ਨਵੀਂ ਦਿੱਲੀ— ਆਸਟਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿਥ ਦਾ ਕੌਮਾਂਤਰੀ ਕ੍ਰਿਕਟ 'ਚ ਇਕ ਸਾਲ ਦੀ ਪਾਬੰਦੀ ਲੱਗੀ ਹੋਈ ਹੈ। ਸਮਿਥ ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਦੂਜੇ ਟੈਸਟ ਮੈਚ ਦੇ ਦੌਰਾਨ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਪਾਇਆ ਗਿਆ ਸੀ।
ਇਸ ਤੋਂ ਬਾਅਦ ਸਮਿਥ ਕ੍ਰਿਕਟ ਤੋਂ ਬਾਹਰ ਚੱਲ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਖੁਸਾਲਾ ਕੀਤਾ ਕਿ ਪਾਬੰਧੀ ਲੱਗਣ ਤੋਂ ਬਾਅਦ ਉਸਦੀ ਲਾਈਫ 'ਚ ਬਹੁਤ ਘਟਨਵਾਂ ਹੋਈਆ। ਸਿਡਨੀ 'ਚ ਇਕ ਪ੍ਰੋਗਰਾਮ 'ਚ ਸ਼ਾਮਲ ਹੋਏ ਸਮਿਥ ਨੇ ਕਿਹਾ ਕਿ ਸੱਚ ਕਿਹਾ ਤਾਂ ਮੈਂ ਲਗਭਗ 4 ਦਿਨਾਂ ਤੱਕ ਰੋ ਰਿਹਾ ਸੀ। ਮੈਂ ਦਿਮਾਗੀ ਤੌਰ 'ਤੇ ਬਹੁਤ ਪਰੇਸ਼ਾਨ ਸੀ, ਮੈਂ ਬਹੁਤ ਕਿਸਮਤ ਵਾਲਾ ਹਾਂ ਕਿ ਮੇਰੇ ਕੁਝ ਕਰੀਬੀ ਦੋਸਤ ਤੇ ਪਰਿਵਾਰ ਵਾਲੇ ਹਨ, ਜਿਨ੍ਹਾਂ ਨਾਲ ਇਸ ਦੌਰਾਨ ਗੱਲ ਕਰ ਸਕਾ। ਇਨ੍ਹਾਂ ਲੋਕਾਂ ਨੇ ਮੈਨੂੰ ਉਸ ਸਮੇਂ ਤੋਂ ਉਭਰਨ 'ਚ ਬਹੁਤ ਮਦਦ ਕੀਤੀ।
ਜ਼ਿਕਰਯੋਗ ਹੈ ਕਿ ਸਮਿਥ 18 ਜੂਨ ਤੋਂ ਸ਼ੁਰੂ ਹੋਣ ਵਾਲੀ ਗਲੋਬਲ ਟੀ-20 ਕੈਨੇਡਾ ਲੀਗ ਤੋਂ ਕ੍ਰਿਕਟ ਦੀ ਮੈਦਾਨ 'ਤੇ ਵਾਪਸੀ ਕਰਨ ਲਈ ਤੈਆਰ ਹੈ।
ਸ਼ਿਓਮੀ ਨੇ ਪੇਸ਼ ਕੀਤਾ ਆਪਣਾ ਨਵਾਂ ਮਿਨੀ ਸਕੂਟਰ ਅਤੇ Mosquito Repellent
NEXT STORY