ਬੀਜਿੰਗ (ਬਿਊਰੋ)— ਆਪਣੇ ਵਿਆਹ ਵਾਲੇ ਦਿਨ ਨੂੰ ਖਾਸ ਬਨਾਉਣ ਲਈ ਹਰ ਜੋੜਾ ਖਾਸ ਤਿਆਰੀਆਂ ਕਰਦਾ ਹੈ। ਚੀਨ ਵਿਚ ਇਨੀ ਦਿਨੀਂ ਇਕ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਕਾਰਨ ਲਾੜੀ ਦਾ ਖਾਸ ਅੰਦਾਜ਼ ਹੈ। ਆਪਣੇ ਵਿਆਹ ਨੂੰ ਯਾਦਗਾਰ ਬਨਾਉਣ ਲਈ ਲਾੜੀ ਨੇ ਅਨੋਖਾ ਤਰੀਕਾ ਚੁਣਿਆ। ਵਿਆਹ ਵਾਲੇ ਹਾਲ ਤੱਕ ਪਹੁੰਚਣ ਲਈ ਲਾੜੀ ਕਿਸੇ ਕਾਰ ਵਿਚ ਬੈਠ ਕੇ ਨਹੀਂ ਬਲਕਿ ਖੁਦ ਬੱਸ ਚਲਾ ਕੇ ਪਹੁੰਚੀ। ਇਹੀ ਨਹੀਂ ਰਸਤੇ ਵਿਚ ਉਸ ਨੇ ਲਾੜੇ ਨੂੰ ਪਿਕ ਅੱਪ ਕੀਤਾ।
ਬੱਸ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ ਸੀ। ਅਸਲ ਵਿਚ ਇਹ ਲਾੜੀ ਪੇਸ਼ੇ ਤੋਂ ਡਰਾਈਵਰ ਹੈ। ਇਸ ਲਈ ਆਪਣੇ ਖਾਸ ਦਿਨ ਨੂੰ ਹੋਰ ਜ਼ਿਆਦਾ ਖਾਸ ਬਨਾਉਣ ਲਈ ਉਸ ਨੇ ਇਹ ਤਰੀਕਾ ਅਪਨਾਇਆ। ਸਫੇਦ ਲਿਬਾਸ ਪਾਈ ਇਸ ਲਾੜੀ ਨੂੰ ਰਸਤੇ ਵਿਚ ਜਿਸ ਨੇ ਵੀ ਦੇਖਿਆ ਉਹ ਹੈਰਾਨ ਰਹਿ ਗਿਆ। ਲਾੜੀ ਦਾ ਕਹਿਣਾ ਸੀ ਕਿ ਕਾਰਾਂ ਦੇ ਮੁਕਾਬਲੇ ਬੱਸ ਵਿਚ ਈਂਧਣ ਦੀ ਘੱਟ ਖਪਤ ਹੁੰਦੀ ਹੈ। ਇਸ ਲਈ ਉਸ ਨੇ ਬੱਸ ਨੂੰ ਤਰਜ਼ੀਹ ਦਿੱਤੀ। ਲਾੜੀ ਦੀ ਇਸ ਸੋਚ ਦੀ ਲੋਕ ਪ੍ਰਸ਼ੰਸਾ ਕਰ ਰਹੇ ਹਨ। ਇਸ ਸੰਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ।
ਬੇਟੇ ਤੈਮੂਰ ਲਈ ਕਰੀਨਾ ਕਪੂਰ ਨੇ ਕੀਤਾ ਵੱਡਾ ਤਿਆਗ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਤਸਵੀਰਾਂ
NEXT STORY