ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ 'ਚ ਵੱਧ ਰਹੇ ਬਾਲ ਮਜ਼ਦੂਰੀ ਦੇ ਮਾਮਲਿਆਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਇਕ ਐਨ.ਜੀ.ਓ. ਵਲੋਂ ਇਕ ਦਿਨ ਦਾ ਜਾਗਰੂਕਤਾ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਕਸ਼ਮੀਰ ਦੇ ਲੇਬਰ ਕਮਿਸ਼ਨਰ ਅਤੇ ਜੁਵੁਲਾਇਨ ਜਸਟਿਸ ਬੋਰਡ (ਛੋਟੇ ਬੱਚਿਆਂ ਨੂੰ ਇਨਸਾਫ ਦਿਵਾਉਣ ਵਾਲਾ ਬੋਰਡ) ਉਸ ਦੇ ਮੈਂਬਰਾਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ ਤਾਂ ਜੋ ਸੂਬੇ ਦੀਆਂ ਰੁਜ਼ਗਾਰ ਦਿਵਾਉਣ ਵਾਲੀਆਂ ਏਜੰਸੀਆਂ ਨੂੰ ਇਸ ਮਾਮਲੇ ਤੋਂ ਜਾਣੂੰ ਕਰਵਾਇਆ ਜਾਵੇ।
ਇਹ ਵੀ ਪੜ੍ਹੋ: ਐੱਸ.ਬੀ.ਆਈ. ਬਰਾਂਚ 'ਚ ਸਾਇਰਨ ਵੱਜਣ ਨਾਲ ਮਚੀ ਤੜਥੱਲੀ, ਜਾਣੋ ਪੂਰਾ ਮਾਮਲਾ
ਇਸ ਪ੍ਰੋਗਰਾਮ ਦੌਰਾਨ ਬਾਲ ਮਜ਼ਦੂਰੀ ਦੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਕੀਤਾ ਗਿਆ। ਬੁਲਾਰਿਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ 'ਚ ਉਦਯੋਗਿਕ ਇਕਾਈਆਂ ਫੈਕਟਰੀਆਂ ਅਤੇ ਘਰਾਂ 'ਚ ਕੰਮ ਕਰਨ ਵਾਲੇ ਬਾਲ-ਮਜ਼ਦੂਰਾਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਉਨ੍ਹਾਂ ਨੂੰ ਆਪਣਾ ਢਿੱਡ ਭਰਨ ਲਈ ਮਜ਼ਬੂਰੀ ਦੀ ਹਾਲਤ 'ਚ ਕੰਮ ਕਰਨਾ ਪੈਂਦਾ ਹੈ। ਪ੍ਰੋਗਰਾਮ ਦਾ ਆਯੋਜਨ ਕਰਨ ਵਾਲੀ ਸੰਸਥਾ ਚਾਈਲਡ ਲਾਈਨ ਹੋਰ ਫਾਉਂਡੇਸ਼ਨ ਵਲੋਂ ਸੱਦੇ ਗਏ ਮਾਹਰਾਂ ਨੇ ਇਸ ਮਾਮਲੇ ਦੀ ਗੰਭੀਰਤਾ ਵਾਲੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋਏ ਬਾਲ ਮਜ਼ਦੂਰੀ ਦਾ ਬਦਲ ਲੱਭਿਆ ਜਾਣਾ ਚਾਹੀਦਾ ਹੈ।
PoK 'ਚ ਕਾਰਜਕਰਤਾ ਨੇ ਉਤਾਰਿਆ ਪਾਕਿਸਤਾਨੀ ਝੰਡਾ, ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ
NEXT STORY