ਨਵੀਂ ਦਿੱਲੀ— ਭਾਰਤ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਦੀਆਂ ਹੀ ਜਾ ਰਹੀਆਂ ਹਨ। ਇਸ ਤੋਂ ਪਰੇਸ਼ਾਨ ਲੋਕ ਸੋਸ਼ਲ ਮੀਡੀਆ ਤੋਂ ਲੈ ਕੇ ਸੜਕਾਂ ਤੱਕ ਵਿਰੋਧ ਕਰ ਰਹੇ ਹਨ। ਥਾਂ-ਥਾਂ ਸਰਕਾਰ ਦੀ ਨਿੰਦਾ ਹੋ ਰਹੀ ਹੈ। ਭਾਰਤ 'ਚ ਤੇਲ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ। ਅਜਿਹੇ ਹੀ ਹਾਲਾਤ ਇਕ ਵਾਰ ਜਰਮਨੀ 'ਚ ਵੀ ਪੈਦਾ ਹੋਏ ਸਨ। ਉਦੋਂ ਜਰਮਨੀ ਦੇ ਲੋਕਾਂ ਨੇ ਅਜਿਹਾ ਕੁਝ ਕੀਤਾ ਕਿ ਉਥੋਂ ਦੀ ਸਰਕਾਰ ਨੂੰ ਰਾਤੋ-ਰਾਤ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟ ਕਰਨੀਆਂ ਪਈਆਂ ਸਨ। ਦੱਸਣਯੋਗ ਹੈ ਕਿ ਪਿਛਲੇ 9 ਦਿਨਾਂ 'ਚ ਪੈਟਰੋਲ ਕਰੀਬ 2.24 ਰੁਪਏ ਤੇ ਡੀਜ਼ਲ 2.15 ਰੁਪਏ ਮਹਿੰਗਾ ਹੋਇਆ ਹੈ।
ਸਾਲ 2000 'ਚ ਜਰਮਨੀ 'ਚ ਵੀ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਸਨ। ਪਰ ਉਥੋਂ ਦੇ ਲੋਕਾਂ ਨੇ ਸਰਕਾਰ ਦੇ ਫੈਸਲੇ ਦਾ ਇੰਤਜ਼ਾਰ ਨਹੀਂ ਕੀਤਾ, ਬਲਕਿ ਅਜਿਹਾ ਤਰੀਕਾ ਕੱਢਿਆ ਕਿ ਸਰਕਾਰ ਨੂੰ ਝੁਕਣਾ ਪਿਆ ਤੇ ਰਾਤੋ-ਰਾਤ ਤੇਲ ਦੀਆਂ ਕੀਮਤਾਂ ਘੱਟ ਕਰਨੀਆਂ ਪਈਆਂ। ਜਰਮਨੀ ਦੇ ਲੋਕਾਂ ਨੇ ਸਰਕਾਰ ਦੇ ਵਿਰੋਧ 'ਚ ਆਪਣੀਆਂ ਗੱਡੀਆਂ ਹੀ ਸੜਕਾਂ 'ਤੇ ਛੱਡ ਦਿੱਤੀਆਂ ਸਨ। ਇਨਾਂ ਹੀ ਨਹੀਂ ਗੱਡੀਆਂ ਸੜਕਾਂ 'ਤੇ ਛੱਡ ਲੋਕ ਆਪਣੇ ਕੰਮ 'ਤੇ ਨਿਕਲ ਗਏ। ਪਿੰਡਾਂ ਦੇ ਲੋਕ ਵੀ ਇਸ ਵਿਰੋਧ 'ਚ ਸ਼ਾਮਲ ਹੋਏ ਤੇ ਰਾਜਧਾਨੀ ਬਰਲਿਨ ਪਹੁੰਚ ਕੇ ਆਪਣੀਆਂ ਗੱਡੀਆਂ ਸੜਕਾਂ 'ਤੇ ਛੱਡ ਆਏ। ਇਸ ਦੌਰਾਨ ਪੰਜ ਕਿਲੋਮੀਟਰ ਤੋਂ ਵੀ ਲੰਬਾ ਜਾਮ ਲੱਗ ਗਿਆ। ਪੂਰੇ ਸ਼ਹਿਰ 'ਚ ਹਫੜਾ-ਦਫੜੀ ਮਚ ਗਈ। ਇਸ ਵਿਰੋਧ ਪ੍ਰਦਰਸ਼ਨ 'ਚ ਕਿਸਾਨਾਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ। ਜਿਸ ਨਾਲ ਸ਼ਹਿਰ ਤੇ ਸ਼ਹਿਰ ਦੇ ਬਾਹਰ ਜਾਮ ਤੇ ਸਿਰਫ ਗੱਡੀਆਂ ਹੀ ਦਿਖਾਈ ਦੇ ਰਹੀਆਂ ਸਨ। ਇਸ ਨਾਲ ਕਈ ਕੰਪਨੀਆਂ 'ਚ ਕੰਮ ਬੰਦ ਹੋ ਗਿਆ।
ਇਸ ਵਿਰੋਧ ਪ੍ਰਦਰਸ਼ਨ ਨੂੰ ਦੇਖ ਕੇ ਸਰਕਾਰ ਦੇ ਪਸੀਨੇ ਛੁੱਟ ਗਏ। ਆਖਿਰਕਾਰ ਸਰਕਾਰ ਨੂੰ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਘੱਟ ਕਰਨ ਲਈ ਟੈਕਸ ਨੂੰ ਵਾਪਸ ਲੈਣਾ ਪਿਆ ਤੇ ਰਾਤੋ-ਰਾਤ ਜਰਮਨੀ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਹੋ ਗਈਆਂ।
IPL ਮੈਚ ਨੂੰ ਇੰਜੁਆਏ ਕਰਦੇ ਦਿਖੇ ਰਣਵੀਰ ਸਿੰਘ (ਦੇਖੋ ਤਸਵੀਰਾਂ)
NEXT STORY