ਤਪਾ ਮੰਡੀ (ਮਾਰਕੰਡਾ) – ਇਕ ਸਿਆਸੀ ਮਹਿਲਾ ਆਗੂ ਦੇ ਘਰ ਅੱਗੇ ਉਦੋਂ ਵੱਡਾ ਹੰਗਾਮਾ ਖਡ਼੍ਹਾ ਹੋ ਗਿਆ ਜਦੋਂ ਉਥੇ ਇਕ ਵਿਆਹੁਤਾ ਲੜਕੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।
ਜਿਉਂ ਹੀ ਉਸ ਦੇ ਪਿਤਾ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਹ ਉਸ ਨੂੰ ਤੁਰੰਤ ਇਕ ਪ੍ਰਾਈਵੇਟ ਹਸਪਤਾਲ ਲੈ ਗਏ। ਡਾਕਟਰਾਂ ਨੇ ਪੀਡ਼ਤਾ ਨੂੰ ਦਾਖ਼ਲ ਕਰਨ ਤੋਂ ਜਵਾਬ ਦੇ ਦਿੱਤਾ। ਬਾਅਦ ’ਚ ਉਸ ਨੂੰ ਤਪਾ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਪੀਡ਼ਤਾ ਨੂੰ ਬਚਾਉਣ ਲਈ ਡਾਕਟਰ ਜੱਦੋ-ਜਹਿਦ ਕਰ ਰਹੇ ਸਨ। ਉਕਤ ਵਿਆਹੁਤਾ ਨੇ ਆਪਣੇ ਬਿਆਨ ’ਚ ਕਿਹਾ ਕਿ ਉਕਤ ਮਹਿਲਾ ਆਗੂ ਨੇ ਉਸ ਦੇ ਪਿਤਾ ਨੂੰ ਆਪਣੇ ਚੁੰਗਲ ਵਿਚ ਫਸਾ ਰੱਖਿਆ ਹੈ ਅਤੇ ਡੇਰੇ ਦੀ ਜਾਇਦਾਦ ਦੀ ਆਮਦਨ ਨੂੰ ਖੁਰਦ-ਬੁਰਦ ਕੀਤਾ ਜਾ ਰਿਹਾ ਹੈ।
ਲਡ਼ਕੀ ਨੇ ਕਥਿਤ ਇਲਜ਼ਾਮ ਲਾਇਆ ਹੈ ਕਿ ਉਕਤ ਮਹਿਲਾ ਆਗੂ ਨੇ ਉਨ੍ਹਾਂ ਦੇ ਪਰਿਵਾਰ ਅਤੇ ਘਰ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ, ਜਿਸ ਕਾਰਨ ਹੀ ਉਸ ਦਾ ਭਰਾ ਅਤੇ ਮਾਂ ਜੇਲ ’ਚ ਬੈਠੇ ਹਨ। ਪੀਡ਼ਤਾ ਦੇ ਪਿਤਾ ਨੇ ਕਿਹਾ ਕਿ ਉਸ ਦੀ ਲਡ਼ਕੀ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਮਹਿਲਾ ਆਗੂ, ਜਿਸ ਦੇ ਘਰ ਅੱਗੇ ਉਸ ਦੀ ਲਡ਼ਕੀ ਨੇ ਖੁਦਕੁਸ਼ੀ ਕਰਨ ਦਾ ਯਤਨ ਕੀਤਾ ਸੀ, ਉਹ ਵੀ ਮਾਨਸਕ ਤੌਰ ’ਤੇ ਪ੍ਰੇਸ਼ਾਨ ਹੈ।
ਥਾਣਾ ਮੁਖੀ ਸੁਰਿੰਦਰ ਸਿੰਘ ਸਣੇ ਤਪਾ ਪੁਲਸ ਹਸਪਤਾਲ ’ਚ ਪਹੁੰਚ ਗਈ ਸੀ, ਜਿਨ੍ਹਾਂ ਨੇ ਪੀੜਤਾ ਅਤੇ ਉਸ ਦੀ ਦਾਦੀ ਦੇ ਬਿਆਨ ਕਲਮਬੰਦ ਕਰਨੇ ਸ਼ੁਰੂ ਕਰ ਦਿੱਤੇ ਸਨ। ਪੀਡ਼ਤਾ ਦੀ ਦਾਦੀ ਨੇ ਦੱਸਿਆ ਕਿ ਉਸ ਦੇ ਪੁੱਤਰ ਦੇ ਉਕਤ ਮਹਿਲਾ ਆਗੂ ਨਾਲ ਸਬੰਧ ਹਨ। ਉਕਤ ਆਗੂ ਨੇ ਉਨ੍ਹਾਂ ਦਾ ਘਰ ਉਜਾਡ਼ ਦਿੱਤਾ ਹੈ।
ਸਿਟੀ ਇੰਚਾਰਜ ਰਾਮ ਲੁਭਾਇਆ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਦਬੋਚਿਆ
NEXT STORY