ਜਲੰਧਰ—ਚੀਨੀ ਕੰਪਨੀ ਸ਼ਿਓਮੀ ਨੇ ਆਪਣੇ ਸੈਕਿੰਡ ਜਨਰੇਸ਼ਨ ਦੇ ਮਿਨੀ ਸਕੂਟਰ ਅਤੇ ਮਾਸਕੀਟੋ ਰੀਪਲੈਂਟ ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ। ਇਹ ਦੋਵੇਂ ਡਿਵਾਈਸ ਚੀਨ 'ਚ 8 ਜੂਨ ਤੋਂ ਗਾਹਕਾਂ ਲਈ ਉਪਲੱਬਧ ਹੋਣਗੇ। ਸ਼ਿਓਮੀ ਨੇ ਆਪਣਾ ਇਹ ਸਕੂਟਰ ਛੋਟੇ ਬੱਚਿਆਂ ਲਈ ਲਾਂਚ ਕੀਤਾ ਹੈ ਅਤੇ ਸ਼ਿਓਮੀ ਮਾਸਕੀਟੋ ਰੀਪਲੈਂਟ ਮਛੱਰਾਂ ਨੂੰ ਮਾਰਨ ਦੇ ਕੰਮ ਆਵੇਗਾ। ਸ਼ਿਓਮੀ ਮੀ ਹੋਮ ਮਾਸਕੀਟੋ ਰੀਪਲੈਂਟ ਦੀ ਕੀਮਤ ਤਕਰੀਬਨ CNY 59 ਲਗਭਗ 600 ਰੁਪਏੇ ਅਤੇ ਮਿਨੀ ਕਿਡਸ ਸਕੂਟਰ ਦੀ ਕੀਮਤ CNY249 ਲਗਭਗ 2600 ਰੁਪਏ ਹੈ। ਇਨ੍ਹਾਂ ਦੋਵਾਂ ਪ੍ਰੋਡਕਟਸ ਨੂੰ ਸ਼ਿਓਮੀ ਮਾਲ, ਸ਼ਿਓਮੀ ਯੂਪਿਨ, ਜਿੰਗਡੋਂਗ, ਟੀਮਾਲ, ਸੁਇਨਿੰਗ ਅਤੇ ਦੂਜੇ ਰਿਟੇਲ ਚੈਨਲਸ ਦੀ ਮਦਦ ਨਾਲ ਚੀਨ 'ਚ ਖਰੀਦਿਆਂ ਜਾ ਸਕਦਾ ਹੈ।

ਮਿਨੀ ਸਕੂਟਰ
ਇਹ ਡਿਵਾਇਸ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਹੈ ਅਤੇ ਸਕੂਟਰ ਦਾ ਡਿਜ਼ਾਈਨ ਸ਼ੀ ਸ਼ੇਪ ਦਾ ਹੈ। ਸਕੂਰਟ ਦੇ ਉੱਤੇ ਹੈਂਡਲ ਸਟੀਰਿੰਗ ਸਿਸਮਟ ਨਾਲ ਆਉਂਦਾ ਹੈ ਜੋ ਬੱਚੇ ਦੇ ਸਰੀਰ ਨੂੰ ਵਿਚਾਲੇ ਅਤੇ ਗਰਾਊਂਡ ਤੋਂ ਬੈਲੇਂਸ ਬਣਾ ਕੇ ਚੱਲਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਕੂਟਰ 50 ਕਿਲੋ ਤਕ ਵਜ਼ਨ ਚੁੱਕ ਸਕਦਾ ਹੈ। ਸਕੂਟਰ 'ਚ ਜਿਗ ਜੈਗ ਵ੍ਹੀਲ ਦੀ ਸੁਵਿਧਾ ਦਿੱਤੀ ਗਈ ਹੈ ਜਿਸ ਨਾਲ ਇਸ ਨੂੰ 5 ਤੋਂ 6 ਸਾਲ ਦੀ ਉਮਰ ਦੇ ਬੱਚੇ ਵੀ ਆਸਾਨੀ ਨਾਲ ਚੱਲਾ ਸਕਦੇ ਹਨ।

ਮਾਸਕੀਟੇ ਰੀਪਲੈਂਟ
ਕੰਪਨੀ ਨੇ ਮਛੱਰਾਂ ਨੂੰ ਮਾਰਨ ਲਈ ਆਪਣੇ ਮਾਸਕੀਟੋ ਰੀਪਲੈਂਟ ਨੂੰ ਲਾਂਚ ਕੀਤਾ ਹੈ। ਮਾਸਕੀਟੋ ਰੀਪਲੈਂਟ ਨੂੰ ਇਕ 28 ਕਿਊਬਿਕ ਮੀਟਰ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਉੱਥੇ ਰੀਪਲੈਂਟ ਪੈਕੇਜ 30 ਤੋਂ 45 ਦਿਨਾਂ ਤਕ ਹੀ ਕੰਮ ਕਰੇਗਾ ਅਤੇ ਇਸ ਦਾ ਵਜ਼ਨ 133 ਗ੍ਰਾਮ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਡਿਜਾਈਨ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਇਹ ਸੁਰੱਖਿਅਤ ਦੇ ਨਾਲ-ਨਾਲ ਡਿਊਰੇਬਲ ਵੀ ਹੈ।

ਆਈਡੀਆ ਨੇ ਪੇਸ਼ ਕੀਤਾ ਨਵਾਂ ਪਲਾਨ, ਮਿਲੇਗਾ ਇਹ ਫਾਇਦਾ
NEXT STORY