ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ, (ਸੁਖਪਾਲ ਢਿੱਲੋਂ/ ਪਵਨ ਤਨੇਜਾ)—ਅੰਗਰੇਜਾਂ ਦੇ ਰਾਜ ਵੇਲੇ ਦੀ ਬਣੀ ਮੰਡੀ ਲੱਖੇਵਾਲੀ ਦੇ ਵਸਨੀਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਥੇ ਮਨੁੱਖਾਂ ਦੇ ਇਲਾਜ ਲਈ ਵੱਡਾ ਸਰਕਾਰੀ ਹਸਪਤਾਲ ਬਣਾਇਆ ਜਾਵੇ। ਇਸ ਮੰਡੀ ਦੇ ਆਸੇ-ਪਾਸੇ ਕਾਫ਼ੀ ਪਿੰਡ ਪੈਂਦੇ ਹਨ। ਜਦ ਕਿ ਅਜੇ ਤੱਕ ਇਥੇ ਸਰਕਾਰੀ ਹਸਪਤਾਲ ਨਹੀਂ ਹੈ। ਮੰਡੀ ਵਾਸੀਆਂ ਲਾਲ ਸਿੰਘ ਬਰਾੜ, ਸੁਖਦੇਵ ਸਿੰਘ ਬਰਾੜ, ਜਸਵੀਰ ਸਿੰਘ ਬਰਾੜ, ਪਰਮਜੀਤ ਸਿੰਘ ਬਰਾੜ, ਧਨਵੰਤ ਸਿੰਘ ਬਰਾੜ ਅਤੇ ਕੇਵਲ ਕ੍ਰਿਸ਼ਨ ਨਾਗਪਾਲ ਆਦਿ ਨੇ ਕਿਹਾ ਹੈ ਕਿ ਉਕਤ ਮੰਡੀ ਵਿਚ ਬਹੁਤ ਸਾਰੀਆਂ ਘਾਟਾਂ ਤੇ ਊਣਤਾਈਆਂ ਰੜਕ ਰਹੀਆਂ ਹਨ। ਜਿਸ ਕਰਕੇ ਮੰਡੀ ਜ਼ਿਆਦਾ ਤਰੱਕੀ ਨਹੀਂ ਕਰ ਸਕੀ। ਪੰਜਾਬ ਸਰਕਾਰ ਨੂੰ ਇਸ ਮੰਡੀ ਦੇ ਵਿਕਾਸ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ। ਮੰਡੀ ਵਾਸੀਆਂ ਦੀ ਇਹ ਵੀ ਮੰਗ ਹੈ ਕਿ ਇਸ ਖੇਤਰ ਦੀਆਂ ਲੜਕੀਆਂ ਦੀ ਪੜਾਈ ਨੂੰ ਮੁੱਖ ਰੱਖਦਿਆਂ ਇਥੇ ਲੜਕੀਆਂ ਦਾ ਸਰਕਾਰੀ ਕਾਲਜ ਵੀ ਬਣਾਇਆ ਜਾਵੇ ਤਾਂ ਕਿ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਪੜਾਈ ਤੋਂ ਵਾਂਝੀਆ ਨਾ ਰਹਿ ਸਕਣ। ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਵੀ ਮੰਡੀ ਵਾਸੀਆਂ ਵਾਸਤੇ ਗੰਭੀਰ ਬਣੀ ਹੋਈ ਹੈ। ਨਾਲੀਆ ਵਿਚ ਗੰਦਾ ਪਾਣੀ ਖੜਾ ਰਹਿੰਦਾ ਹੈ। ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖਤਰਾ ਹੈ। ਮੰਡੀ ਵਾਸੀਆਂ ਦੀ ਮੰਗ ਹੈ ਕਿ ਕਣਕ, ਝੋਨੇ ਦੀ ਖਰੀਦ ਲਈ ਦਾਣਾ ਮੰਡੀ ਬਾਹਰ ਪੰਚਾਇਤੀ ਥਾਂ ਵਿਚ ਬਣਾਈ ਜਾਵੇ, ਕਿਉਂਕਿ ਮੰਡੀ ਵਾਲਾ ਥਾਂ ਬਹੁਤ ਘੱਟ ਹੈ। ਸੀਜਨ ਵੇਲੇ ਸਾਰਾ ਥਾਂ ਭਰ ਜਾਂਦਾ ਹੈ। ਸਥਾਨਿਕ ਪੁਲਸ ਥਾਣਾ ਪਿਛਲੇਂ ਕਰੀਬ 4 ਦਹਾਕਿਆ ਤੋਂ ਇਕ ਘਰ ਵਿਚ ਹੀ ਚੱਲ ਰਿਹਾ ਹੈ ਤੇ ਇਹ ਇਮਾਰਤ ਖੰਡਰ ਬਣ ਚੁੱਕੀ ਹੈ। ਪੁਲਸ ਥਾਣੇ ਦੀ ਆਧੁਨਿਕ ਸਹੂਲਤਾਂ ਵਾਲੀ ਸਰਕਾਰੀ ਇਮਾਰਤ ਬਣਾਉਣ ਦੀ ਲੋੜ ਹੈ। ਉਕਤ ਮੰਡੀ ਨੂੰ ਬੱਸਾਂ ਦੇ ਕਰੀਬ 70 ਟਾਈਮ ਆਉਂਦੇ ਜਾਂਦੇ ਹਨ, ਪਰ ਬੱਸਾਂ ਦੇ ਖੜਨ ਲਈ ਬੱਸ ਸਟੈਂਡ ਨਹੀਂ ਹੈ । ਸਬ ਤਹਿਸੀਲ ਤਾਂ ਇਥੇ ਮੌਜੂਦ ਹੈ। ਪਰ ਇਥੇ ਆਉਣ ਵਾਲੇ ਲੋਕਾਂ ਨੂੰ ਸਹੂਲਤਾਂ ਬਹੁਤ ਘੱਟ ਮਿਲਦੀਆਂ ਹਨ, ਕਿਉਂਕਿ ਇਥੇ ਨਾ ਤਾਂ ਕੋਈ ਅਸਟਾਮ ਮਿਲਦਾ ਹੈ ਤੇ ਨਾ ਕੋਈ ਟਿਕਟ ਮਿਲਦੀ ਹੈ। ਪਾਵਰਕਾਮ ਮਹਿਕਮੇਂ ਤੇ ਦਫ਼ਤਰ ਵਿਚ ਮੁਲਾਜਮਾਂ ਦੀ ਵੱਡੀ ਘਾਟ ਵੀ ਰੜਕ ਰਹੀ ਹੈ ਤੇ ਦਫ਼ਤਰ ਦੀ ਇਮਾਰਤ ਵੀ ਖੰਡਰ ਬਣੀ ਪਈ ਹੈ। ਮੰਡੀ ਵਿਚ ਧਰਤੀ ਹੇਠਲਾਂ ਪਾਣੀ ਪੀਣ ਯੋਗ ਨਹੀਂ ਹੈ ਤੇ ਕੌੜਾ ਹੈ। ਪੀਣ ਲਈ ਲੋਕ ਜਾਂ ਤਾਂ ਆਰ À ਵਾਲਿਆਂ ਤੋਂ ਮੁੱਲ ਪਾਣੀ ਲੈਂਦੇ ਹਨ ਤੇ ਜਾਂ ਮੰਡੀ ਤੋਂ ਬਾਹਰੋਂ ਪਾਣੀ ਲੈ ਕੇ ਆਉਂਦੇ ਹਨ।
ਮਲੇਸ਼ੀਆ 'ਚ ਨਵੇਂ ਅਟਾਰਨੀ ਜਨਰਲ ਦੇ ਅਹੁਦੇ 'ਤੇ ਭਾਰਤੀ ਮੂਲ ਦੇ ਵਕੀਲ ਦੀ ਨਿਯੁਕਤੀ
NEXT STORY