ਜਲੰਧਰ (ਵਿਸ਼ੇਸ਼) : ਸ਼ਹਿਰ ਦੇ ਰੱਈਸ ਇਲਾਕਿਆਂ ’ਚ ਸਪਾ ਸੈਂਟਰਾਂ ਦੇ ਨਾਂ 'ਤੇ ਚੱਲ ਰਿਹਾ ਗੰਦਾ ਧੰਦਾ ਲਗਾਤਾਰ ਜਾਰੀ ਹੈ। ਪੀ. ਪੀ. ਆਰ. ’ਚ ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਇਸ ਗੰਦੇ ਧੰਦੇ ਬਾਰੇ ਪ੍ਰਕਾਸ਼ਿਤ ਖ਼ਬਰਾਂ ਤੋਂ ਬਾਅਦ ਪ੍ਰਸ਼ਾਸਨ ਨੇ ਹਰਕਤ ’ਚ ਆਉਂਦਿਆਂ ਉਕਤ ਸਪਾ ਸੈਂਟਰ ਨੂੰ ਬੰਦ ਕਰਵਾ ਦਿੱਤਾ ਸੀ ਪਰ ਹੁਣ ਸ਼ਹਿਰ ’ਚ ਕੁਝ ਹੋਰ ਸਪਾ ਸੈਂਟਰ ਤੇਜ਼ੀ ਨਾਲ ਵਧਣ-ਫੁੱਲਣ ਲੱਗੇ ਹਨ, ਜਿਸ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਜਲੰਧਰ ਦੇ ਗੜ੍ਹਾ ਰੋਡ ’ਤੇ ਤਾਜ ਰੈਸਟੋਰੈਂਟ ਦੇ ਸਾਹਮਣੇ ਸਥਿਤ ਇਕ ਸਪਾ ਸੈਂਟਰ ਦੀ ਵੀਡੀਓ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਔਰਤ ਸਾਫ਼ ਤੌਰ 'ਤੇ ਦੱਸ ਰਹੀ ਹੈ ਕਿ ਇਨ੍ਹਾਂ ਸੈਂਟਰਾਂ ’ਚ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ। ਵਾਇਰਲ ਵੀਡੀਓ ’ਚ ਮਾਸਕ ਪਹਿਨੀ ਇਕ ਔਰਤ ਸੈਂਟਰ ਦੇ ਰਿਸੈਪਸ਼ਨ 'ਤੇ ਬੈਠੀ ਹੈ ਤੇ ਗਾਹਕ ਨਾਲ ਸੌਦੇਬਾਜ਼ੀ ਕਰਦੀ ਨਜ਼ਰ ਆ ਰਹੀ ਹੈ। ਔਰਤ ਦੇ ਪਿੱਛੇ ‘ਸਪਾ ਵਿਲਾ’ ਦਾ ਲੋਗੋ ਵੀ ਲਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ
'ਵਾਧੂ ਸੇਵਾਵਾਂ' ਲਈ ਵੱਖ ਤੋਂ ਚਾਰਜਿਜ਼
ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਔਰਤ ਦੇ ਪੱਖ ਤੋਂ ਸਪੱਸ਼ਟ ਕਿਹਾ ਜਾ ਰਿਹਾ ਹੈ ਕਿ ਉਸ ਦੇ ਪਾਸਿਓਂ 1000 ਰੁਪਏ ਲਏ ਜਾਣਗੇ, ਜੋ ਕਿ ਸਿਰਫ਼ ਮਸਾਜ ਦੀ ਫ਼ੀਸ ਹੈ। ਇਸ ਤੋਂ ਇਲਾਵਾ ਤੁਸੀਂ ਜੋ ਵੀ 'ਸੇਵਾਵਾਂ' ਚਾਹੁੰਦੇ ਹੋ, ਉਸ ਦੇ ਬਦਲੇ ਜੋ ਵੀ ਚਾਰਜ ਹੋਣਗੇ, ਉਹ ਕੁੜੀ ਤੁਹਾਨੂੰ ਕੈਬਿਨ ਦੇ ਅੰਦਰ ਦੱਸ ਦੇਵੇਗੀ। ਔਰਤ ਸਪੱਸ਼ਟ ਤੌਰ ’ਤੇ ਇਹ ਕਹਿੰਦੇ ਸੁਣੀ ਜਾ ਰਹੀ ਹੈ ਕਿ 'ਸਰੀਰ' ਕੁੜੀ ਦਾ ਹੈ ਇਸ ਲਈ ਚਾਰਜਿਜ਼ ਉਹੀ ਦੱਸੇਗੀ।
ਇਹ ਵੀ ਪੜ੍ਹੋ : ਪੰਜਾਬ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਫ਼ੈਸਲਾ
ਵੀਡੀਓ ਦੋ ਵੱਖ-ਵੱਖ ਦਿਨਾਂ ਦੀ ਹੈ
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਵੀਡੀਓ ’ਚ ਰਿਸੈਪਸ਼ਨ ਦਾ ਇਕ ਸ਼ਾਟ ਹੈ ਤੇ ਉਸ ਤੋਂ ਬਾਅਦ ਕੈਬਿਨ ਦੇ ਅੰਦਰ ਦਾ ਸ਼ੂਟ ਵੀ ਸਾਫ਼ ਦਿਖਾਈ ਦੇ ਰਿਹਾ ਹੈ, ਜਿਸ ’ਚ ਰਿਸੈਪਸ਼ਨ 'ਤੇ ਬੈਠੀ ਕੁੜੀ ਬਾਅਦ ’ਚ ਗਾਹਕ ਦੀ ਸੇਵਾ ਕਰਦੀ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਦੋ ਵੱਖ-ਵੱਖ ਦਿਨਾਂ ਦਾ ਹੈ।
ਇਹ ਵੀ ਪੜ੍ਹੋ : ਮੁੰਡੇ ਨੂੰ ਦਿੱਤੀ ਤਾਲਿਬਾਨੀ ਸਜ਼ਾ, ਪਹਿਲਾਂ ਗੁਪਤ ਅੰਗ ’ਚ ਪਾਇਆ ਜਲਣਸ਼ੀਲ ਪਦਾਰਥ, ਫਿਰ ਕੀਤੀ ਕੁੱਟਮਾਰ
ਸੈਂਟਰ ’ਤੇ ਸੰਕਟ ਆਉਂਦੇ ਹੀ ਨੇਤਾ ਹੋ ਜਾਂਦਾ ਹੈ ਸਰਗਰਮ
ਜਾਣਕਾਰ ਦੱਸ ਰਹੇ ਹਨ ਕਿ ਇਸ ਸਪਾ ਸੈਂਟਰ ਨੂੰ ਇਕ ਕਥਿਤ ਛੋਟੇ-ਮੋਟੇ ਆਗੂ ਦਾ ਅਸ਼ੀਰਵਾਦ ਹਾਸਲ ਹੈ। ਵੈਸੇ ਇਹ ਕਹਿਣ ਵਾਲੇ ਵੀ ਕਹਿੰਦੇ ਹਨ ਕਿ ਸਪਾ ਦਾ ਮਾਲਕ ਉਕਤ ਆਗੂ ਹੈ। ਕੁਝ ਦਿਨ ਪਹਿਲਾਂ ਜਦੋਂ ਸੈਂਟਰ ’ਤੇ ਛਾਪਾ ਮਾਰਿਆ ਗਿਆ ਸੀ ਤਾਂ ਵੀ ਇਹ ਨੌਜਵਾਨ ਪੁਲਸ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰਦਾ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਪਾ ਇਸ ਛੋਟੇ-ਮੋਟੇ ਨੇਤਾ ਦੀ ਸ਼ਹਿ 'ਤੇ ਚੱਲ ਰਿਹਾ ਹੈ, ਨਹੀਂ ਤਾਂ ਕਿਸੇ ਵੀ ਆਮ ਔਰਤ ਦੇ ਵੱਸ ਦੀ ਗੱਲ ਨਹੀਂ ਕਿ ਉਹ ਦਿੱਲੀ ਤੋਂ ਆ ਕੇ ਇੱਥੇ ਗੰਦੇ ਧੰਦੇ ਨੂੰ ਚਲਾ ਸਕੇ।
ਇਹ ਵੀ ਪੜ੍ਹੋ : ਸਿੱਖ ਭਾਈਚਾਰੇ ’ਚ ਮੁੱਖ ਮੰਤਰੀ ਮਾਨ ਦੇ ਫ਼ੈਸਲੇ ਦੀ ਚਰਚਾ, ਟਕਸਾਲੀ ਅਕਾਲੀ ਵੀ ਕਰ ਰਹੇ ਤਾਰੀਫ਼
ਵਿਵਾਦਾਂ 'ਚ ਰਹਿੰਦਾ ਹੈ ਛੁਟਭਈਆ ਨੇਤਾ
ਸੂਤਰ ਦੱਸਦੇ ਹਨ ਕਿ ਇਹ ਆਗੂ ਵਿੱਤੀ ਦੇਣਦਾਰੀਆਂ ਨੂੰ ਲੈ ਕੇ ਅਕਸਰ ਵਿਵਾਦਾਂ ’ਚ ਰਹਿੰਦਾ ਹੈ। ਇਸ ਦੀ ਦੇਣਦਾਰੀ ਦੇ ਕੁਝ ਮਾਮਲੇ ‘ਜਗ ਬਾਣੀ’ ਤੱਕ ਵੀ ਪਹੁੰਚ ਚੁੱਕੇ ਹਨ, ਜਿਸ ਸਬੰਧੀ ਫ਼ਿਲਹਾਲ ਜਾਂਚ ਚੱਲ ਰਹੀ ਹੈ। ਖ਼ੁਦ ਨੂੰ ਗਊ ਰੱਖਿਅਕ ਅਖਵਾਉਣ ਵਾਲਾ ਇਹ ਆਗੂ ਕੁਝ ਗਊ ਸਮੱਗਲਰਾਂ ਦੇ ਸੰਪਰਕ ’ਚ ਵੀ ਦੱਸਿਆ ਜਾਂਦਾ ਹੈ, ਜੋ ਫ਼ਿਲਹਾਲ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।
ਪ੍ਰਬੰਧਕ ਨਹੀਂ ਦੇ ਸਕੇ ਢੁੱਕਵਾਂ ਜਵਾਬ
ਇਸ ਪੂਰੇ ਮਾਮਲੇ 'ਚ 'ਜਗ ਬਾਣੀ’ ਵੱਲੋਂ ਸਪਾ ਸੈਂਟਰ ਦੇ ਪ੍ਰਬੰਧਕਾਂ ਦਾ ਫ਼ੋਨ 'ਤੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਢੁੱਕਵਾਂ ਜਵਾਬ ਨਹੀਂ ਮਿਲਿਆ । ਇਸ ਤੋਂ ਇਲਾਵਾ ਜੇਕਰ ਸਪਾ ਸੈਂਟਰ ਦਾ ਕੋਈ ਵੀ ਪ੍ਰਬੰਧਕ ਆਪਣਾ ਪੱਖ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਹ ‘ਜਗ ਬਾਣੀ’ ਨਾਲ ਸੰਪਰਕ ਕਰ ਸਕਦਾ ਹੈ। ਅਜਿਹੇ ’ਚ ਵਾਇਰਲ ਵੀਡੀਓ ਦੀ ਪੂਰੀ ਕਾਪੀ ‘ਜਗ ਬਾਣੀ’ ਕੋਲ ਮੌਜੂਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੰਡੇ ਨੂੰ ਦਿੱਤੀ ਤਾਲਿਬਾਨੀ ਸਜ਼ਾ, ਪਹਿਲਾਂ ਗੁਪਤ ਅੰਗ ’ਚ ਪਾਇਆ ਜਲਣਸ਼ੀਲ ਪਦਾਰਥ, ਫਿਰ ਕੀਤੀ ਕੁੱਟਮਾਰ
NEXT STORY