ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਅਤੇ ਉਸਦੇ ਸਹਿਯੋਗੀ ਸੰਗਠਨ ਹਿਜ਼ਬੁੱਲਾ ਨੂੰ ਲੈ ਕੇ ਬੇਹੱਦ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਟਰੰਪ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਈਰਾਨ ਨੇ ਲੇਬਨਾਨ ਵਿਚ ਆਪਣੇ ਪ੍ਰੌਕਸੀ ਸਮੂਹ ਹਿਜ਼ਬੁੱਲਾ ਨੂੰ ਨਾ ਰੋਕਿਆ ਤਾਂ ਅਮਰੀਕਾ ਫਿਰ ਤੋਂ ਸਖ਼ਤ ਫੌਜੀ ਕਾਰਵਾਈ ਕਰ ਸਕਦਾ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਸਵਿਟਜ਼ਰਲੈਂਡ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਘੱਟ ਕਰਨ ਲਈ ਉੱਚ-ਪੱਧਰੀ ਵਾਰਤਾ ਜਾਰੀ ਹੈ।
ਟਰੰਪ ਨੇ ਚਿਤਾਵਨੀ ਦਿੱਤੀ ਕਿ ਜੇਕਰ ਲੋੜ ਪਈ ਤਾਂ ਅਮਰੀਕਾ ਰਣਨੀਤਕ ਤੌਰ 'ਤੇ ਮਹੱਤਵਪੂਰਨ 'ਸਟ੍ਰੇਟ ਆਫ ਹੋਰਮੁਜ਼' 'ਤੇ ਕੰਟਰੋਲ ਕਰ ਸਕਦਾ ਹੈ, ਜਿਸਦਾ ਮਤਲਬ ਹੋਵੇਗਾ ਕਿ ਉੱਥੋਂ ਗੁਜ਼ਰਨ ਵਾਲੇ ਦੁਨੀਆ ਦੇ 20 ਫੀਸਦੀ ਤੇਲ 'ਤੇ ਅਮਰੀਕਾ ਦਾ ਕਬਜ਼ਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਈਰਾਨ ਸਮਝੌਤੇ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਉਂਦਾ ਤਾਂ ਅਮਰੀਕਾ ਉੱਥੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਟੋਲ ਵੀ ਵਸੂਲ ਸਕਦਾ ਹੈ।

ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਟਰੰਪ ਨੇ ਲਿਖਿਆ ਕਿ ਈਰਾਨ ਨੂੰ ਤੁਰੰਤ ਲੇਬਨਾਨ ਵਿਚ ਆਪਣੇ ਭਾਰੀ ਫੰਡਿੰਗ ਵਾਲੇ ਪ੍ਰੌਕਸੀ ਗਰੁੱਪਾਂ ਨੂੰ ਰੋਕਣਾ ਹੋਵੇਗਾ। ਉਨ੍ਹਾਂ ਧਮਕੀ ਦਿੱਤੀ ਕਿ ਅਜਿਹਾ ਨਾ ਹੋਣ 'ਤੇ ਅਮਰੀਕਾ ਈਰਾਨ 'ਤੇ ਪਿਛਲੇ ਹਫ਼ਤੇ ਨਾਲੋਂ ਵੀ ਵੱਧ ਤਾਕਤ ਨਾਲ ਬਹੁਤ ਵੱਡਾ ਹਮਲਾ ਕਰੇਗਾ। ਟਰੰਪ ਨੇ ਇਜ਼ਰਾਈਲ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਹਿਜ਼ਬੁੱਲਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖ਼ਤਮ ਕਰਨ ਵਿਚ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ, "ਮੈਂ ਇਹ ਜ਼ਿੰਮੇਵਾਰੀ ਸੀਰੀਆ ਨੂੰ ਦੇਣ ਦੇ ਕਰੀਬ ਹਾਂ, ਕਿਉਂਕਿ ਉਹ ਜ਼ਿਆਦਾ ਸਹੀ ਕਾਰਵਾਈ ਕਰ ਸਕਦਾ ਹੈ"।
ਅਮਰੀਕੀ ਵਫ਼ਦ ਦੀ ਅਗਵਾਈ ਕਰ ਰਹੇ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ ਲੇਬਨਾਨ ਵਿਚ ਜੰਗਬੰਦੀ ਬਣਾਈ ਰੱਖਣ ਦੀ ਦਿਸ਼ਾ ਵਿਚ ਚੰਗੀ ਪ੍ਰਗਤੀ ਹੋਈ ਹੈ, ਹਾਲਾਂਕਿ ਸਥਿਤੀ ਅਜੇ ਵੀ ਨਾਜ਼ੁਕ ਹੈ। ਦੂਜੇ ਪਾਸੇ, ਈਰਾਨ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਉਦੋਂ ਤੱਕ ਗੱਲਬਾਤ ਦੇ ਅਗਲੇ ਪੜਾਅ 'ਤੇ ਨਹੀਂ ਵਧੇਗਾ ਜਦੋਂ ਤੱਕ ਲੇਬਨਾਨ 'ਤੇ ਇਜ਼ਰਾਈਲੀ ਹਮਲੇ ਬੰਦ ਨਹੀਂ ਹੁੰਦੇ ਅਤੇ ਅਮਰੀਕਾ ਆਪਣੇ ਆਰਥਿਕ ਵਾਅਦੇ ਪੂਰੇ ਨਹੀਂ ਕਰਦਾ।
ਜ਼ਿਕਰਯੋਗ ਹੈ ਕਿ ਹਿਜ਼ਬੁੱਲਾ ਨੂੰ ਈਰਾਨ ਦਾ ਸਭ ਤੋਂ ਸ਼ਕਤੀਸ਼ਾਲੀ ਖੇਤਰੀ ਸਹਿਯੋਗੀ ਮੰਨਿਆ ਜਾਂਦਾ ਹੈ। ਹਾਲ ਹੀ ਵਿਚ ਈਰਾਨ ਦੁਆਰਾ ਸਟ੍ਰੇਟ ਆਫ ਹੋਰਮੁਜ਼ ਦੀ ਨਾਕਾਬੰਦੀ ਕਾਰਨ ਵਾਰਤਾ ਨੂੰ ਵੱਡਾ ਝਟਕਾ ਲੱਗਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮੈਰੀਕਨ ਬਾਕਸਿੰਗ ਚੈਪੀਅਨਸ਼ਿਪ 'ਚ ਅਮਨਜੋਤ ਨੇ ਮਾਰੀਆਂ ਮੱਲਾਂ, ਚਮਕਾਇਆ ਪੰਜਾਬ ਦਾ ਨਾਂ
NEXT STORY