ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਟੇਲਾਂ 'ਤੇ ਪੈਂਦੇ ਪਿੰਡਾਂ ਮਦਰੱਸਾ, ਕੌੜਿਆਂਵਾਲੀ, ਰਾਮਗੜ੍ਹ ਚੂੰਘਾਂ ਤੇ ਭਾਗਸਰ ਆਦਿ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਟੇਲਾਂ 'ਤੇ ਪੈਂਦੇ ਪਿੰਡਾਂ ਦੀਆਂ ਜ਼ਮੀਨਾਂ ਲਈ ਨਹਿਰੀ ਪਾਣੀ ਨੂੰ ਵਧਾਇਆ ਜਾਵੇ ਤਾਂ ਕਿ ਕਿਸਾਨ ਆਪਣੀਆਂ ਫ਼ਸਲਾਂ ਨੂੰ ਪਾਲ ਸਕਣ।
ਇਸ ਸੰਬੰਧ 'ਚ ਰਾਮਗੜ੍ਹ ਚੂੰਘਾਂ ਦੇ ਸਰਪੰਚ ਭੁਪਿੰਦਰ ਸਿੰਘ, ਪਿੰਡ ਮਦਰੱਸਾ ਦੇ ਕਿਸਾਨ ਨਾਇਬ ਸਿੰਘ, ਪਿੰਡ ਭਾਗਸਰ ਦੇ ਕਿਸਾਨ ਸਰਬਨ ਸਿੰਘ ਤੇ ਜਗਜੀਤ ਸਿੰਘ ਨੇ ਕਿਹਾ ਕਿ ਇਕ ਤਾਂ ਇਨ੍ਹਾਂ ਪਿੰਡਾਂ 'ਚ ਧਰਤੀ ਹੇਠਲਾਂ ਪਾਣੀ ਬਿਲਕੁਲ ਖਰਾਬ ਹੋ ਚੁੱਕਾ ਹੈ ਅਤੇ ਇਹ ਪਾਣੀ ਜ਼ਮੀਨਾਂ ਨੂੰ ਲਾਉਣਯੋਗ ਨਹੀਂ ਹੈ। ਦੂਜਾ ਨਹਿਰੀ ਪਾਣੀ ਦੀ ਘਾਟ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਰੜਕ ਰਹੀ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਕਿਸਾਨ ਚੰਦ ਭਾਨ ਡਰੇਨ ਦਾ ਪਾਣੀ ਆਪਣੀਆਂ ਫ਼ਸਲਾਂ ਨੂੰ ਲਾ ਰਹੇ ਹਨ ਪਰ ਜਿੰਨਾਂ ਕਿਸਾਨਾਂ ਦੀਆਂ ਜ਼ਮੀਨਾਂ ਡਰੇਨ ਤੋਂ ਦੂਰ ਹਨ, ਉਹ ਹੋਰ ਵੀ ਔਖੇ ਹੋ ਰਹੇ ਹਨ।
ਕਿਸਾਨਾਂ ਨੇ ਕਿਹਾ ਕਿ ਇਕ ਪਾਸੇ ਆਰਥਿਕ ਮੰਦਹਾਲੀ ਚੱਲ ਰਹੀ ਹੈ ਤੇ ਦੂਜਾ ਨਹਿਰੀ ਪਾਣੀ ਦੀ ਘਾਟ ਕਰਕੇ ਫ਼ਸਲਾਂ ਚੰਗੀ ਤਰਾਂ ਨਹੀਂ ਪੱਕਦੀਆਂ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਜ਼ਮੀਨਾਂ ਨੂੰ ਪਾਣੀ ਸ੍ਰੀ ਮੁਕਤਸਰ ਸਾਹਿਬ ਰਜਬਾਹੇ ਦੇ ਮੋਘੇ 'ਚੋਂ ਮਿਲਦਾ ਹੈ ਪਰ ਇਸ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਘੱਟ ਹੈ।
ਅਲਵਿਦਾ ਕਹਿਣ ਤੋਂ ਪਹਿਲਾਂ 20 ਕਰੋੜ ਦੇ ਮਾਲਕ ਸਨ ਸੁਨੀਲ ਦੱਤ
NEXT STORY