ਚੰਡੀਗੜ੍ਹ (ਪਾਲ) : ਸੰਸਥਾ ਵਲੋਂ ਗੈਰ-ਕਾਨੂੰਨੀ ਤੌਰ 'ਤੇ ਨਾ ਸਿਰਫ ਬਾਇਓ-ਮੈਡੀਕਲ, ਸਗੋਂ ਕਿਸੇ ਵੀ ਤਰ੍ਹਾਂ ਦਾ ਸਾਮਾਨ ਬਾਹਰ ਭੇਜਣਾ ਗੈਰ-ਕਾਨੂੰਨੀ ਹੈ ਤੇ ਨਿਯਮਾਂ ਦੇ ਖਿਲਾਫ ਹੈ। ਪੀ. ਜੀ. ਆਈ. ਡਾਇਰੈਕਟਰ ਪ੍ਰੋ. ਜਗਤ ਰਾਮ ਦੀ ਮੰਨੀਏ ਤਾਂ ਉਹ ਬਾਇਓ-ਮੈਡੀਕਲ ਵੇਸਟ ਦੇ ਨਿਪਟਾਰੇ ਸਬੰਧੀ ਕਾਫੀ ਗੰਭੀਰ ਹਨ। ਪੀ. ਜੀ. ਆਈ. ਸਕਿਓਰਿਟੀ ਨੇ ਮੰਗਲਵਾਰ ਨੂੰ ਗੈਰ-ਕਾਨੂੰਨੀ ਤੌਰ 'ਤੇ ਕਰਮਚਾਰੀਆਂ ਵਲੋਂ ਬਾਹਰ ਲਿਜਾਇਆ ਜਾ ਰਿਹਾ ਬਾਇਓ-ਮੈਡੀਕਲ ਵੇਸਟ ਜ਼ਬਤ ਕੀਤਾ ਹੈ। ਸਕਿਓਰਿਟੀ ਕਾਫੀ ਵਧੀਆ ਕੰਮ ਕਰ ਰਹੀ ਹੈ।
ਸੰਸਥਾ ਵਿਚ ਹਾਲ ਹੀ ਵਿਚ ਕਈ ਵਧੀਆ ਕੁਆਲਟੀ ਦੇ ਕੈਮਰੇ ਲਾਏ ਗਏ ਹਨ। ਹਸਪਤਾਲ ਵਿਚ ਕਿਸੇ ਵੀ ਤਰ੍ਹਾਂ ਦਾ ਗੈਰ-ਕਾਨੂੰਨੀ ਕੰਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਸਪਤਾਲ ਤੋਂ ਨਾ ਸਿਰਫ ਬਾਹਰ ਜਾਣ ਵਾਲਾ ਸਾਮਾਨ, ਸਗੋਂ ਅੰਦਰ ਆਉਣ ਵਾਲੇ ਹਰ ਵਿਅਕਤੀ 'ਤੇ ਸਕਿਓਰਿਟੀ ਦੀ ਨਜ਼ਰ ਹੈ।
ਐਡਮਨਿਸਟ੍ਰੇਸ਼ਨ ਕਾਫੀ ਕੰਮ ਕਰ ਰਿਹਾ ਹੈ : ਬਾਇਓ-ਮੈਡੀਕਲ ਵੇਸਟ ਦੇ ਮਾਮਲੇ 'ਚ ਪੀ. ਜੀ. ਆਈ. ਵੱਡੀ ਸੰਸਥਾ ਹੈ, ਅਜਿਹੇ ਵਿਚ ਇਥੋਂ ਕਾਫੀ ਵੱਡੀ ਮਾਤਰਾ ਵਿਚ ਬਾਇਓਮੈਡੀਕਲ ਵੇਸਟ ਜਮ੍ਹਾ ਹੁੰਦਾ ਹੈ, ਜਿਸਦਾ ਨਿਪਟਾਰਾ ਹਸਪਤਾਲ ਵਿਚ ਕੀਤਾ ਜਾਂਦਾ ਹੈ। ਪੀ. ਜੀ. ਆਈ. ਵਿਚ ਫਿਲਹਾਲ ਕਈ ਸਾਲਾਂ ਤੋਂ ਦੋ ਇੰਸੀਨਿਰੇਟਰਸ ਲੱਗੇ ਹੋਏ ਹਨ, ਜਿਨ੍ਹਾਂ ਵਿਚੋਂ ਇਕ ਹੀ ਕੰਮ ਕਰਦਾ ਹੈ, ਜਦੋਂਕਿ ਦੂਜਾ ਖਰਾਬ ਹੋਣ ਕਾਰਨ ਬੰਦ ਹੈ। ਕਈ ਸਾਲਾਂ ਤੋਂ ਲੱਖਾਂ ਰੁਪਏ ਖਰਚ ਕਰਕੇ ਹਸਪਤਾਲ ਦੇ ਇਕ ਇੰਸੀਨਿਰੇਟਰਸ ਦੀ ਮੁਰੰਮਤ ਕਰਵਾ ਕੇ ਉਸ ਤੋਂ ਕੰਮ ਲੈ ਰਿਹਾ ਹੈ। ਪੀ. ਜੀ. ਆਈ. ਵਿਚ ਰੋਜ਼ਾਨਾ 1200 ਕਿਲੋ ਬਾਇਓ-ਮੈਡੀਕਲ ਵੇਸਟ ਡਿਸਪੋਜ਼ ਕੀਤਾ ਜਾਂਦਾ ਹੈ। ਪੀ. ਜੀ. ਆਈ. ਐੱਮ. ਐੱਸ. ਡਾ. ਏ. ਕੇ. ਗੁਪਤਾ ਖੁਦ ਮੰਨਦੇ ਹਨ ਕਿ ਇਹ ਕਾਫੀ ਵੱਡੀ ਸਮੱਸਿਆ ਹੈ, ਜਿਸ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਅਸੀਂ ਇਸਦਾ ਪੱਕਾ ਤਰੀਕਾ ਲੱਭ ਰਹੇ ਹਾਂ। ਇਸ ਲਈ ਯੂ. ਟੀ. ਨਾਲ ਵੀ ਗੱਲ ਚੱਲ ਰਹੀ ਹੈ ਜੇਕਰ ਕੋਈ ਕਾਮਨ ਪਲਾਂਟ ਸ਼ਹਿਰ ਤੋਂ ਬਾਹਰ ਲਾ ਦਿੱਤਾ ਜਾਵੇ ਤਾਂ ਇਸਦੇ ਨਿਪਟਾਰੇ ਸਬੰਧੀ ਕਾਫੀ ਰਾਹਤ ਮਿਲੇਗੀ।
ਉੱਤਰ ਪ੍ਰਦੇਸ਼: ਹਨ੍ਹੇਰੀ ਤੂਫਾਨ ਕਾਰਨ 75 ਲੋਕਾਂ ਦੀ ਹੋਈ ਮੌਤ
NEXT STORY