ਪਟਿਆਲਾ(ਰਾਜੇਸ਼)-ਦਿਨੋ-ਦਿਨ ਵਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਤੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਸ਼ਹਿਰੀ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੁਰੀ ਦੀ ਅਗਵਾਈ ਹੇਠ ਡੀ. ਸੀ. ਦਫ਼ਤਰ ਸਾਹਮਣੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਵਿਸ਼ਾਲ ਧਰਨਾ ਲਾ ਕੇ ਪਿੱਟ-ਸਿਆਪਾ ਕੀਤਾ ਗਿਆ। ਇਸ ਵਿਚ ਸਮੁੱਚੀ ਜ਼ਿਲਾ ਦੀ ਕਾਂਗਰਸ ਦੀ ਲੀਡਰਸ਼ਿਪ ਨੇ ਵਧ-ਚੜ੍ਹ ਕੇ ਭਾਗ ਲਿਆ ਅਤੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਧਾਇਕ ਕੰਬੋਜ, ਵਿਧਾਇਕ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਵਿਧਾਇਕ ਰਾਜਿੰਦਰ ਕਾਕਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਮੋਦੀ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ, ਜਿਸ ਨਾਲ ਆਮ ਆਦਮੀ ਅਤੇ ਉਸ ਦਾ ਬਜਟ ਗੜਬੜਾ ਗਿਆ ਹੈ। ਲੋਕਾਂ ਵਿਚ ਹਾਹਾਕਾਰ ਮਚ ਗਈ ਹੈ ਪਰ ਕੇਂਦਰ ਸਰਕਾਰ ਅਤੇ ਤੇਲ ਕੰੰਪਨੀਆਂ ਨੂੰ ਲੱਖਾਂ ਕਰੋੜਾਂ ਰੁਪਏ ਦਾ ਫਾਇਦਾ ਰੋਜ਼ਾਨਾ ਤੌਰ 'ਤੇ ਹੋ ਰਿਹਾ ਹੈ। ਤੇਲ ਦੇ ਰੇਟ ਵਧਦੇ ਤਾਂ 3 ਜਾਂ 4 ਰੁਪਏ ਹਨ ਪਰ ਸਿਰਫ 1 ਪੈਸਾ ਘਟਾ ਕੇ ਲੋਕਾਂ ਨਾਲ ਮਜ਼ਾਕ ਕੀਤਾ ਜਾਂਦਾ ਹੈ। ਇਸ ਦੌਰਾਨ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਕੇ. ਕੇ. ਮਲਹੋਤਰਾ ਨੇ ਕਿਹਾ ਕਿ ਮੋਦੀ ਸਰਕਾਰ ਤੇਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਬਾਅਦ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਹੋ ਗਿਆ ਹੈ। ਇਸ ਅੰਨ੍ਹੀ ਲੁੱਟ ਤੋਂ ਬਾਅਦ ਕੇਂਦਰ ਸਰਕਾਰ ਕੁੱਝ ਹੀ ਦਿਨਾਂ ਦੀ ਮਹਿਮਾਨ ਰਹਿ ਗਈ ਹੈ, ਜਿਸ ਨਾਲ 2019 ਵਿਚ ਭਾਜਪਾ ਦੀ ਹਾਰ ਤੋਂ ਬਾਅਦ ਮੋਦੀ ਨੂੰ ਯਕੀਨੀ ਤੌਰ 'ਤੇ ਕਿਸੇ ਦੂਜੇ ਦੇਸ਼ ਵਿਚ ਸ਼ਰਨ ਲੈਣੀ ਪਵੇਗੀ। ਹੁਣ ਸਮਾਂ ਆ ਗਿਆ ਹੈ ਕਿ ਮੋਦੀ ਸਰਕਾਰ ਖਿਲਾਫ਼ ਦੇਸ਼-ਵਿਆਪੀ ਜਨ ਅੰਦੋਲਨ ਛੇੜਿਆ ਜਾਵੇ। ਇਸ ਸਮੇਂ ਸੀਨੀ. ਡਿਪਟੀ ਮੇਅਰ ਯੋਗਿੰਦਰ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਦਿਹਾਤੀ ਮਹਿਲਾ ਕਾਂਗਰਸ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸ਼ਹਿਰੀ ਪ੍ਰਧਾਨ ਕਿਰਨ ਢਿੱਲੋਂ, ਨਿਰਭੈ ਸਿੰਘ ਮਿਲਟੀ, ਹੈਰੀਮਾਨ ਅਤੇ ਨਿਰਮਲ ਸ਼ੁਤਰਾਣਾ ਦੇ ਸਪੁੱਤਰ, ਅਨਿਲ ਮੰਗਲਾ, ਨਰੇਸ਼ ਦੁੱਗਲ, ਨੰਦ ਲਾਲ ਗੁਰਾਬਾ, ਬਲਦੇਵ ਸਿੰਘ ਗੱਦੋਮਾਜਰਾ (ਸਮੁੱਚੇ ਬਲਾਕ ਪ੍ਰਧਾਨ) ਤੋਂ ਇਲਾਵਾ ਕਮਲੇਸ਼ ਮਲਹੋਤਰਾ, ਹਰਵਿੰਦਰ ਨਿੱਪੀ, ਅਮਰਬੀਰ ਕੌਰ ਬੇਦੀ, ਰਾਜੇਸ ਮੰਡੋਰਾ, ਰਾਕੇਸ਼ ਨਾਸਰਾ, ਹਰੀਸ਼ ਅਗਰਵਾਲ, ਸ਼ੰਮੀ ਡੈਂਟਰ, ਸੰਜੀਵ ਸ਼ਰਮਾ ਕਾਲੂ, ਪਿੰਕੀ ਪੰਡਿਤ, ਅਸ਼ਵਨੀ ਕਪੂਰ ਮਿੱਕੀ, ਗਿੰਨੀ ਨਾਗਪਾਲ, ਪ੍ਰਨੀਤ ਕੌਰ, ਹੈਪੀ ਸ਼ਰਮਾ, ਹੈਪੀ ਵਰਮਾ, ਸੁਖਵਿੰਦਰ ਸੋਨੂੰ, ਰਾਜ ਰਾਣੀ ਮਿੱਤਲ, ਰਾਕੇਸ਼ ਗੁਪਤਾ, ਸੁਨੀਤਾ ਗੁਪਤਾ, ਰਾਜੇਸ਼ ਲੱਕੀ, ਕਿਸ਼ਨ ਚੰਦ ਬੁੱਧੂ, ਕੌਂਸਲਰ ਹਰੀਸ਼ ਕਪੂਰ, ਸ਼ੇਰੂ ਪੰਡਿਤ, ਰਾਜਿੰਦਰ ਕੁਮਾਰ ਰਾਜੂ, ਅਤੁਲ ਜੋਸ਼ੀ, ਅਮਰਪ੍ਰੀਤ ਬੌਬੀ, ਸੇਵਕ ਮਵੀ, ਹਰਵਿੰਦਰ ਹੈਪੀ, ਹਰਵਿੰਦਰ ਸ਼ੁਕਲਾ (ਸਮੁੱਚੇ ਕੌਂਸਲਰ), ਮਹੰਤ ਹਰਵਿੰਦਰ ਖਨੌੜਾ, ਹਰਜੀਤ ਸ਼ੇਰੂ, ਬਲਵਿੰਦਰ ਸਿੰਘ ਬਿੱਲੂ ਬੇਦੀ, ਯੂਥ ਦੇ ਪ੍ਰਧਾਨ ਜਿੰਮੀ ਡਕਾਲਾ, ਕਰਨ ਗੌੜ, ਸੰਦੀਪ ਮਲਹੋਤਰਾ, ਤਾਰਾ ਦੱਤ, ਸੰਤ ਬਾਂਗਾ, ਸੰਤੋਖ ਸਿੰਘ, ਸੁਖਦੇਵ ਮਹਿਤਾ, ਅਸ਼ਵਨੀ ਬੱਤਾ, ਵਿਜੇ ਕੂਕਾ, ਅਨਿਲ ਮੌਦਗਿਲ, ਸੋਨੂੰ ਸੰਗਰ, ਜਸਵਿੰਦਰ ਜੁਲਕਾਂ, ਅਰੁਣ ਤਿਵਾੜੀ, ਰੂਪ ਕੁਮਾਰ, ਹਰਦੀਪ ਸਿੰਘ ਖਹਿਰਾ, ਰਵੀ ਕੁਲਭੂਸ਼ਣ, ਜਸਪਾਲ ਜਿੰਦਲ, ਸ਼ੇਰ ਖਾਨ, ਸੀਨੀ. ਕਾਂਗਰਸੀ ਆਗੂ ਨਰੇਸ਼ ਵਰਮਾ, ਸਾਬਕਾ ਸੈਕਟਰੀ ਪੀ. ਪੀ. ਸੀ. ਸੀ. ਪਰਮਜੀਤ ਭੱਲਾ, ਐੈੱਸ. ਐੈੱਸ. ਵਾਲੀਆ, ਗੋਪੀ ਰੰਗੀਲਾ, ਕੁਸ਼ ਸੇਠ, ਤਲਵਿੰਦਰ ਲੱਕੀ, ਰੇਖਾ ਅਗਰਵਾਲ, ਮੋਨੂੰ ਡੱਲਾ, ਦਰਸ਼ਨ ਸਿੰਘ ਘੁੰਮਣ, ਰਾਜੇਸ਼ ਅਗਰਵਾਲ ਤੋਂ ਇਲਾਵਾ ਸਮੁੱਚੀ ਕਾਂਗਰਸ ਲੀਡਰਸ਼ਿਪ ਦੇ ਅਹੁਦੇਦਾਰ ਤੇ ਮਹਿਲਾ ਲੀਡਰਸ਼ਿਪ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸੀ।
ਬੇਰੋਜ਼ਗਾਰ ਲਾਈਨਮੈਨ ਯੂਨੀਅਨ ਨੇ ਸੂਬਾ ਸਰਕਾਰ ਦੀ ਅਰਥੀ ਫੂਕੀ
NEXT STORY