ਨੈਸ਼ਨਲ ਡੈਸਕ— ਕੇਰਲ 'ਚ ਨਿਪਾਹ ਵਾਇਰਸ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਪ੍ਰਯੋਗਸ਼ਾਲਾ ਦੀ ਇਕ ਰਿਪੋਰਟ ਮੁਤਾਬਕ ਇਸ ਖਤਰਨਾਕ ਵਾਇਰਸ ਦੇ ਫੈਲਣ ਲਈ ਚਮਗਾਦੜ ਜ਼ਿੰਮੇਵਾਰ ਨਹੀਂ ਹਨ। ਭੋਪਾਲ ਦੀ ਪ੍ਰਯੋਗਸ਼ਾਲਾ ਤੋਂ ਆਈ ਰਿਪੋਰਟ 'ਚ ਕਿਹਾ ਗਿਆ ਕਿ ਕੋਝੀਕੋਡ ਦੇ ਚੰਗਾਰੋਥ ਪਿੰਡ ਤੋਂ ਮਰਨ ਦੀ ਪਹਿਲੀ ਘਟਨਾ ਸਾਹਮਣੇ ਆਈ ਸੀ। ਮਰਨ ਵਾਲੇ ਦੇ ਸਰੀਰ 'ਚ ਐੱਨ. ਆਈ. ਵੀ. ਦੇ ਨਮੂਨੇ ਨਹੀਂ ਮਿਲੇ ਹਨ। ਵਾਇਰਸ ਫੈਲਣ ਲਈ ਮਨੁੱਖ ਨੂੰ ਹੀ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
ਆਈ. ਸੀ. ਏ. ਆਰ. ਅਤੇ ਪਸ਼ੂਆਂ ਦੀਆਂ ਬੀਮਾਰੀਆਂ 'ਤੇ ਕੰਮ ਕਰ ਰਹੇ ਭੋਪਾਲ ਦੇ ਰਾਸ਼ਟਰਪਤੀ ਸੰਸਥਾਨ (ਆਈ. ਐੱਚ. ਐੱਸ. ਏ. ਡੀ.) ਨੇ ਟੈਸਟ ਸੰਬੰਧੀ ਆਪਣੇ ਨਤੀਜੇ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਕਿਹਾ ਕਿ ਨਿਪਾਹ ਵਾਇਰਸ ਜੀਨੋਮ ਦੇ ਸਾਰੇ ਨਮੂਨੇ ਨੈਗਟਿਵ ਮਿਲੇ ਹਨ। ਪਹਿਲਾ ਹੀ ਰਿਪੋਰਟ 'ਚ ਅੰਦਾਜ਼ਾ ਲਾਇਆ ਗਿਆ ਸੀ ਤਿ ਚਮਗਾਦੜ ਦੇ ਕਾਰਨ ਕੇਰਲ 'ਚ ਇਹ ਬੀਮਾਰੀ ਫੈਲੀ ਹੈ। ਕੇਰਲ ਹੈਲਥ ਡਿਪਾਰਟਮੈਂਟ ਦੇ ਇਕ ਮੁੱਖ ਅਫਸਰ ਮੁਤਾਬਕ 21 ਚਮਗਾਦੜਾਂ ਦੇ ਖੂਨ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ ਪਰ ਸਾਰੇ ਨੈਗਟਿਵ ਨਿਕਲੇ। ਇਸ ਨਾਲ ਹੀ ਗਾਂ, ਬੱਕਰੀ, ਖਰਗੋਸ਼, ਕੁੱਤੇ ਅਤੇ ਬਿੱਲੀਆਂ ਦੇ ਖੂਨ ਦੇ ਸੈਂਫਲ ਵੀ ਭੇਜੇ ਗਏ ਸਨ। ਇਨ੍ਹਾਂ 'ਚ ਵੀ ਨਿਪਾਹ ਦੇ ਨਿਸ਼ਾਨ ਨਹੀਂ ਮਿਲੇ, ਜਦਕਿ ਐਕਸਪਰਟ ਮੁਤਾਬਕ ਹੁਣ ਅਤੇ ਦੁਬਾਰਾ ਜਾਂਚ ਕੀਤੀ ਜਾਵੇਗੀ।
ਵਾਇਰਸ ਨਾਲ ਪ੍ਰਭਾਵਿਤ ਮਰੀਜ਼ ਨੂੰ ਤੇਜ਼ ਸਿਰ ਦਰਦ ਨਾਲ ਬੁਖਾਰ ਆਉਂਦਾ ਹੈ ਅਤੇ ਇਸ ਤੋਂ ਬਾਅਦ ਉਹ ਦਿਮਾਗੀ ਰੂਪ ਤੋਂ ਅਕਿਰਿਆਸ਼ੀਲ ਹੋ ਜਾਂਦਾ ਹੈ। ਕੁਝ ਦਿਨ ਬਾਅਦ ਕੋਮਾ 'ਚ ਜਾ ਕੇ ਪੀੜਤ ਦੀ ਮੌਤ ਹੋ ਜਾਂਦੀ ਹੈ। ਇਸ ਬੀਮਾਰੀ ਦਾ ਦੁਨੀਆ 'ਚ ਹੁਣ ਕੋਈ ਇਲਾਜ ਨਹੀਂ ਹੈ। ਉੱਤਰੀ ਕੇਰਲ ਦੇ ਕੋਝੀਕੋਡ ਅਤੇ ਮੱਲਪਪੁਰਮ ਜ਼ਿਲਿਆਂ 'ਚ ਇਸ ਵਾਇਰਸ ਨਾਲ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕਾਂ ਦਾ ਇਲਾਜ਼ ਚੱਲ ਰਿਹਾ ਹੈ। ਪੱਛਮੀ ਏਸ਼ੀਆਈ ਦੇਸ਼ ਯੂ. ਏ. ਈ. ਨੇ ਭਾਰਤ ਯਾਤਰਾ 'ਤੇ ਆਉਣ ਵਾਲੇ ਆਪਣੇ ਨਾਗਰਿਕਾਂ ਨੂੰ ਕੇਰਲ ਜਾਣ 'ਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਪੀ.ਐੈੱਮ. ਮੋਦੀ ਦੀ ਸੁਰੱਖਿਆ 'ਚ ਵੱਡੀ ਗਲਤੀ, ਘੇਰਾ ਤੋੜ ਕੇ ਮੰਚ 'ਤੇ ਪਹੁੰਚਿਆ ਸਮਰਥਕ
NEXT STORY