ਲਖਨਊ—ਉੱਤਰ ਪ੍ਰਦੇਸ਼ ਐੱਸ.ਟੀ.ਐੱਫ. ਨੇ ਅੰਤਰ ਸੂਬਾ ਪੱਧਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਐਤਵਾਰ ਨੂੰ ਕਾਨਪੁਰ ਤੋਂ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਲਗਭਗ 1.6 ਕਰੋੜ ਕੀਮਤ ਦਾ ਗਾਂਜਾ ਬਰਾਮਦ ਕੀਤਾ। ਐੱਸ.ਟੀ.ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਪਿਛਲੇ ਬਹੁਤ ਦਿਨਾਂ ਤੋਂ ਐੱਸ.ਟੀ.ਐੱਫ. ਨੂੰ ਆਂਧਰਾ ਪ੍ਰਦੇਸ਼, ਓੜੀਸਾ, ਬਿਹਾਰ, ਅਸਮ ਅਤੇ ਛੱਤੀਸਗੜ੍ਹ ਆਦਿ ਸੂਬਿਆਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹਾਂ ਤੋਂ ਐਕਟਿਵ ਹੋਣ ਦੀ ਜਾਣਕਾਰੀ ਮਿਲ ਰਹੀ ਹੈ। ਐੱਫ.ਟੀ.ਐੱਫ. ਨੇ ਸਵੇਰੇ ਨੌਬਸਤਾ ਲਾਈ ਓਵਰ, ਕਾਨਪੁਰ ਕੋਲ ਪਹੁੰਚ ਕੇ ਘੇਰਾਬੰਦੀ ਕੀਤੀ ਅਤੇ ਲਾਈਓਵਰ 'ਤੇ ਇਕ ਟਰੱਕ ਆਉਂਦਾ ਦਿਖਾਈ ਦਿੱਤਾ। ਪੁਲਸ ਨੇ ਟਰੱਕ ਤੋਂ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਦੋਸ਼ੀਆਂ 'ਚ ਮੱਧ ਪ੍ਰਦੇਸ਼ ਦੇ ਮਨੋਜ ਸੋਨੀ ਅਤੇ ਰਾਮਸਿਰੋਮਨੀ ਕੁਸ਼ਵਾਹਾ ਸ਼ਾਮਲ ਹੈ। ਐੱਸ.ਟੀ.ਐੱਫ. ਦੋਸ਼ੀਆਂ ਤੋਂ ਪੁੱਛਗਿੱਛ ਕਰਕੇ ਗਿਰੋਹ ਦੇ ਬਾਰੇ 'ਚ ਜਾਣਕਾਰੀ ਹਾਸਲ ਕਰ ਰਹੀ ਹੈ।
ਕੇਨ ਵਿਲੀਅਮਸਨ ਬਣੇ IPL-11 ਦੇ ਲੀਜੈਂਡ, ਅੱਧੇ ਤੋਂ ਜ਼ਿਆਦਾ ਸਕੋਰ ਬਣਾਏ ਦੌੜ ਕੇ
NEXT STORY