ਜਲੰਧਰ— ਟੈਲੀਕਾਮ ਕੰਪਨੀ ਏਅਰਟੈੱਲ ਨੇ ਗਾਹਕਾਂ ਨੂੰ ਆਪਣੇ ਵਲ ਆਕਰਸ਼ਿਤ ਕਰਨ ਅਤੇ ਰਿਲਾਇੰਸ ਜਿਓ ਨੂੰ ਟੱਕਰ ਦੇਣ ਲਈ ਆਪਣੇ 149 ਰੁਪਏ ਵਾਲੇ ਪਲਾਨ 'ਚ ਕੁਝ ਬਦਲਾਅ ਕੀਤਾ ਹੈ। ਹੁਣ ਇਸ ਪਲਾਨ 'ਚ ਗਾਹਕਾਂ ਨੂੰ ਹਰ ਰੋਜ਼ 1ਜੀ.ਬੀ. ਦੇ ਹਿਸਾਬ ਨਾਲ 28ਜੀ.ਬੀ. ਡਾਟਾ ਡਾਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਰ ਰੋਜ਼ 100 ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਵੁਆਇਸ ਕਾਲ ਵੀ ਦਿੱਤੀ ਜਾ ਰਹੀ ਹੈ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਦੱਸ ਦਈਏ ਕਿ ਇਸ ਪਲਾਨ ਨੂੰ ਚੁਣੇ ਹੋਏ ਸਰਕਿਲਾਂ 'ਚ ਹੀ ਉਪਲੱਬਧ ਕਰਵਾਇਆ ਗਿਆ ਹੈ। ਏਅਰਟੈੱਲ ਦੇ ਪ੍ਰੀਪੇਡ ਗਾਹਕ 149 ਰੁਪਏ ਵਾਲੇ ਨਵੇਂ ਪਲਾਨ ਦੀ ਉਪਲੱਬਧਤਾ ਮਾਈ ਏਅਰਟੈੱਲ ਐਪ ਜਾਂ ਏਅਰਟੈੱਲ ਵੈੱਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ ਨੂੰ ਸਾਰੇ ਸਰਕਿਲਾਂ 'ਚ ਉਪਲੱਬਧ ਕਰਵਾਇਆ ਜਾਵੇਗਾ।
ਉਥੇ ਹੀ ਪਹਿਲਾਂ ਕੰਪਨੀ ਦੇ 149 ਰੁਪਏ ਵਾਲੇ ਪਲਾਨ 'ਚ 28 ਦਿਨਾਂ ਦੀ ਮਿਆਦ ਦੌਰਾਨ ਸਿਰਫ 1ਜੀ.ਬੀ. ਡਾਟਾ, 100 ਐੱਸ.ਐੱਮ. ਅਤੇ ਕਾਲਿੰਗ ਦਾ ਆਫਰ ਵੀ ਦਿੱਤਾ ਜਾਂਦਾ ਸੀ, ਪਰ ਅਨਲਿਮਟਿ ਕਾਲਿੰਗ ਸਿਰਫ ਏਅਰਟੈੱਲ-ਟੂ-ਏਅਰਟੈੱਲ ਹੀ ਜਾਂਦੀ ਸੀ। ਮੰਨਿਆ ਜਾ ਰਿਹਾ ਹੈ ਕਿ ਏਅਰਟੈੱਲ ਦੇ ਇਸ ਬਦਲੇ ਹੋਏ ਪਲਾਨ ਦਾ ਮੁਕਾਬਲਾ ਜਿਓ ਦੇ 149 ਰੁਪਏ ਵਾਲੇ ਪਲਾਨ ਨਾਲ ਹੈ।
ਜਿਓ ਦੇ 149 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਉਸ ਵਿਚ ਗਾਹਕਾਂ ਨੂੰ ਹਰ ਰੋਜ਼ 1.5ਜੀ.ਬੀ. ਡਾਟਾ ਮਿਲਦਾ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਏਅਰਟੈੱਲ ਦੁਆਰਾ ਆਪਣੇ ਪਲਾਨ 'ਚ ਕੀਤਾ ਗਿਆ ਬਦਲਾਅ ਜਿਓ ਨੂੰ ਟੱਕਰ ਦੇਣ 'ਚ ਕਿੰਨਾ ਸਫਲ ਹੋ ਪਾਉਂਦਾ ਹੈ।
ਜੇਬ 'ਚੋਂ ਡਿੱਗੇ ਪੈਸੇ ਦਿੰਦੇ ਹਨ ਇਹ ਸੰਕੇਤ
NEXT STORY