ਕਲਕੱਤਾ— ਪੱਛਮੀ ਬੰਗਾਲ ਦੇ ਸਾਂਤੀਨਿਕੇਤਨ 'ਚ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਕਾਨਵੋਕੇਸ਼ਨ ਸਮਾਰੋਹ 'ਚ ਹਿੱਸਾ ਲੈਣ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦਾ ਘੇਰਾ ਤੋੜਦੇ ਹੋਏ ਉਨ੍ਹਾਂ ਦਾ ਇਕ ਸਮਰਥਕ ਉਨ੍ਹਾਂ ਕੋਲ ਸਟੇਜ਼ 'ਤੇ ਪਹੁੰਚ ਗਿਆ। ਇਸ ਵਿਅਕਤੀ ਨੇ ਤਾਂ ਸਿਰਫ ਸੁਰੱਖਿਆ ਘੇਰਾ ਤੋੜਨ 'ਚ ਸਫਲਤਾ ਪਾਈ ਬਲਕਿ ਪੀ. ਐੈੱਮ. ਮੋਦੀ ਨੂੰ ਰਵਿੰਦਰ ਨਾਥ ਟੈਗੋਰ ਦੀ ਇਕ ਤਸਵੀਰ ਵੀ ਦਿੱਤੀ ਅਤੇ ਉਨ੍ਹਾਂ ਨਾਲ ਇਕ ਤਸਵੀਰ ਵੀ ਖਿਚਵਾਈ।
ਐੈੱਸ.ਪੀ.ਜੀ. ਸੁਰੱਖਿਆ ਘੇਰੇ 'ਚ ਇਹ ਇਕ ਬਹੁਤ ਵੱਡੀ ਗਲਤੀ ਮੰਨੀ ਜਾ ਰਹੀ ਹੈ। ਹਾਲਾਂਕਿ ਨਦਿਆ ਨਿਵਾਸੀ ਸਵਪਨ ਮਾਰਿਤ ਨਾਮ ਦੇ ਇਸ ਵਿਅਕਤੀ ਦੇ ਇਰਾਦੇ ਇਕ ਦਮ ਨੇਕ ਸਨ, ਉਸ ਨੇ ਪੀ. ਐੈੱਮ. ਮੋਦੀ ਦੇ ਪੈਰ ਨੂੰ ਹੱਥ ਲਾਇਆ ਅਤੇ ਪੁਲਸ ਵੱਲੋਂ ਉਥੋ ਹਟਾਏ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਰਵਿੰਦਰ ਨਾਥ ਦੀ ਤਸਵੀਰ ਵੀ ਦੇ ਦਿੱਤੀ। ਇਹ ਦੇਖ ਕੇ ਪੀ. ਐੈੱਮ. ਮੋਦੀ ਵੀ ਹੈਰਾਨ ਰਹਿ ਗਏ। ਹਾਲਾਂਕਿ ਉਨ੍ਹਾਂ ਨੇ ਟੈਗੋਰ ਦੀ ਤਸਵੀਰ ਲੈ ਲਈ। ਇਹ ਸਭ ਇੰਨੀ ਜਲਦੀ ਹੋਇਆ ਕਿ ਬਹੁਤ ਘੱਟ ਲੋਕ ਹੀ ਇਹ ਸਭ ਦੇਖ ਸਕੇ।
ਪੁਲਸ ਨੇ ਸਵਪਨ ਨੂੰ ਕਾਬੂ ਕਰ ਲਿਆ ਅਤੇ ਬੋਲਾਪੁਰ ਥਾਣੇ 'ਚ ਲੈ ਜਾਣ ਕੇ ਪੁੱਛਗਿਛ ਵੀ ਕੀਤੀ। ਰਾਤ ਤੱਕ ਉਸ ਨੂੰ ਥਾਣੇ 'ਚ ਬਿਠਾ ਕੇ ਰੱਖਿਆ ਗਿਆ ਸੀ। ਜਿਸ ਸਮੇਂ ਇਹ ਘਟਨਾ ਹੋਈ, ਉਸ ਸਮੇਂ ਮੰਚ 'ਤੇ ਪੀ. ਐੈੱਮ. ਮੋਦੀ ਤੋਂ ਇਲਾਵਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਬੰਗਾਲ ਦੀ ਸੀ. ਐੈੱਮ. ਬੈਨਰਜ਼ੀ ਅਤੇ ਬੰਗਾਲ ਦੇ ਗਵਰਨਰ ਕੇਸ਼ਰੀ ਨਾਥ ਤ੍ਰਿਪਾਠੀ ਸਟੇਜ ਤੋਂ ਉਤਰਨ ਹੀ ਵਾਲੇ ਸਨ।
'ਟੋਲ ਪਲਾਜ਼ਾ 'ਤੇ ਬਿਨ੍ਹਾਂ ਰੁਕੇ ਸਫ਼ਰ ਦਾ ਆਨੰਦ ਲੈਣ ਲਈ ਯਾਤਰੀਆਂ ਨੂੰ ਕਰਨਾ ਪੈ ਸਕਦਾ ਹੈ ਇੰਤਜ਼ਾਰ'
NEXT STORY