ਨਵੀਂ ਦਿੱਲੀ– ਚੋਟੀ ਦੇ ਭਾਰਤੀ ਪੈਰਾ ਬੈਡਮਿੰਟਨ ਖਿਡਾਰੀ ਸੁਕਾਂਤ ਕਦਮ, ਤਰੁਣ ਤੇ ਸੁਹਾਸ ਨੇ ਪੈਰਿਸ ਵਿਚ ਆਗਾਮੀ ਪੈਰਾਲੰਪਿਕ ਲਈ ਆਪਣੇ ਸਥਾਨ ਪੱਕੇ ਕਰ ਲਏ ਹਨ। ਸੁਕਾਂਤ ਕਦਮ ਪਹਿਲੀ ਵਾਰ ਪੈਰਾਲੰਪਿਕ ਵਿਚ ਹਿੱਸਾ ਲਵੇਗਾ ਤੇ ਉਹ ਪੁਰਸ਼ਾਂ ਦੇ ਐੱਸ. ਐੱਲ. 4 ਵਰਗ ਵਿਚ ਖੇਡੇਗਾ। ਐੱਸ. ਐੱਲ. 4 ਵਿਚ ਉਹ ਖਿਡਾਰੀ ਹਿੱਸਾ ਲੈਂਦੇ ਹਨ ਜਿਨ੍ਹਾਂ ਦੇ ਸਰੀਰ ਦੇ ਇਕ ਪਾਸੇ ਜਾਂ ਦੋਵੇਂ ਪੈਰਾਂ ਵਿਚ ਹੇਠਲੇ ਪੱਧਰ ’ਤੇ ਮੂਵਮੈਂਟ ਪ੍ਰਭਾਵਿਤ ਹੁੰਦੀ ਹੈ। ਉਸ ਤੋਂ ਇਲਾਵਾ ਤਰੁਣ ਤੇ ਸੁਹਾਸ ਨੇ ਵੀ ਇਸੇ ਵਰਗ ਵਿਚ ਕੁਆਲੀਫਾਈ ਕੀਤਾ ਹੈ।
ਐੱਸ. ਐੱਲ. 3 ਮਹਿਲਾ ਵਰਗ (ਸਰੀਰ ਦੇ ਇਕ ਪਾਸੇ, ਦੋਵੇਂ ਪੈਰ ਜਾਂ ਅੰਗਾਂ ਦੀ ਨਾ ਹੋਣ ਦੀ ਸਥਿਤੀ ਵਾਲੇ ਖਿਡਾਰੀ) ਵਿਚ ਮਨਦੀਪ ਕੌਰ ਨੇ ਜਦਕਿ ਮਿਕਸਡ ਡਬਲਜ਼ ਐੱਸ. ਐੱਲ. 6 ਵਰਗ ਵਿਚ ਨਿਥਿਆ ਤੇ ਸ਼ਿਵਰਾਜਨ ਨੇ ਵੀ ਕੱਟ ਹਾਸਲ ਕੀਤਾ। ਪੈਰਿਸ ਪੈਰਾਲੰਪਿਕ 28 ਅਗਸਤ ਤੋਂ 8 ਸਤੰਬਰ ਤਕ ਆਯੋਜਿਤ ਹੋਣਗੀਆਂ। ਕਦਮ ਪਿਛਲੇ ਕੁਝ ਸਾਲਾਂ ਤੋਂ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਤੇ ਲਗਾਤਾਰ ਤਮਗੇ ਜਿੱਤ ਰਿਹਾ ਹੈ।
ਤਵੇਸਾ 67 ਦੇ ਕਾਰਡ ਨਾਲ ਸਾਂਝੇ ਤੌਰ ’ਤੇ 21ਵੇਂ ਸਥਾਨ ’ਤੇ
NEXT STORY