ਜਲੰਧਰ—ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀਆਂ ਚੋਂ ਇਕ ਮਾਰੂਤੀ ਸੁਜ਼ੂਕੀ ਇਸ ਸਾਲ ਅਗਸਤ 'ਚ ਸੇਡਾਨ ਕਾਰ ਸਿਆਜ਼ ਦਾ ਨਵਾਂ ਮਾਡਲ ਲਾਂਚ ਕਰੇਗੀ। ਕੰਪਨੀ ਇਸ ਗੱਡੀ ਦੀ ਬੁਕਿੰਗ ਜੁਲਾਈ ਤੋਂ ਸ਼ੁਰੂ ਕਰੇਗੀ ਅਤੇ ਅਪ੍ਰੈਲ 2018 'ਚ ਮਾਰੂਤੀ ਸੁਜ਼ੂਕੀ ਨੇ ਕੁਲ ਇਸ ਦੀਆਂ 5,116 ਯੂਨਿਟਸ ਭਾਰਤ 'ਚ ਆਪਣੀ ਡੀਲਰਸ਼ਿਪ 'ਤੇ ਭੇਜੀਆਂ ਹਨ। ਇਸ ਸੈਗਮੈਂਟ 'ਚ ਦੂਜੇ ਨੰਬਰ 'ਤੇ ਹੁਣ ਵਰਨਾ ਹੋ ਗਈ ਹੈ। ਇਸ ਦੀ ਕੁੱਲ 4,077 ਯੂਨਿਟਸ ਦੀ ਡਿਸਪੈਚ ਕੀਤੀਆਂ ਗਈਆਂ ਹਨ। ਉੱਥੇ 3,366 ਯੂਨਿਟਸ ਨਾਲ ਹੌਂਡਾ ਸਿਟੀ ਤੀਸਰੇ ਨਬੰਰ 'ਤੇ ਰਹੀ। ਹਾਲ ਹੀ 'ਚ ਲਾਂਚ ਹੋਈ ਟੋਯੋਟਾ ਯਾਰਿਸ ਚੌਥੇ ਸਥਾਨ 'ਤੇ ਕਾਬਿਜ ਹੈ।
ਪੈਟਰੋਲ ਇੰਜਣ 'ਚ ਹੋਵੇਗਾ ਵੱਡਾ ਬਦਲਾਅ
ਕੰਪਨੀ ਪੈਟਰੋਲ ਮਾਡਲ ਦੇ ਇੰਜਣ 'ਚ ਵੱਡਾ ਬਦਲਾਅ ਕਰਨ ਜਾ ਰਹੀ ਹੈ। ਜਿਥੇ ਪਹਿਲੇ ਇਸ 'ਚ 1.4 ਲੀਟਰ ਦਾ ਇੰਜਣ ਸੀ ਉੱਥੇ ਹੁਣ ਇਸ ਸੈਗਮੈਂਟ 'ਚ 1.5 ਲੀਟਰ ਦਾ ਹਾਈਬ੍ਰਿਡ ਇੰਜਣ ਹੋਵੇਗਾ। ਹਾਲਾਂਕਿ ਕੰਪਨੀ ਡੀਜ਼ਲ ਮਾਡਲ ਦੇ ਇੰਜਣ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕਰੇਗੀ।
ਸਿਆਜ਼ ਤੋਂ ਬਿਹਤਰ ਹੋਵੇਗਾ ਇਨ੍ਹਾਂ ਦਾ ਇੰਜਣ
ਸਿਆਜ਼ ਤੋਂ ਬਿਹਤਰ ਇੰਜਣ ਵਰਨਾ ਅਤੇ ਹੌਂਡਾ ਸਿਟੀ ਦਾ ਹੈ। ਇਸ ਲਈ ਕੰਪਨੀ ਨੂੰ ਇਸ ਦੇ ਲਈ ਮਾਰਕੀਟ ਬਣਾਉਣ 'ਚ ਮੁਸ਼ਕਲ ਹੋ ਸਕਦੀ ਹੈ। ਕੰਪਨੀ ਨੇ ਹਾਲ ਹੀ 'ਚ ਸਿਆਜ਼ ਦਾ ਫੇਸਲਿਫਟ ਮਾਡਲ ਨੂੰ ਵੀ ਲਾਂਚ ਕੀਤਾ ਸੀ। ਸੇਡਾਨ ਸੈਗਮੈਂਟ 'ਚ ਜੋ ਕੰਮ ਕੰਪਨੀ ਦੀ ਬਲੇਨੋ ਅਤੇ ਐੱਸ4ਐਕਸ ਨਹੀਂ ਕਰ ਪਾਈ ਸੀ ਉਹ ਮਾਰੂਤੀ ਸੁਜ਼ੂਕੀ ਸਿਆਜ਼ ਨੇ ਕਰ ਦਿੱਤਾ ਸੀ। ਚਾਰ ਸਾਲਾਂ ਬਾਅਦ ਅਜੇ ਤਕ ਇਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਹੁਣ ਕੰਪਨੀ ਇਸ 'ਚ ਬਦਲਾਅ ਕਰੇਗੀ। ਮਾਰੂਤੀ ਸੁਜ਼ੂਕੀ ਨੂੰ ਹਾਲ ਹੀ 'ਚ ਇਸ ਫੇਸਲਿਫਟ ਸਿਆਜ਼ ਦੀ ਟੈਸਟਿੰਗ ਕਰਦੇ ਦੇਖਿਆ ਗਿਆ ਹੈ।
ਕਾਰ ਦਾ ਇੰਜਣ ਅਤੇ ਫੀਚਰਸ
ਕਾਰ 'ਚ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟ ਦੇਣ ਤੋਂ ਇਲਾਵਾ ਨਵਾਂ ਫਰੰਟ ਬੰਪਰ ਅਤੇ ਫਾਗਲੈਂਪ ਦਿੱਤੇ ਗਏ ਹਨ। ਪੈਟਰੋਲ ਇੰਜਣ 91 ਬੀ.ਐੱਚ.ਪੀ. ਦੀ ਪਾਵਰ ਅਤੇ ਡੀਜ਼ਲ ਇੰਜਣ 89 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰੇਗਾ। ਇੰਜਣ ਨਾਲ 5-ਸਪੀਡ ਮੈਨਿਉਅਲ ਅਤੇ 4 ਸਪੀਡ ਮੈਨਿਉਅਲ ਟ੍ਰਾਂਸਮਿਸ਼ਨ ਦਾ ਵਿਕਲਪ ਦਿੱਤਾ ਜਾਵੇਗਾ।
ਕੈਲੀਫੋਰਨੀਆ ਦੇ ਇਕ ਘਰ 'ਚ 10 ਬੱਚੇ ਬੁਰੀ ਹਾਲਤ 'ਚ ਮਿਲੇ
NEXT STORY