ਮਾਨਸਾ,(ਸੰਦੀਪ ਮਿੱਤਲ)— ਕਰੀਬ ਛੇ ਮਹੀਨੇ ਪਹਿਲਾਂ ਦਰਜ ਕੀਤੇ ਗਏ ਇਕ ਰਿਸ਼ਵਤ ਮਾਮਲੇ 'ਚ ਚੌਕਸੀ ਵਿਭਾਗ ਦੀ ਟੀਮ ਵਲੋਂ ਜ਼ਿਲਾ ਜੇਲ ਮਾਨਸਾ ਦੇ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ
ਜਾਣਕਾਰੀ ਮੁਤਾਬਕ ਜ਼ਿਲਾ ਜੇਲ ਮਾਨਸਾ 'ਚ ਬੰਦ ਕੈਦੀਆਂ-ਹਵਾਲਾਤੀਆਂ ਨੂੰ ਵਧੀਆ ਸੁੱਖ ਸਹੂਲਤਾਂ ਦੇਣ ਬਦਲੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਰਿਸ਼ਵਤ ਲੈਣ ਦੇ ਮਾਮਲੇ 'ਚ ਵਿਜੀਲੈਂਸ ਵਿਭਾਗ ਵਲੋਂ ਜ਼ਿਲਾ ਜੇਲ ਦੇ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਅਤੇ ਇਕ ਕੈਦੀ ਪਵਨ ਕੁਮਾਰ ਨੂੰ ਰੰਗੇ ਹੱਥੀ ਰਿਸ਼ਵਤ ਲੈਂਦਿਆ ਕਾਬੂ ਕਰਕੇ ਜੇਲ ਦੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਸਮੇਤ 3 'ਤੇ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਸੀ।
ਵਿਜੀਲੈਂਸ ਵਿਭਾਗ ਦੇ ਡੀ. ਐੱਸ. ਪੀ ਮਨਜੀਤ ਸਿੰਘ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆ ਦੱਸਿਆ ਕਿ ਜ਼ਿਲਾ ਜੇਲ ਮਾਨਸਾ 'ਚ ਬੰਦ ਕੈਦੀਆਂ-ਹਵਾਲਾਤੀਆਂ ਨੂੰ ਵਧੀਆ ਸੁੱਖ ਸਹੂਲਤਾ ਦੇਣ ਬਦਲੇ ਉਨ੍ਹਾਂ ਤੋਂ ਮੋਟੀਆ ਰਕਮਾਂ ਰਿਸ਼ਵਤ ਲੈਣ ਦੇ ਮਾਮਲੇ 'ਚ ਵਿਜੀਲੈਂਸ ਵਿਭਾਗ ਵਲੋਂ ਜ਼ਿਲਾ ਜੇਲ ਦੇ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਅਤੇ ਇਕ ਕੈਦੀ ਪਵਨ ਕੁਮਾਰ ਨੂੰ ਰੰਗੇ ਹੱਥੀ ਰਿਸ਼ਵਤ ਲੈਂਦਿਆ ਕਾਬੂ ਕਰਕੇ ਜੇਲ ਦੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਸਮੇਤ ਤਿੰਨ੍ਹਾਂ 'ਤੇ ਮਿਤੀ 17/12/2017 ਨੂੰ ਅਧੀਨ ਧਾਰਾ 7/8/13(1) ਡੀ/13(2)/ਪੀ ਸੀ ਐਕਟ 1988 ਅਤੇ ਆਈ. ਪੀ. ਸੀ. ਦੀਆ ਧਾਰਾਵਾਂ 327/166/34/120 ਬੀ ਦੇ ਤਹਿਤ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਸੀ। ਤਫਤੀਸ਼ ਦੌਰਾਨ ਇਸ ਰਿਸ਼ਵਤ ਮਾਮਲੇ 'ਚ ਜੇਲ ਦੀ ਕੰਨਟੀਨ ਜੋ ਕਿ ਕੈਦੀ ਪਵਨ ਕੁਮਾਰ ਚਲਾਉਂਦਾ ਸੀ ਤੋਂ 2 ਰਜ਼ਿਸਟਰ ਬਰਾਮਦ ਕੀਤੇ ਸਨ, ਇੰਨ੍ਹਾਂ ਰਜ਼ਿਸਟਰਾਂ ਤੋਂ ਇਹ ਖੁਲਾਸਾ ਹੋਇਆ ਸੀ ਕਿ ਜੇਲ 'ਚ ਕੈਦੀਆਂ ਤੋਂ ਪ੍ਰਤੀ ਸੈਲ ਬੈਰਕ 15 ਹਜ਼ਾਰ ਤੋਂ 25 ਹਜ਼ਾਰ ਰੁਪਏ ਰਿਸ਼ਵਤ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਪੂਰੇ ਰਿਸ਼ਵਤ ਮਾਮਲੇ 'ਚ ਜੇਲ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਦੀ ਸ਼ਮੂਲੀਅਤ ਪਾਈ ਗਈ ਅਤੇ ਇਸ ਸਬੰਧੀ ਮੁੱਖ ਡਾਇਰੈਕਟਰ ਵਿਜੀਲੈਂਸ ਪਾਸੋਂ ਪ੍ਰਵਾਨਗੀ ਮਿਲਣ 'ਤੇ ਜ਼ਿਲਾ ਜੇਲ ਮਾਨਸਾ ਦੇ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ ਮੁਕੱਦਮੇ 'ਚ ਨਾਮਜਦ ਕਰਕੇ ਅੱਜ ਉਸ ਨੂੰ ਜ਼ਿਲਾ ਜੇਲ ਮਾਨਸਾ ਤੋਂ ਗ੍ਰਿਫਤਾਰ ਕਰ ਲਿਆ ਹੈ। ਡੀ. ਐੱਸ. ਪੀ ਮਨਜੀਤ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਦਵਿੰਦਰ ਸਿੰਘ ਰੰਧਾਵਾ ਨੂੰ ਕੱਲ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਡਿਪਟੀ ਜੇਲ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਅਜੇ ਫਰਾਰ ਹੈ।
ਹੁਣ ਮਾਰੂਤੀ ਆਪਣੀ ਇਸ ਕਾਰ 'ਚ ਕਰੇਗੀ ਵੱਡਾ ਬਦਲਾਅ
NEXT STORY