ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ)—ਸਰਕਾਰੀ ਸਕੂਲ ਜਵਾਹਰੇਵਾਲਾ 'ਚ ਮੰਗਲਵਾਰ ਦੁਪਹਿਰ ਉਸ ਸਮੇਂ ਭਾਰੀ ਹੰਗਾਮਾਂ ਹੋ ਗਿਆ ਜਦ ਬੱਚਿਆਂ ਨੂੰ ਨਿਯਮਾਂ ਦਾ ਪਾਠ ਪੜਾਉਣ ਵਾਲੀਆਂ ਅਧਿਆਪਕਾਂ ਖੁਦ ਹੀ ਆਪਸ 'ਚ ਭਿੜ ਪਈਆਂ। ਤੂੰ-ਤੂੰ ਮੈਂ-ਮੈਂ ਅਤੇ ਗਾਲੀ ਗਲੌਚ ਤੋਂ ਸ਼ੁਰੂ ਹੋਈ ਗੱਲ ਹੱਥੋਂਪਾਈ ਤੱਕ ਪਹੁੰਚ ਗਈ, ਜਦਕਿ ਮੌਕੇ 'ਤੇ ਮੌਜੂਦ ਬਾਕੀ ਅਧਿਆਪਕਾਂ ਨੇ ਉਨ੍ਹਾਂ ਨੂੰ ਛੁਡਵਾ ਕੇ ਸ਼ਾਂਤ ਕੀਤਾ। ਜਾਣਕਾਰੀ ਮੁਤਾਬਕ ਸਥਾਨਕ ਪੀਜੀ 'ਚ ਰਹਿਣ ਵਾਲੀ ਅਧਿਆਪਕ ਰਮਣੀਕ ਕੌਰ ਸਰਕਾਰੀ ਸਕੂਲ ਜਵਾਹਰੇਵਾਲਾ 'ਚ ਹਿੰਦੀ ਦੀ ਅਧਿਆਪਕ ਹੈ, ਜਦਕਿ ਪਿੰਡ ਨੂਰਪੁਰ ਕ੍ਰਿਪਾਲਕੇ ਦੀ ਕੁਲਜੀਤ ਕੌਰ ਵੀ ਇਸੇ ਸਕੂਲ 'ਚ ਕੰਪਿਊਟਰ ਦੀ ਅਧਿਆਪਕ ਹੈ। ਕੁਲਜੀਤ ਕੌਰ ਦਾ ਪਤੀ ਨੂਰਪੁਰ 'ਚ ਹੀ ਅਧਿਆਪਕ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਲੰਬੇ ਸਮੇਂ ਤੋਂ ਕੁਲਜੀਤ ਕੌਰ ਅਤੇ ਰਮਣੀਕ ਦੇ ਵਿਚਾਲੇ ਆਪਸੀ ਖਿੱਚੋਂਤਾਨ ਚੱਲ ਰਹੀ ਸੀ। ਇਸੇ ਮਾਮਲੇ ਦੀ ਜਾਂਚ ਕਰਨ ਲਈ ਮੰਗਲਵਾਰ ਸਵੇਰੇ ਕਪਿਲ ਸ਼ਰਮਾ ਅਤੇ ਅਜੈ ਸ਼ਰਮਾ 'ਤੇ ਅਧਾਰਿਤ ਟੀਮ ਸਕੂਲ 'ਚ ਪਹੁੰਚੀ ਹੋਈ ਸੀ। ਉਨ੍ਹਾਂ ਸਾਰੇ ਪੱਖਾਂ ਦੀ ਗੱਲ ਸੁਣਨ ਦੇ ਬਾਅਦ ਦੋਹਾਂ ਮਹਿਲਾ ਅਧਿਆਪਕਾਂ ਨੂੰ ਵੱਖ-ਵੱਖ ਰਹਿਣ ਲਈ ਕਿਹਾ ਸੀ। ਉਨ੍ਹਾਂ ਨੇ ਤੁਰੰਤ ਹੀ ਸਿੱਖਿਆ ਅਧਿਕਾਰੀ ਨਾਲ ਗੱਲਬਾਤ ਕਰਕੇ ਕੁਲਜੀਤ ਕੌਰ ਦੀ ਬਦਲੀ ਰਣਜੀਤਗੜ• ਕਰ ਦਿੱਤੀ। ਆਪਣੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਟੀਮ ਤਾਂ ਉਥੋਂ ਚਲੀ ਗਈ ਪਰ ਬਾਅਦ ਵਿੱਚ ਕੁਲਜੀਤ ਕੌਰ ਇਸ ਗੱਲ ਨੂੰ ਲੈ ਕੇ ਰਮਣੀਕ ਨਾਲ ਉਲਝ ਪਈ ਕਿ ਉਸ ਦੀ ਬਦਲੀ ਉਸੇ ਦੇ ਕਹਿਣ 'ਤੇ ਹੋਈ ਹੈ। ਇਸ ਗੱਲ ਨੂੰ ਲੈ ਕੇ ਪਹਿਲਾਂ ਤਾਂ ਉਨ੍ਹਾਂ 'ਚ ਤੂੰ-ਤੂੰ ਮੈਂ-ਮੈਂ ਹੁੰਦੀ ਰਹੀ ਪਰ ਗੱਲ ਤਦ ਵੱਧ ਗਈ ਜਦ ਬਹਿਸ਼ ਦੌਰਾਨ ਕੁਲਜੀਤ ਨੇ ਰਮਣੀਕ ਦੇ ਵਾਲ ਫੜ ਲਏ, ਜਿਸ ਕਾਰਨ ਦੋਹਾਂ ਵਿੱਚ ਹੱਥੋਂਪਾਈ ਸ਼ੁਰੂ ਹੋ ਗਈ। ਇਸ ਦੌਰਾਨ ਬਚਾਅ ਕਰਦੇ ਹੋਏ ਸਕੂਲ ਦੇ ਹੋਰ ਅਧਿਆਪਕਾਂ ਨੇ ਉਨ੍ਹਾਂ ਨੂੰ ਛੁਡਵਾਇਆ। ਇਸ ਦੌਰਾਨ ਉਕਤ ਸਾਰੇ ਮਾਮਲੇ ਦੀ ਜਾਣਕਾਰੀ ਸਿੱਖਿਆ ਦਫ਼ਤਰ ਤੱਕ ਵੀ ਪਹੁੰਚ ਗਈ। ਦੂਜੇ ਪਾਸੇ ਟੀਮ ਵਿੱਚ ਗਏ ਕਪਿਲ ਸ਼ਰਮਾ ਅਤੇ ਅਜੈ ਸ਼ਰਮਾ ਦਾ ਕਹਿਣਾਂ ਹੈ ਕਿ ਉਨ੍ਹਾਂ ਦੀ ਬਦਲੀ ਕਰ ਦਿੱਤੀ ਗਈ ਸੀ ਪਰ ਇਹ ਘਟਨਾਂ ਉਨ੍ਹਾਂ ਦੇ ਜਾਣ ਤੋਂ ਬਾਅਦ ਹੋਈ ਹੈ।
ਜਗਮੀਤ ਸਿੰਘ ਨੇ ਕੀਤੀ ਐਂਡਰੀਆ ਹੋਰਵਥ ਦੀ ਰੈਲੀ 'ਚ ਸ਼ਿਰਕਤ
NEXT STORY