ਹਲਵਾਰਾ(ਮਨਦੀਪ)-ਸਬ-ਇੰਸਪੈਕਟਰ ਗੁਰਮੀਤ ਸਿੰਘ ਦੇ ਪੁੱਤਰ ਜੀਵਨਜੋਤ ਸਿੰਘ (ਲੁਧਿਆਣਾ) ਦੇ ਕਤਲ ਮਾਮਲੇ 'ਚ ਪੁਲਸ ਅਧਿਕਾਰੀਆਂ ਦੀ ਟੀਮ ਵਿਸ਼ੇਸ਼ ਤੌਰ 'ਤੇ ਥਾਣਾ ਸੁਧਾਰ ਵਿਚ ਪੁੱਜੀ, ਜਿਸ 'ਚ ਜਸਵਿੰਦਰ ਸਿੰਘ ਬਰਾੜ ਡੀ. ਐੱਸ. ਪੀ. ਦਾਖਾ, ਅਮਨਦੀਪ ਬਰਾੜ ਡੀ. ਐੱਸ. ਪੀ. (ਆਈ) ਤੇ ਥਾਣਾ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਸ਼ਾਮਲ ਸਨ।ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ੱਕ ਕੀਤਾ ਜਾ ਰਿਹਾ ਹੈ ਮ੍ਰਿਤਕ ਦੀ ਲਾਸ਼ ਕਾਰ ਦੀ ਡਿੱਗੀ ਵਿਚ ਪਾ ਕੇ ਪਿੰਡ ਹਿੱਸੋਵਾਲ ਨੂੰ ਜਾਂਦੀ ਲਿੰਕ ਸੜਕ 'ਤੇ ਕਾਰ ਦੀ ਡਰਾਈਵਰ ਸੀਟ 'ਤੇ ਲਾਸ਼ ਰੱਖ ਕੇ ਖੜ੍ਹੀ ਕੀਤੀ ਜਾਪਦੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਾਰ 'ਚੋਂ ਮਿਲੀ ਸਰਿੰਜ ਤੇ ਚਿੱਟੇ ਰੰਗ ਦਾ ਪਾਊਡਰ ਫਾਰੈਂਸਿਕ ਲੈਬ ਨੂੰ ਭੇਜ ਦਿੱਤਾ ਗਿਆ। ਮ੍ਰਿਤਕ ਦੇ ਫੋਨ ਦੀਆਂ ਕਾਲ ਡਿਟੇਲਾਂ ਖੰਗਾਲੀਆਂ ਜਾ ਰਹੀਆਂ ਹਨ ਤੇ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ ਦੇਖੀ ਜਾਂ ਰਹੀ ਹੈ। ਜਲਦੀ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ। ਮ੍ਰਿਤਕ ਜੀਵਨਜੋਤ ਦੇ ਪਿਤਾ ਸਬ-ਇੰਸਪੈਕਟਰ ਗੁਰਮੀਤ ਸਿੰਘ ਅੱਜ ਥਾਣਾ ਸੁਧਾਰ 'ਚ ਪੁੱਜੇ ਤੇ ਉਨ੍ਹਾਂ ਕਿਹਾ ਕਿ ਪੁਲਸ ਦੀ ਜਾਂਚ 'ਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ।
ਸੀ. ਬੀ. ਆਈ. ਨੇ ਸਿੱਟ ਬਣਾਉਣ ਲਈ ਅਦਾਲਤ ਤੋਂ ਮੰਗਿਆ 10 ਦਿਨ ਦਾ ਸਮਾਂ
NEXT STORY