ਚੰਡੀਗੜ੍ਹ—ਵਿਧਾਨ ਸਭਾ ਕਮੇਟੀਆਂ (ਅਸੈਂਬਲੀ ਪੈਨਲ) ਤੋਂ ਸੋਮਵਾਰ 3 ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ। ਪੰਜਾਬ ਦੀ ਕੈਬਨਿਟ ਦੇ ਵਿਸਤਾਰ ਦੌਰਾਨ ਨਜ਼ਰਅੰਦਾਜ਼ ਕੀਤੇ ਜਾਣ ਦੇ ਵਿਰੋਧ 'ਚ ਕਾਂਗਰਸ ਦੇ ਕਈ ਵਿਧਾਇਕ ਨਰਾਜ਼ ਹੋ ਗਏ, ਜਿਨ੍ਹਾਂ 'ਚੋਂ 3 ਵਿਧਾਇਕਾਂ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਵਿਧਾਇਕ ਰਾਕੇਸ਼ ਪਾਂਡੇ, ਅਮਰੀਕ ਢਿੱਲੋਂ ਤੇ ਰਣਦੀਪ ਨਾਭਾ ਨੇ ਵਿਧਾਨ ਸਭਾ ਕਮੇਟੀਆਂ(ਅਸੈਂਬਲੀ ਪੈਨਲ) ਤੋਂ ਆਪਣੇ ਅਹੁਦੇ ਤੋਂ ਅਸਤੀਫੇ ਦੇ ਦਿੱਤੇ ਹਨ। ਕੈਪਟਨ ਵਲੋਂ ਜਦੋਂ ਆਪਣੀ ਕੈਬਨਿਟ ਦਾ ਵਿਸਤਾਰ ਕੀਤਾ ਗਿਆ ਸੀ ਤਾਂ ਉਨ੍ਹਾਂ ਨੇ ਆਪਣੀ ਕੈਬਨਿਟ 'ਚ ਨਵੇਂ ਮੰਤਰੀ ਸ਼ਾਮਲ ਕੀਤੇ ਸਨ। ਜਿਸ ਕਾਰਨ ਕਈ ਵਿਧਾਇਕ ਕੈਪਟਨ ਤੋਂ ਨਾਰਾਜ਼ ਹੋ ਗਏ।
ਜਾਣਕਾਰੀ ਮੁਤਾਬਕ ਇਨ੍ਹਾਂ 3 ਵਿਧਾਇਕਾਂ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੀ ਗੱਲ ਕਹੀ। ਬੇਸ਼ੱਕ ਕੈਪਟਨ ਜਿੰਨੇ ਮਰਜ਼ੀ ਵੱਡੇ ਦਾਅਵੇ ਕਰਦੇ ਹੋਣ ਕਿ ਉਨ੍ਹਾਂ ਨੇ ਆਪਣੇ ਰੁੱਸੇ ਹੋਏ ਵਿਧਾਇਕਾਂ ਨੂੰ ਮਨਾ ਲਿਆ ਹੈ ਪਰ ਇਨ੍ਹਾਂ 3 ਵਿਧਾਇਕਾਂ ਵਲੋਂ ਅਸਤੀਫਾ ਦਿੱਤੇ ਜਾਣ ਦੀ ਖਬਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਪੰਜਾਬ ਕੈਬਨਿਟ ਦੇ ਹੋਏ ਵਿਸਤਾਰ ਨੂੰ ਲੈ ਕੇ ਪੰਜਾਬ ਦੇ ਕਈ ਵਿਧਾਇਕ ਕੈਪਟਨ ਤੋਂ ਨਾਰਾਜ਼ ਹਨ।
ਜੇਤਲੀ ਦਾ ਗੁਰਦਾ ਬਦਲਣ ਸਬੰਧੀ ਆਪਰੇਸ਼ਨ ਸਫਲ
NEXT STORY