ਵੇਟਿਕਨ ਸੀਟੀ— ਚਿਲੀ ਦੇ 34 ਬਿਸ਼ਪਸ ਨੇ ਆਪਣੇ ਦੇਸ਼ 'ਚ ਹੋ ਰਹੇ ਯੌਨ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਲੁਕਾਉਣ ਦੇ ਦੋਸ਼ 'ਚ ਫੱਸਣ ਤੋਂ ਬਾਅਦ ਪੋਪ ਫਰਾਂਸਿਸ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਨ੍ਹਾਂ ਬਿਸ਼ਪਸ ਨੇ ਅਸਤੀਫਾ ਇਕ ਮੀਟਿੰਗ ਤੋਂ ਬਾਅਦ ਪੋਪ ਨੂੰ ਸੌਂਪਿਆ ਹੈ। ਇਨ੍ਹਾਂ ਸਾਰੇ ਬਿਸ਼ਪਸ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ। ਸਿਰਫ ਇੰਨਾ ਹੀਂ ਨਹੀਂ ਸਾਰਿਆਂ ਨੇ ਪੋਪ, ਚਿਲੀ ਦੀ ਜਨਤਾ ਤੇ ਯੌਨ ਸ਼ੋਸ਼ਣ ਦੇ ਪੀੜਤਾਂ ਤੋਂ ਮੁਆਫੀ ਵੀ ਮੰਗੀ ਹੈ। ਸਾਰੇ ਬਿਸ਼ਪਸ ਵੱਲੋਂ ਇਕ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ ਹੈ। ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪੋਪ ਨੇ ਇਨ੍ਹਾਂ ਦੇ ਅਸਤੀਫੇ ਸਵੀਕਾਰ ਕੀਤੇ ਹਨ ਜਾਂ ਨਹੀਂ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੋਪ ਨੇ ਇਨ੍ਹਾਂ ਸਾਰੇ ਬਿਸ਼ਪਸ ਨੂੰ ਘਟਨਾਵਾਂ 'ਤੇ ਸਖਤ ਫਿਟਕਾਰ ਲਗਾਈ ਹੈ।
ਸ਼ੁੱਕਰਵਾਰ ਨੂੰ ਵੇਟਿਕਨ 'ਚ 2,300 ਪੇਜਾਂ ਦੀ ਰਿਪੋਰਟ ਜਾਰੀ ਹੋਈ ਸੀ ਜਿਸ 'ਚ ਯੌਨ ਸ਼ੋਸ਼ਣ ਨਾਲ ਜੁੜੀ ਕਈ ਜਾਣਕਾਰੀਆਂ ਸਨ। ਪੋਪ ਫਰਾਂਸਿਸ ਨੇ ਇਨ੍ਹਾਂ ਬਿਸ਼ਪਸ ਨੂੰ ਯੌਨ ਸ਼ੋਸ਼ਣ ਅਪਰਾਧਾਂ ਨਾਲ ਜੁੜੇ ਸਬੂਤਾਂ ਦਾ ਦੋਸ਼ੀ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਜਾਂਚਕਰਤਾਵਾਂ 'ਤੇ ਦਬਾਅ ਪਾਉਣ 'ਤੇ ਮਾਮਲੇ ਨੂੰ ਨਜ਼ਰਅੰਦਾਜ ਕਰਨ ਦਾ ਦੋਸ਼ੀ ਵੀ ਲਗਾਇਆ ਹੈ। ਪੋਪ ਨੇ ਬਿਸ਼ਪਸ ਨੂੰ ਫਿਟਕਾਰ ਲਗਾਉਂਦੇ ਹੋਏ ਕਿਹਾ ਕਿ ਉਹ ਬੱਚਿਆਂ ਨੂੰ ਯੌਨ ਸ਼ੋਸ਼ਣ ਕਰਨ ਵਾਲੇ ਪਾਦਰੀਆਂ ਤੋਂ ਬਚਾਉਣ 'ਚ ਅਸਫਲ ਰਹੇ। ਪੋਪ ਫਰਾਂਸਿਸ ਨੇ ਕਿਹਾ ਹੈ ਕਿ ਚਿਲੀ ਦੇ ਚਰਚ ਇਸ ਮੁੱਦੇ 'ਤੇ ਨਜ਼ਰਅੰਦਾਜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਹੱਲ ਕਰਨ ਦੀ ਥਾਂ ਸਾਰਿਆਂ ਨੇ ਇਕ ਦੂਜੇ 'ਤੇ ਆਪਣੀਆਂ ਜ਼ਿੰਮੇਵਾਰੀਆਂ ਦਾ ਬੋਝ ਪਾ ਦਿੱਤਾ। ਚਿਲੀ ਦੇ ਟੀ13 ਟੈਲੀਵੀਜ਼ਨ ਵੱਲੋਂ ਇਨ੍ਹਾਂ ਦਸਤਾਵੇਜਾਂ ਨੂੰ ਪਬਲਿਸ਼ ਕੀਤਾ ਗਿਆ ਹੈ ਤੇ ਸ਼ੁੱਕਰਵਾਰ ਨੂੰ ਵੇਟਿਕਨ ਵੱਲੋਂ ਇਸ ਨੂੰ ਮਨਜੂਰੀ ਦਿੱਤੀ ਗਈ।
8 ਸਾਲਾਂ ਮਾਸੂਮ ਨਾਲ ਗੁਆਂਢ 'ਚ ਰਹਿ ਰਹੇ ਨੌਜਵਾਨ ਨੇ ਕੀਤਾ ਬਲਾਤਕਾਰ, ਗ੍ਰਿਫਤਾਰ
NEXT STORY