ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਦਾ ਫੈਨ ਮੂਮੈਂਟ ਸਾਹਮਣੇ ਆਇਆ ਹੈ ਜਿਸ 'ਚ ਉਹ ਫੁੱਟਬਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਦੇ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਇਸ ਤਸਵੀਰ ਦੇ ਨਾਲ ਅਰਜੁਨ ਕਪੂਰ ਨੇ ਲਿਖਿਆ ਕਿ ਰੋਨਾਲਡੋ ਨਾਲ ਮਿਲਕੇ ਬਹੁਤ ਚੰਗਾ ਲੱਗਾ। ਇਸ ਦੌਰਾਨ ਅਰਜੁਨ ਅਤੇ ਰੋਨਾਲਡੋ ਵਿਚਾਲੇ ਉਨ੍ਹਾਂ ਦੇ ਆਉਣ ਵਾਲੇ ਮੈਚ ਨੂੰ ਲੈ ਕੇ ਗੱਲ ਵੀ ਹੋਈ। ਅਰਜੁਨ ਕਪੂਰ ਨੂੰ ਫੁੱਟਬਾਲ ਖੇਡਣਾ ਬਹੁਤ ਪਸੰਦ ਹੈ ਅਤੇ ਉਹ ਰੋਨਾਲਡੋ ਦੇ ਪ੍ਰਸ਼ੰਸਕ ਵੀ ਹਨ।
ਦੱਸ ਦਈਏ ਕਿ ਕ੍ਰਿਸਟਿਆਨੋ ਰੋਨਾਲਡੋ ਇਕ ਪੁਰਤਗਾਲੀ ਪੇਸ਼ੇਵਰ ਖਿਡਾਰੀ ਹਨ ਜੋ ਰਿਅਲ ਮੈਡ੍ਰਿਡ ਦੇ ਲਈ ਖੇਡਦੇ ਹਨ ਅਤੇ ਪੁਰਤਗਾਲ ਦੀ ਰਾਸ਼ਟਰੀ ਟੀਮ ਦੇ ਕਪਤਾਨ ਹਨ। ਰੋਨਾਲਡੋ ਨੂੰ ਫੁੱਟਬਾਲ ਦੀ ਬਿਹਤਰੀਨ ਨੌਜਵਾਨ ਪ੍ਰਤਿਭਾ 'ਚੋ ਇਕ ਮੰਨਿਆ ਜਾਂਦਾ ਹੈ। ਅਰਜੁਨ ਕਪੂਰ ਦੀ ਰੋਨਾਲਡੋ ਨਾਲ ਮੁਲਾਕਾਤ ਸਪੇਨ 'ਚ ਸੋਮਵਾਰ ਨੂੰ ਹੋਈ ਸੀ।
ਇਸ ਦੌਰਾਨ ਅਰਜੁਨ ਨੇ ਰੋਨਾਲਡੋ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਅਰਜੁਨ ਨੇ ਰੋਨਾਲਡੋ ਨੂੰ ਦੱਸਿਆ ਕਿ ਭਾਰਤ 'ਚ ਉਨ੍ਹਾਂ ਦੀ ਜਬਰਦਸਤ ਫੈਨ ਫੋਲੋਇੰਗ ਹੈ। ਅਰਜੁਨ ਨੇ ਰੋਨਾਲਡੋ ਨੂੰ ਭਾਰਤ ਆਉਣ ਦਾ ਸੱਦਾ ਦਿੰਦੇ ਹੋਏ ਕਿਹਾ, ਭਾਰਤੀ ਪ੍ਰਸ਼ੰਸਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਇਕ ਵਾਰ ਭਾਰਤ ਆਉਣਾ ਚਾਹੀਦਾ ਹੈ। ਇਸ 'ਤੇ ਰੋਨਾਲਡੋ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਭਾਰਤ 'ਚ ਉਸਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਹ ਜ਼ਰੂਰ ਭਾਰਤ ਆਉਣਾ ਚਾਹੁੰਦੇ ਹਨ।
VIDEO: ਡਵੇਨ ਬ੍ਰਾਵੋ ਦੇ ਗਾਣੇ 'ਤੇ ਨੱਚੀ ਧੋਨੀ ਦੀ ਬੇਟੀ ਜੀਵਾ
NEXT STORY