾਸਤੂ ਸਲਾਹਕਾਰ

ਇਹ ਵੀ ਪੜ੍ਹੋ - ਕੱਲ ਤੋਂ ਬਦਲੇਗਾ ਮੌਸਮ! ਅਗਲੇ 5 ਦਿਨ ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • May
  • month
  • horoscope
  • Good lucky
  • Gemini
  • Mercury
  • Jupiter
  • Venus
  • positive yoga
  • people benefits
  • ਮਈ ਮਹੀਨਾ
  • ਰਾਸ਼ੀਫਲ
  • ਮਿਥੁਨ
  • ਬੁੱਧ

Rain Alert: ਅਗਲੇ 3 ਦਿਨ ਅਹਿਮ! ਕਈ ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਮੀਂਹ

NEXT STORY

Stories You May Like

  • rbi 57 year old bank changes made in the scheme
    RBI  ਨੇ 57 ਸਾਲ ਪੁਰਾਣੀ ਬੈਂਕ ਸਕੀਮ 'ਚ ਕੀਤੇ ਬਦਲਾਅ, ਛੋਟੇ ਕਾਰੋਬਾਰਾਂ ਤੇ ਕਿਸਾਨਾਂ ਨੂੰ ਹੋਵੇਗਾ ਫ਼ਾਇਦਾ
  • budh gochar june
    22 ਜੂਨ ਤੋਂ ਜ਼ਰਾ ਬਚ ਕੇ...! ਬਣੇਗਾ ਤ੍ਰਿਗ੍ਰਹੀ ਯੋਗ, 4 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਲਾਂ
  • ceasefire will limit impact of west asia crisis on indian companies  crisil
    ਜੰਗਬੰਦੀ ਕਾਇਮ ਰਹਿਣ ਨਾਲ ਭਾਰਤੀ ਕੰਪਨੀਆਂ ’ਤੇ ਪੱਛਮੀ ਏਸ਼ੀਆ ਸੰਕਟ ਦਾ ਅਸਰ ਹੋਵੇਗਾ ਸੀਮਤ: ਕ੍ਰਿਸਿਲ
  • these zodiac signs will be prosperous today
    ਅੱਜ ਇਹ ਰਾਸ਼ੀਆਂ ਹੋਣਗੀਆਂ ਮਾਲੋਮਾਲ ! ਬਣ ਰਿਹੈ 'ਗੁਰੂ ਪੁਸ਼ਯ ਅੰਮ੍ਰਿਤ ਯੋਗ' ਨੋਟਾਂ ਦਾ ਵਰ੍ਹੇਗਾ ਮੀਂਹ
  • pm modi will do yoga with 10 lakh people in kolkata
    ਕੋਲਕਾਤਾ 'ਚ 10 ਲੱਖ ਲੋਕਾਂ ਨਾਲ ਯੋਗਾ ਕਰਨਗੇ PM ਮੋਦੀ, ਹੁਗਲੀ ਨਦੀ ਦੀਆਂ ਲਹਿਰਾਂ 'ਤੇ ਵੀ ਦਿਖੇਗਾ ਯੋਗ ਦਾ ਰੰਗ
  • bjp national president nitin nabin performed yoga at lpu
    ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ LPU 'ਚ ਕੀਤਾ ਯੋਗ
  • all districts of punjab police checkpoints punjab police
    ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
  • international yoga day
    ਅਮਰੀਕਾ: ਡੇਲਾਵੇਅਰ ਦੇ ਗਵਰਨਰ ਨੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਦਿੱਤੀ ਮਾਨਤਾ, ਕਰ'ਤਾ ਵੱਡਾ ਐਲਾਨ
  • punjab weather s big forecast till july 4 alert of thunderstorms and rain
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਤੇ ਮੀਂਹ ਦਾ Alert! 4 ਜੁਲਾਈ...
  • father and daughter die after tree falls during strong storm in jalandhar
    ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਦਾ ਕਹਿਰ! ਡਿੱਗੇ ਦਰੱਖ਼ਤ, ਪਿਓ-ਧੀ ਦੀ ਦਰਦਨਾਕ ਮੌਤ
  • punjabi truck driver in canada
    ਕੈਨੇਡਾ ਤੋਂ ਪੰਜਾਬੀ ਟਰੱਕ ਡਰਾਈਵਰਾਂ ਲਈ ਵੱਡੀ ਖ਼ਬਰ; 1 ਜੁਲਾਈ ਤੋਂ ਲਾਗੂ ਹੋਣਗੇ...
  • pinkoo tv round round video
    ਗੋਲ ਚੀਜ਼ਾਂ ਦੀ ਪਛਾਣ ਕਰਵਾਉਣ ਲਈ ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਇਹ...
  • big weather warning for these districts of punjab
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਯੈਲੋ ਅਲਰਟ ਹੋ ਗਿਆ...
  • two person arrested
    ਠੇਕੇਦਾਰ ਦੀ ਸਵਿੱਫਟ ਡਿਜ਼ਾਇਰ ਕਾਰ ਲੈ ਕੇ ਭੱਜਣ ਵਾਲੇ ਅੰਮ੍ਰਿਤਸਰ ਦੇ 2 ਨੌਜਵਾਨ...
  • drunk father throws son down in jalandhar
    ਜਲੰਧਰ: ਨਸ਼ੇ 'ਚ ਟੱਲੀ ਪਿਓ ਨੇ ਜਵਾਕ ਨੂੰ ਹੇਠਾਂ ਸੁੱਟਿਆ, ਖ਼ੁਦ ਵੀ ਹੋਇਆ ਬੇਹੋਸ਼
  • girl deadbody found at jalandhar cantt railway station
    ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਮਿਲੀ ਕੁੜੀ ਦੀ ਲਾਸ਼, ਨਹੀਂ ਹੋਈ ਪਛਾਣ
Trending
Ek Nazar
parents charged

ਜਵਾਕ ਨੂੰ ਖੁਆਉਂਦੇ ਸੀ ਚਿਪਸ-ਫ੍ਰਾਈਜ਼ ! 116 ਕਿਲੋ ਵਜ਼ਨ ਹੋਣ ਕਾਰਨ ਹੋਈ ਮੌਤ,...

the surprising act of an 80 year old man

80 ਸਾਲਾ ਬਜ਼ੁਰਗ ਦਾ ਹੈਰਾਨੀਜਨਕ ਕਾਰਾ, ਪੋਤੇ ਦੇ ਬਰਾਬਰ ਮੁੰਡੇ ਨਾਲ ਟੱਪੀਆਂ...

flight services

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

family  4 members  river

ਖ਼ੁਦਕੁਸ਼ੀ ਜਾਂ ਕਤਲਕਾਂਡ ! ਕੇਰਲ 'ਚ ਇਕੋ ਪਰਿਵਾਰ ਦੇ 4 ਜੀਆਂ ਦੀਆਂ ਨਦੀ 'ਚੋਂ...

young man was shot during a fight between two groups in ranjit avenue market

ਰਣਜੀਤ ਐਵੇਨਿਊ ਮਾਰਕੀਟ ’ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਨੂੰ...

gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • speeding car collides with truck in amravati
      ਤੇਜ਼ ਰਫ਼ਤਾਰ ਦਾ ਕਹਿਰ! ਅਮਰਾਵਤੀ 'ਚ ਟਰੱਕ ਨਾਲ ਟਕਰਾਈ ਕਾਰ, ਇਕੋ ਪਰਿਵਾਰ ਦੇ 5...
    • major police action in ram temple offering case
      ਰਾਮ ਮੰਦਰ ਚੜ੍ਹਾਵਾ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ ! 8 ਮੁਲਜ਼ਮਾਂ ਦੇ ਘਰ ਮਾਰੇ...
    • sudan india connection
      ਹਜ਼ਾਰਾਂ ਕਿਲੋਮੀਟਰ ਦੂਰ ਛਿੜੀ ਜੰਗ ਦੇ ਭਾਰਤ ਨਾਲ ਜੁੜੇ ਤਾਰ ! ਅਮਰੀਕਾ ਨੇ ਕਰ'ਤੀ...
    • ketan agarwal siya dummy use
      ਕੇਤਨ ਅਗਰਵਾਲ ਕਤਲਕਾਂਡ: ਪੁਤਲੇ ਦੀ ਵਰਤੋਂ ਕਰ ਪੁਲਸ ਨੇ ਸੀਆ ਨਾਲ ਮੁੜ ਦੁਹਰਾਈ ਘਟਨਾ
    • pm modi honors
      ਸੇਸ਼ੇਲਸ ਦੇ ਰਾਸ਼ਟਰਪਤੀ ਨੇ PM ਮੋਦੀ ਨੂੰ ਸਰਵਉੱਚ ਸਨਮਾਨ ਨਾਲ ਕੀਤਾ 'ਸਨਮਾਨਿਤ'
    • ram temple theft case dhirendra shastri
      'ਪਰਚੀ ਖੋਲ੍ਹ ਕੇ ਨਾਮ ਦੱਸਿਆ ਤਾਂ ਸਾਨੂੰ...', ਰਾਮ ਮੰਦਰ ਚੋਰੀ ਮਾਮਲੇ 'ਤੇ...
    • indian culture reaching different parts of the world
      ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੱਕ ਪੁੱਜ ਰਿਹਾ ਭਾਰਤੀ ਸੱਭਿਆਚਾਰ : ਮੋਦੀ
    • airport  mishap trainee pilot  struck  propeller
      ਚੱਲਦੇ ਪ੍ਰੋਪੈੱਲਰ 'ਚ ਜਾ ਵੱਜਾ ਟ੍ਰੇਨੀ ਪਾਇਲਟ! ਗੰਭੀਰ ਹਾਲਤ 'ਚ ਹੋਇਆ ਜ਼ਖ਼ਮੀ,...
    • prime minister modi praises the country  s move towards self reliance
      ਮਨ ਕੀ ਬਾਤ : ਪ੍ਰਧਾਨ ਮੰਤਰੀ ਮੋਦੀ ਨੇ ਆਤਮਨਿਰਭਰਾ ਦੀ ਦਿਸ਼ਾ ਵੱਲ ਦੇਸ਼ ਦੀ ਕੀਤੀ...
    • pm modi safe life insurance schemes
      Mann Ki Baat ; PM ਮੋਦੀ ਦੀ ਦੇਸ਼ ਵਾਸੀਆਂ ਨੂੰ ਖ਼ਾਸ ਅਪੀਲ, ਇੰਸ਼ੌਰੈਂਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +