ਪਟਿਆਲਾ(ਜੋਸਨ, ਬਲਜਿੰਦਰ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਕੈਪਟਨ ਸਰਕਾਰ ਦਾ ਭ੍ਰਿਸ਼ਟਾਚਾਰ ਉਜਾਗਰ ਹੋ ਚੁੱਕਾ ਹੈ। ਰੇਤ ਮਾਫੀਆ, ਸ਼ਰਾਬ ਦੇ ਠੇਕਿਆਂ ਸਮੇਤ ਹੋਰ ਮਾਮਲਿਆਂ ਵਿਚ ਕਰੋੜਾਂ ਰੁਪਏ ਕਮਾਏ ਜਾ ਰਹੇ ਹਨ। ਕਾਂਗਰਸੀ ਲੀਡਰ ਪੰਜਾਬ ਨੂੰ ਲੁੱਟਣ ਲਈ ਕੋਈ ਕਸਰ ਨਹੀਂ ਛੱਡ ਰਹੇ ਅਤੇ ਪੰਜਾਬ ਨੂੰ ਗਰਕ ਕਰ ਰਹੇ ਹਨ। ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦਾ ਅੱਜ ਇਥੇ ਯੂਥ ਅਕਾਲੀ ਦਲ ਦੇ ਆਗੂ ਵਿੱਕੀ ਰਿਵਾਜ ਵੱਲੋਂ ਰਖਵਾਏ ਗਏ ਸਮਾਗਮ ਮੌਕੇ ਬੋਲ ਰਹੇ ਸਨ। ਸਮਾਗਮ ਵਿਚ ਪਟਿਆਲਾ ਦੇ ਸੀਨੀਅਰ ਅਕਾਲੀ ਨੇਤਾ ਵੀ ਪੁੱਜ ਹੋਏ ਸਨ, ਜਿਨ੍ਹਾਂ ਨੇ ਜੀ. ਕੇ. ਸਿੰਘ ਦਾ ਸ਼ਾਨਦਾਰ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਨੇ ਪ੍ਰਧਾਨ ਬਣਨ ਤੋਂ ਬਾਅਦ ਦਿੱਲੀ ਕਮੇਟੀ ਦੇ ਪ੍ਰਬੰਧ ਅਤੇ ਵਿਕਾਸ ਵਿਚ ਬਹੁਤ ਸੁਧਾਰ ਕੀਤਾ ਹੈ, ਜਦਕਿ ਉਨ੍ਹਾਂ ਤੋਂ ਪਹਿਲਾਂ ਪ੍ਰਧਾਨ ਰਹੇ ਪਰਮਜੀਤ ਸਰਨਾ ਨੇ ਸਿਰਫ ਆਪਣਾ ਹੀ ਵਿਕਾਸ ਕੀਤਾ। ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਸੇਵਾ ਵਿਚ ਹਾਜ਼ਰ ਰਹਿੰਦੀ ਹੈ। ਕਮੇਟੀ ਵੱਲੋਂ ਸਿੱਖੀ ਨਾਲ ਸਬੰਧਤ ਹਰ ਸਮਾਗਮ ਵੱਡੇ ਪੱਧਰ 'ਤੇ ਕਰਵਾਇਆ ਜਾਂਦਾ ਹੈ, ਜਿਸ ਨਾਲ ਵੱਡੀ ਗਿਣਤੀ 'ਚ ਸੰਗਤਾਂ ਜੁੜਦੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਜ਼ਰੂਰੀ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਸਾਬਤ ਸੂਰਤ ਸਿੱਖੀ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਨਾਲ ਜੋੜਨਾ ਚਾਹੀਦਾ ਹੈ। ਇਸ ਦੌਰਾਨ ਵਿੱਕੀ ਰਿਵਾਜ ਵੱਲੋਂ ਜਿੱਥੇ ਜੀ. ਕੇ. ਨਾਲ ਸਿੱਖੀ ਦੀ ਚੜ੍ਹਦੀ ਕਲਾ ਬਾਰੇ ਵਿਚਾਰਾਂ ਕੀਤੀਆਂ ਗਈਆਂ, ਉਥੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਹੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ ਰਹੀ ਹੈ। ਲੋਕ ਇਸ ਤੋਂ ਅੱਕ ਚੁੱਕੇ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿਚ ਲੋਕ ਕਾਂਗਰਸ ਦੀਆਂ ਲੋਕ-ਵਿਰੋਧੀ ਨੀਤੀਆਂ ਦਾ ਮੂੰਹ-ਤੋੜ ਜਵਾਬ ਦੇਣਗੇ।
ਜੀ. ਕੇ. ਦਾ ਸਨਮਾਨ ਕਰਨ ਵਾਲਿਆਂ ਵਿਚ ਸੁਰਜੀਤ ਸਿੰਘ ਅਬਲੋਵਾਲ, ਚੇਅਰਮੈਨ ਜਗਜੀਤ ਸਿੰਘ ਦਰਦੀ, ਸਤਬੀਰ ਸਿੰਘ ਦਰਦੀ, ਇੰਦਰਮੋਹਨ ਸਿੰਘ ਬਜਾਜ, ਸੁਰਜੀਤ ਸਿੰਘ ਕੋਹਲੀ, ਵਿਸ਼ਨੂੰ ਸ਼ਰਮਾ, ਤਰਲੋਕ ਸਿੰਘ ਤੋਰਾ, ਮਨਦੀਪ ਸਿੰਘ ਰਾਜਾ, ਅਮਨਦੀਪ ਸਿੰਘ ਚਿੰਟੂ, ਭੁਪਿੰਦਰ ਸਿੰਘ ਭੁੱਪੀ, ਕਮਲਜੀਤ ਸਿੰਘ ਬੰਟੀ, ਵਿੱਕੀ ਸਹਿਗਲ, ਗੁਰਦੀਪ ਸਿੰਘ ਗਗਨ, ਵਿਕਾਸ ਪੁਰੀ, ਮਨਵੀਰ ਸਿੰਘ ਅਬਲੋਵਾਲ, ਵਿਕਰਮਜੀਤ ਸਿੰਘ ਸਨੋਵੀ ਅਤੇ ਬਾਬਾ ਦੀਪ ਜੀ ਸ਼ਾਮਲ ਸਨ।
ਟਕਾਸਾਲੀ ਪਰਿਵਾਰ ਵਿੰਦਾ ਨੇ ਵੀ ਕੀਤਾ ਜੀ. ਕੇ. ਨੂੰ ਸਨਮਾਨਤ
ਪਟਿਆਲਾ, (ਜੋਸਨ)-ਇਕ ਵੱਖਰੇ ਸਮਾਗਮ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦਾ ਟਕਸਾਲੀ ਅਕਾਲੀ ਪਰਿਵਾਰ ਰਵਿੰਦਰ ਸਿੰਘ ਵਿੰਦਾ ਗਰੋਵਰ ਸਾਬਕਾ ਮੈਂਬਰ ਇੰਪੂਰਵਮੈਂਟ ਟਰੱਸਟ ਪਟਿਆਲਾ ਤੇ ਸਤਿੰਦਰ ਸਿੰਘ ਸ਼ੱਕੂ ਗਰੋਵਰ ਜ਼ਿਲਾ ਕੋਆਰਡੀਨੇਟਰ ਯੂਥ ਅਕਾਲੀ ਦਲ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ। ਇਸ ਮੌਕੇ ਹਲਕਾ ਪਟਿਆਲਾ ਦਿਹਾਤੀ ਇੰਚਾਰਜ ਸਤਬੀਰ ਸਿੰਘ ਖੱਟੜਾ, ਰਵਿੰਦਰ ਸਿੰਘ ਵਿੰਦਾ ਗਰੋਵਰ, ਸਤਿੰਦਰ ਸਿੰਘ ਸ਼ੱਕੂ ਗਰੋਵਰ, ਜਗਜੀਤ ਸਿੰਘ ਦਰਦੀ, ਕਮਲਪ੍ਰੀਤ ਕੌਰ ਪ੍ਰੀਤੀ ਗਰੋਵਰ ਉਮੀਦਵਾਰ ਅਕਾਲੀ-ਭਾਜਪਾ ਵਾਰਡ ਨਬਰ 29 ਪਟਿਆਲਾ ਤੇ ਹੋਰ ਅਕਾਲੀ ਆਗੂਆਂ ਵੱਲੋਂ ਮਨਜੀਤ ਸਿੰਘ ਜੀ. ਕੇ. ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਗਰਭਵਤੀ ਪਤਨੀ ਨੂੰ ਪਹਿਲਾਂ ਕੁੱਟਿਆ, ਫਿਰ ਪਿਲਾਈ ਜ਼ਹਿਰੀਲੀ ਚੀਜ਼
NEXT STORY