ਸੰਯੁਕਤ ਰਾਸ਼ਟਰ— 70 ਸਾਲਾਂ ਤੋਂ ਜਾਰੀ ਸੰਯੁਕਤ ਰਾਸ਼ਟਰ (ਯੂ.ਐੱਨ.) ਦੇ ਸ਼ਾਂਤੀ ਰੱਖਿਆ ਅਭਿਆਨਾਂ 'ਚ ਸਭ ਤੋਂ ਜ਼ਿਆਦਾ ਭਾਰਤੀ ਸ਼ਾਂਤੀ ਰੱਖਿਅਕਾਂ ਨੇ ਜਾਨ ਗੁਆਈ ਹੈ। ਯੂ.ਐੱਨ. ਦਾ ਕਹਿਣਾ ਹੈ ਕਿ 1948 ਤੋਂ ਹੁਣ ਤਕ 3,737 ਸ਼ਾਂਤੀ ਰੱਖਿਅਕਾਂ ਨੂੰ ਆਪਣੀ ਜਾਨ ਗੁਆਉਣੀ ਪਈ। ਇਨ੍ਹਾਂ 'ਚ 163 ਭਾਰਤੀ ਸਨ। ਜਾਨ ਗੁਆਉਣ ਵਾਲਿਆਂ 'ਚ ਫੌਜ ਤੇ ਪੁਲਸ ਦੇ ਜਵਾਨਾਂ ਤੋਂ ਇਲਾਵਾ ਆਮ ਨਾਗਰਿਕ ਵੀ ਸ਼ਾਮਲ ਸਨ।
ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਅੰਤਰਰਾਸ਼ਟਰੀ ਦਿਵਸ ਮੌਕੇ ਮੰਗਲਵਾਰ ਨੂੰ ਯੂ.ਐੱਨ. ਨੇ ਆਪਣੇ ਅਭਿਆਨਾਂ 'ਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਸੰਯੁਕਤ ਰਾਸ਼ਟਰ ਮਹਾਸਭਾ ਨੇ 2002 'ਚ ਇਸ ਦਿਵਸ ਦੀ ਸ਼ੁਰੂਆਤ ਕੀਤੀ ਸੀ। ਯੂ.ਐੱਨ. ਮੁਤਾਬਕ 2017 'ਚ ਕਿਸੇ ਭਾਰਤੀ ਸ਼ਾਂਤੀ ਰੱਖਿਅਕ ਦੀ ਮੌਤ ਨਹੀਂ ਹੋਈ। ਸਾਲ 2016 'ਚ ਕਾਂਗੋ ਮਿਸ਼ਨ 'ਚ ਸ਼ਾਮਲ ਫੌਜੀ ਬ੍ਰਜੇਸ਼ ਥਾਪਾ ਤੇ ਲੇਬਨਾਨ 'ਚ ਸੇਵਾ ਦੇ ਰਹੇ ਰਵੀ ਕੁਮਾਰ ਦੀ ਮੌਤ ਹੋ ਗਈ ਸੀ। ਦੋਹਾਂ ਨੂੰ ਮਰਣੋਪਰਾਂਤ ਡੈਗ ਹੈਮਰਸੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
ਤੀਜਾ ਸਭ ਤੋਂ ਵੱਡਾ ਸਹਿਯੋਗੀ ਭਾਰਤ
ਫਿਲਹਾਲ ਵੱਖ-ਵੱਖ ਦੇਸ਼ਾਂ 'ਚ 96 ਹਜ਼ਾਰ ਫੌਜੀਆਂ ਤੇ ਪੁਲਸ ਬਲਾਂ ਨਾਲ 15 ਹਜ਼ਾਰ ਆਮ ਨਾਗਰਿਕ ਤੇ 1600 ਸਵੈਸੇਵੀ ਯੂ.ਐੱਨ. ਦੇ ਸ਼ਾਂਤੀ ਰੱਖਿਅਕ ਮਿਸ਼ਨ 'ਚ ਸ਼ਾਮਲ ਹਨ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਯੋਗਦਾਨ ਦੇਣ ਵਾਲਿਆਂ 'ਚ ਭਾਰਤ ਤੀਜੇ ਸਥਾਨ 'ਤੇ ਹੈ। 6,693 ਭਾਰਤੀ ਫੌਜ ਤੇ ਨੀਮ ਫੌਜੀ ਬਲ ਲੇਬਨਾਨ, ਦੱਖਣੀ ਸੂਡਾਨ, ਸਾਇਪ੍ਰਸ, ਕਾਂਗੋ, ਹੈਤੀ, ਪੱਛਮੀ ਸਹਾਰਾ ਦੇ ਅਭਿਆਨਾਂ 'ਚ ਤਾਇਨਾਤ ਹਨ। ਇਥੋਪੀਆ ਤੇ ਬੰਗਲਾਦੇਸ਼ ਕ੍ਰਮਸ਼ 8,380 ਤੇ 7,053 ਸ਼ਾਂਤੀ ਰੱਖਿਅਕਾਂ ਨਾਲ ਭਾਰਤ ਤੋਂ ਅੱਗੇ ਹੈ।
22 ਸਾਲਾ ਨੌਜਵਾਨ ਵਲੋਂ ਖੁਦਕੁਸ਼ੀ
NEXT STORY