ਜਲੰਧਰ (ਖੁਰਾਣਾ) : ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮਿਆਦ ਨੂੰ ਖ਼ਤਮ ਹੋਇਆਂ ਲਗਭਗ 9 ਮਹੀਨੇ ਹੋ ਚੁੱਕੇ ਹਨ। ਪਿਛਲੇ ਕਈ ਮਹੀਨਿਆਂ ਤੋਂ ਜਲੰਧਰ ਨਿਗਮ ਦੀਆਂ ਨਵੀਆਂ ਚੋਣਾਂ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਪਾ ਰਹੀ ਸੀ। ਨਗਰ ਨਿਗਮ ਦੀ ਪ੍ਰਸਤਾਵਿਤ ਵਾਰਡਬੰਦੀ ਦਾ ਮਾਮਲਾ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵਿਚਾਰ ਅਧੀਨ ਸੀ। ਬੀਤੇ ਦਿਨ ਅਚਾਨਕ ਨਗਰ ਨਿਗਮ ਚੋਣਾਂ ਦਾ ਜਿੰਨ ਬੋਤਲ ਵਿੱਚੋਂ ਬਾਹਰ ਨਿਕਲ ਆਇਆ, ਜਦੋਂ ਮੀਡੀਆ ਵਿੱਚ ਉਹ ਚਿੱਠੀ ਵਾਇਰਲ ਹੋਈ, ਜਿਸ ਵਿਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਗਰ ਨਿਗਮਾਂ ਦੀਆਂ ਚੋਣਾਂ 15 ਨਵੰਬਰ ਦੇ ਨੇੜੇ ਕਰਵਾਉਣ ਸਬੰਧੀ ਜਾਣਕਾਰੀ ਸੀ। ਇਸ ਚਿੱਠੀ ਦੇ ਸਾਹਮਣੇ ਆਉਂਦੇ ਹੀ ਜਲੰਧਰ ਵਿੱਚ ਵੀ ਨਿਗਮ ਚੋਣਾਂ ਸਬੰਧੀ ਹਲਚਲ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਕਾਰਵਾਈ, 4 ਵਾਰ ਵਿਧਾਇਕ ਰਹੇ ਆਗੂ ਨੂੰ ਪਾਰਟੀ 'ਚੋਂ ਕੀਤਾ ਮੁਅੱਤਲ
ਨਵੀਂ ਵਾਰਡਬੰਦੀ ਹੋਈ ਫਾਈਨਲ ਨੋਟੀਫਾਈ
ਜਲੰਧਰ ਨਿਗਮ ਦੀ ਨਵੀਂ ਵਾਰਡਬੰਦੀ ਸਬੰਧੀ ਪ੍ਰਕਿਰਿਆ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਬਹੁਤ ਹੀ ਮੱਠੇ ਢੰਗ ਨਾਲ ਚਲਾਈ ਅਤੇ ਪਿਛਲੇ ਲੰਮੇ ਸਮੇਂ ਤੋਂ ਪ੍ਰਸਤਾਵਿਤ ਵਾਰਡਬੰਦੀ ’ਤੇ ਕਈ ਇਤਰਾਜ਼ ਵੀ ਆਏ। ਹੁਣ ਅਚਾਨਕ ਸਾਹਮਣੇ ਆਇਆ ਕਿ ਜਲੰਧਰ ਨਗਰ ਨਿਗਮ ਦੀ ਨਵੀਂ ਵਾਰਡਬੰਦੀ ਸਬੰਧੀ 5 ਅਕਤੂਬਰ ਨੂੰ ਗਜ਼ਟ ਨੋਟੀਫਾਈ ਵੀ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਪ੍ਰਸਤਾਵਿਤ ਵਾਰਡਬੰਦੀ ਅਤੇ ਗਜ਼ਟ ਨੋਟੀਫਾਈ ਹੋਈ ਵਾਰਡਬੰਦੀ ਵਿਚ ਕਾਫ਼ੀ ਫਰਕ ਹੈ, ਜਿਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਨਵੀਂ ਵਾਰਡਬੰਦੀ ਵਿਚ ਕਈ ਵਾਰਡਾਂ ਨੂੰ ਨਵੇਂ ਸਿਰੇ ਤੋਂ ਐਡਜਸਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਸੁਖਪਾਲ ਖਹਿਰਾ ਖ਼ਿਲਾਫ਼ ਪੁਲਸ ਨੇ ਕੋਰਟ 'ਚ ਪੇਸ਼ ਕੀਤੇ ਨਵੇਂ ਸਬੂਤ
ਜ਼ਿਕਰਯੋਗ ਹੈ ਕਿ ਜਦੋਂ ਪ੍ਰਸਤਾਵਿਤ ਵਾਰਡਬੰਦੀ ਤਿਆਰ ਕੀਤੀ ਗਈ ਸੀ, ਉਦੋਂ ਉਸ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਸ਼ੀਤਲ ਅੰਗੁਰਾਲ ਅਤੇ ਰਮਨ ਅਰੋੜਾ ਆਦਿ ਦੀ ਮਰਜ਼ੀ ਚੱਲੀ ਸੀ ਪਰ ਉਸ ਤੋਂ ਬਾਅਦ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਸੁਸ਼ੀਲ ਰਿੰਕੂ ਦੀ ਐਂਟਰੀ ਹੋਈ। ਸੁਸ਼ੀਲ ਰਿੰਕੂ ਨੂੰ ਜਦੋਂ ਜਲੰਧਰ ਵਿਚ ਪੂਰੀ ਪਾਵਰ ਮਿਲ ਗਈ ਤਾਂ ਉਨ੍ਹਾਂ ਫਾਈਨਲ ਵਾਰਡਬੰਦੀ ਦਾ ਡਰਾਫਟ ਆਪਣੇ ਹਿਸਾਬ ਨਾਲ ਤੈਅ ਕਰਵਾਇਆ। ਪਤਾ ਲੱਗਾ ਹੈ ਕਿ ਨਵੀਂ ਵਾਰਡਬੰਦੀ ਵਿਚ ਵੈਸਟ ਵਿਧਾਨ ਸਭਾ ਹਲਕੇ ਦੇ ਲਗਭਗ ਇਕ ਦਰਜਨ ਵਾਰਡ ਬਦਲ ਦਿੱਤੇ ਗਏ ਹਨ। ਕਈਆਂ ਦੀਆਂ ਹੱਦਾਂ ਵਿਚ ਤਬਦੀਲੀ ਹੋਈ ਹੈ ਅਤੇ ਕਈਆਂ ਦਾ ਤਾਂ ਰਿਜ਼ਰਵੇਸ਼ਨ ਸਟੇਟਸ ਹੀ ਬਦਲ ਦਿੱਤਾ ਗਿਆ ਹੈ। ਛਾਉਣੀ, ਸੈਂਟਰਲ ਅਤੇ ਉੱਤਰੀ ਹਲਕੇ ਦੇ ਕੁਝ ਵਾਰਡਾਂ ਵਿਚ ਵੀ ਤਬਦੀਲੀ ਕੀਤੀ ਗਈ ਹੈ ਤਾਂ ਕਿ ਸੱਤਾ ਧਿਰ ਦੇ ਉਮੀਦਵਾਰਾਂ ਨੂੰ ਐਡਜਸਟ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਖੇਤੀਬਾੜੀ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਸਖ਼ਤ ਆਦੇਸ਼ ਜਾਰੀ
ਛਿੜੀ ਚਰਚਾ-ਕੀ ਤਿਉਹਾਰਾਂ ਦੌਰਾਨ ਨਿਗਮ ਚੋਣਾਂ ਸੰਭਵ ਹਨ
ਨਗਰ ਨਿਗਮ ਚੋਣਾਂ ਸ਼ਹਿਰ ਦੇ 85 ਵਾਰਡਾਂ ਵਿਚ ਹੋਣੀਆਂ ਹਨ, ਜਿਸ ਵਿਚ ਸੈਂਕੜੇ ਲੋਕ ਉਮੀਦਵਾਰ ਅਤੇ ਲੱਖਾਂ ਵੋਟਰ ਹੋਣਗੇ। ਇਨ੍ਹੀਂ ਦਿਨੀਂ ਨਵਰਾਤਰੇ ਸ਼ੁਰੂ ਹੋ ਰਹੇ ਹਨ, ਜਿਸ ਦੌਰਾਨ ਵਿਆਹਾਂ ਦਾ ਸੀਜ਼ਨ ਹੈ। ਇਸੇ ਦੌਰਾਨ ਰਾਮਲੀਲਾ ਦੇ ਆਯੋਜਨ ਹੋਣਗੇ, ਦੁਸਹਿਰੇ ਦਾ ਤਿਉਹਾਰ ਆਵੇਗਾ ਅਤੇ 12 ਨਵੰਬਰ ਨੂੰ ਦੀਵਾਲੀ ਵੀ ਹੈ। ਇਸਦੇ ਨਾਲ ਹੀ ਕਰਵਾਚੌਥ ਦਾ ਤਿਉਹਾਰ, ਵਿਸ਼ਵਕਰਮਾ ਦਾ ਤਿਉਹਾਰ ਅਤੇ ਭਾਈਦੂਜ ਦਾ ਤਿਉਹਾਰ ਵੀ ਹੈ। ਅਜਿਹੇ ਵਿਚ ਸ਼ਹਿਰ ਵਿਚ ਚਰਚਾ ਹੈ ਕਿ ਇੰਨੇ ਤਿਉਹਾਰ ਇਕੱਠੇ ਹੋਣ ਦੇ ਬਾਵਜੂਦ ਕੀ 15 ਨਵੰਬਰ ਤਕ ਨਗਰ ਨਿਗਮ ਦੀਆਂ ਚੋਣਾਂ ਸੰਭਵ ਹਨ। ਇਸ ਬਾਰੇ ਆਮ ਆਦਮੀ ਪਾਰਟੀ ਦੇ ਆਗੂ ਖੁਦ ਹੈਰਾਨੀ ਪ੍ਰਗਟ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਭਵਨ ਸਰੀ ਵਿਖੇ ਦੋ ਰੋਜ਼ਾ ਕੌਮਾਂਤਰੀ ਪੰਜਾਬੀ ਕਾਨਫਰੰਸ ਸ਼ਾਨੋ ਸ਼ੌਕਤ ਨਾਲ ਸੰਪਨ
NEXT STORY