ਚੇਨਈ (ਏਜੰਸੀ) : ਦੱਖਣ ਭਾਰਤੀ ਸਿਨੇਮਾ ਦੇ ਸੁਪਰਸਟਾਰ ਰਜਨੀਕਾਂਤ ਨੇ ਅਭਿਨੇਤਾਵਾਂ ਦੇ ਪਿੱਛੇ ਪਾਗਲਪਨ ਦੀ ਹੱਦ ਤੱਕ ਜਾਣ ਵਾਲੇ ਪ੍ਰਸ਼ੰਸਕਾਂ ਨੂੰ ਸਖ਼ਤ ਨਸੀਹਤ ਦਿੱਤੀ ਹੈ। ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਸ਼ੰਸਕਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੇਕਰ ਉਹ ਆਪਣੇ ਮਨਪਸੰਦ ਅਦਾਕਾਰ ਦੀ ਇੱਕ ਝਲਕ ਪਾਉਣ ਲਈ ਆਪਣਾ ਨੁਕਸਾਨ ਕਰਦੇ ਹਨ, ਤਾਂ ਉਸ ਦਾ ਦਰਦ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹੀ ਝੱਲਣਾ ਪਵੇਗਾ, ਨਾ ਕਿ ਉਨ੍ਹਾਂ ਦੇ ਆਦਰਸ਼ ਅਭਿਨੇਤਾਵਾਂ ਨੂੰ।
ਵਿਜੇ ਦੀਆਂ ਰੈਲੀਆਂ 'ਚ ਹੋ ਰਹੇ ਹੰਗਾਮੇ 'ਤੇ ਜਤਾਈ ਚਿੰਤਾ
ਰਜਨੀਕਾਂਤ ਦਰਅਸਲ ਅਦਾਕਾਰ ਅਤੇ 'ਤਮਿਲਗਾ ਵੇਤਰੀ ਕੜਗਮ' (TVK) ਦੇ ਮੁਖੀ ਵਿਜੇ ਦੇ ਪ੍ਰਸ਼ੰਸਕਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਉਠਾਏ ਜਾ ਰਹੇ ਜੋਖਮਾਂ 'ਤੇ ਟਿੱਪਣੀ ਕਰ ਰਹੇ ਸਨ। ਦੱਸਣਯੋਗ ਹੈ ਕਿ ਵਿਜੇ ਦੀਆਂ ਰੈਲੀਆਂ ਵਿੱਚ ਪ੍ਰਸ਼ੰਸਕ ਅਕਸਰ ਉਨ੍ਹਾਂ ਤੱਕ ਪਹੁੰਚਣ ਲਈ ਖੁਦ ਨੂੰ ਖਤਰੇ ਵਿੱਚ ਪ ਲੈਂਦੇ ਹਨ। ਕਰੂਰ ਵਿੱਚ ਹੋਈ ਭਜਦੌੜ ਦੀ ਘਟਨਾ, ਜਿਸ ਵਿੱਚ 41 ਲੋਕਾਂ ਦੀ ਮੌਤ ਹੋ ਗਈ ਸੀ, ਦਾ ਹਵਾਲਾ ਦਿੰਦੇ ਹੋਏ ਰਜਨੀਕਾਂਤ ਨੇ ਕਿਹਾ ਕਿ ਨੌਜਵਾਨਾਂ ਨੂੰ ਬਹੁਤ "ਸਾਵਧਾਨ" ਰਹਿਣ ਦੀ ਲੋੜ ਹੈ।
ਰਜਨੀਕਾਂਤ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਭਵਿੱਖ ਪ੍ਰਤੀ ਸੰਜੀਦਾ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ, ਜੇਕਰ ਪ੍ਰਸ਼ੰਸਕਾਂ ਨੂੰ ਸੱਟ ਲੱਗਦੀ ਹੈ, ਤਾਂ ਖ਼ਾਮਿਆਜ਼ਾ ਉਨ੍ਹਾਂ ਨੂੰ ਹੀ ਭੁਗਤਣਾ ਪਵੇਗਾ। ਆਪਣੀ ਸੁਰੱਖਿਆ ਨੂੰ ਹਮੇਸ਼ਾ ਪਹਿਲ ਦਿਓ। ਵਿਦਿਆਰਥੀ ਜੀਵਨ ਬਹੁਤ ਮਹੱਤਵਪੂਰਨ ਹੈ। ਨੌਜਵਾਨਾਂ ਦਾ ਇੱਕੋ-ਇੱਕ ਟੀਚਾ ਸਿੱਖਿਆ ਹੋਣੀ ਚਾਹੀਦੀ ਹੈ। ਜੇਕਰ ਤੁਸੀਂ ਪੜ੍ਹਾਈ ਦਾ ਕੀਮਤੀ ਸਮਾਂ ਗੁਆ ਦਿੱਤਾ, ਤਾਂ ਬਾਅਦ ਵਿੱਚ ਜ਼ਿੰਦਗੀ ਵਿੱਚ ਬਹੁਤ ਕਸ਼ਟ ਉਠਾਉਣੇ ਪੈਣਗੇ।
ਆਉਣ ਵਾਲੀ ਫਿਲਮ ਬਾਰੇ ਦਿੱਤੀ ਜਾਣਕਾਰੀ
ਆਪਣੇ ਕੰਮ ਬਾਰੇ ਗੱਲ ਕਰਦਿਆਂ ਰਜਨੀਕਾਂਤ ਨੇ ਦੱਸਿਆ ਕਿ ਉਨ੍ਹਾਂ ਦੀ ਅਗਲੀ ਫਿਲਮ ਦੀ ਸ਼ੂਟਿੰਗ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਲਗਭਗ 20 ਫੀਸਦੀ ਕੰਮ ਬਾਕੀ ਰਹਿ ਗਿਆ ਹੈ, ਜੋ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।
ਕਾਮੇਡੀਅਨ ਸਮੈ ਰੈਨਾ ਨੇ ਦਿੱਤੇ ‘ਇੰਡੀਆਜ਼ ਗੌਟ ਲੇਟੈਂਟ’ ਦੇ ਦੂਜੇ ਸੀਜ਼ਨ ਦੇ ਸੰਕੇਤ; ਪੁਰਾਣੇ ਵਿਵਾਦ ’ਤੇ ਵੀ ਕੀਤੀ ਚਰਚਾ
NEXT STORY