ਮੂਨਕ, (ਸੈਣੀ)– ਮੂਨਕ ਪੁਲਸ ਨੇ ਭਗੌਡ਼ਾ ਗ੍ਰਿਫਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਮੂਨਕ ਅਜੈਪਾਲ ਸਿੰਘ ਨੇ ਦੱਸਿਆ ਕਿ ਐੱਸ. ਆਈ. ਬਲਵੰਤ ਸਿੰਘ ਮੁੱਖ ਅਫਸਰ ਥਾਣਾ ਮੂਨਕ ਦੀ ਅਗਵਾਈ ਹੇਠ 22/06/2017 ਨੂੰ ਸੁਰੇਸ਼ ਕੁਮਾਰ ਪੁੱਤਰ ਵੇਦ ਪ੍ਰਕਾਸ਼ ਵਾਸੀ ਚੁਲੀ ਖੁਰਦ ਥਾਣਾ ਆਦਮਪੁਰ ਜ਼ਿਲਾ ਹਿਸਾਰ ਹਰਿਆਣਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਕਰੀਬ ਇਕ ਸਾਲ ਪਹਿਲਾਂ ਥਾਣਾ ਮੂਨਕ ਦੀ ਪੁਲਸ ਵੱਲੋਂ ਮੂਨਕ ਤੋਂ ਸੂਰਜਨ ਭੈਣੀ ਲਿੰਕ ਰੋਡ ’ਤੇ ਮਹਿੰਦਰਾ ਮੈਕਸ ਗੱਡੀ ’ਚੋਂ ਨਸ਼ੇ ਵਾਲੀਅਾਂ 27 ਹਜ਼ਾਰ 500 ਗੋਲੀਅਾਂ ਬਰਾਮਦ ਕੀਤੀਅਾਂ ਗਈਅਾਂ ਸਨ । ਉਸ ਵਕਤ ਇਕ ਮੁਲਜ਼ਮ ਕਰਤਾਰ ਸਿੰਘ ਪੁੱਤਰ ਰਸ਼ਾਲ ਸਿੰਘ ਵਾਸੀ ਚੁਲੀ ਖੁਰਦ ਥਾਣਾ ਆਦਮਪੁਰ ਜ਼ਿਲਾ ਹਿਸਾਰ (ਹਰਿਆਣਾ )ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂਕਿ ਉਸ ਦਾ ਦੂਜਾ ਸਾਥੀ ਸੁਰੇਸ਼ ਕੁਮਾਰ ਫਰਾਰ ਹੋ ਗਿਆ ਸੀ। ਸੁਰੇਸ਼ ਕੁਮਾਰ ਉਸ ਸਮੇਂ ਤੋਂ ਹੀ ਗ੍ਰਿਫਤਾਰੀ ਤੋਂ ਬਚਦਾ ਹੋਇਆ ਘਰੋਂ ਫਰਾਰ ਸੀ, ਜਿਸ ਨੂੰ ਕੁੱਝ ਸਮਾਂ ਪਹਿਲਾਂ ਮਾਣਯੋਗ ਅਦਾਲਤ ਨੇ ਮੁਜਰਿਮ ਇਸ਼ਤਿਹਾਰੀ (ਪੀ.ਓ) ਕਰਾਰ ਦੇ ਦਿੱਤਾ ਸੀ। ਹੁਣ ਮੁਕੱਦਮੇ ਦੀ ਤਫਤੀਸ਼ ਦੌਰਾਨ ਏ.ਐੱਸ.ਆਈ. ਮਹੀਪਾਲ ਸਿੰਘ ਨੇ ਥਾਣਾ ਮੂਨਕ ਦੀ ਪੁਲਸ ਪਾਰਟੀ ਸਣੇ ਸੁਰੇਸ਼ ਕੁਮਾਰ ਨੂੰ ਜ਼ਿਲਾ ਸਰਸਾ ਦੇ ਥਾਣਾ ਚੋਪਟਾ ਦੇ ਏਰੀਆ ’ਚੋਂ ਲੋਕਲ ਪੁਲਸ ਦੀ ਮਦਦ ਨਾਲ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ।
ਸਬ-ਇੰਸਪੈਕਟਰ ਦੇ ਪੁੱਤਰ ਦੇ ਕਤਲ ਦੀ ਉੱਚ ਅਧਿਕਾਰੀਆਂ ਨੇ ਜਾਂਚ ਕੀਤੀ ਸ਼ੁਰੂ
NEXT STORY