ਲਖਨਊ— ਯੂ. ਪੀ. ਦੇ ਸੀ. ਐੱਮ. ਯੋਗੀ ਆਦਿਤਿਆਨਾਥ ਨੇ ਹਨ੍ਹੇਰੀ-ਤੂਫਾਨ ਅਤੇ ਬਾਰਸ਼ ਨਾਲ ਪ੍ਰਭਾਵਿਤ ਲੋਕਾਂ ਨੂੰ ਜਲਦ ਹੀ ਰਾਹਤ ਪਹੁੰਚਾਉਣ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਬੰਧਿਤ ਜ਼ਿਲਿਆਂ ਦੇ ਅਧਿਕਾਰੀ ਨੁਕਸਾਨ ਦਾ ਅੰਦਾਜ਼ਾ ਲਗਾਉਂਦੇ ਹੋਏ ਪ੍ਰਭਾਵਿਤਾਂ ਨੂੰ ਜਲਦ ਹੀ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਰਾਹਤ ਕੰਮਾਂ 'ਚ ਕਿਸੇ ਪ੍ਰਕਾਰ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਨਿਰਦੇਸ਼ ਪ੍ਰਦੇਸ਼ 'ਚ ਪਿਛਲੇ ਦਿਨੀਂ ਤੇਜ਼ ਹਨ੍ਹੇਰੀ ਅਤੇ ਪਾਣੀ ਕਾਰਨ ਕਿਸਾਨਾਂ ਦੀਆਂ ਹੋਈਆਂ ਫਸਲਾਂ ਦੀ ਤਬਾਹੀ ਤੋਂ ਬਾਅਦ ਦਿੱਤੇ ਹਨ। ਉਨ੍ਹਾਂ ਨੇ ਅਫਸਰਾਂ ਨੂੰ ਤੁਰੰਤ ਹੀ ਰਿਪੋਰਟ ਭੇਜ ਕੇ ਮਦਦ ਮੁਹੱਈਆ ਕਰਵਾਏ ਜਾਣ ਦੇ ਬਾਰੇ 'ਚ ਕਿਹਾ ਹੈ।
ਦੱਸ ਦੱਈਏ ਕਿ ਆਗਰਾ 'ਚ ਬੁੱਧਵਾਰ ਸ਼ਾਮ ਆਈ ਹਨ੍ਹੇਰੀ-ਤੂਫਾਨ ਨਾਲ ਕਈ ਥਾਵਾਂ 'ਤੇ ਦਰੱਖਤ ਡਿੱਗ ਗਏ ਅਤੇ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ। ਤੂਫਾਨ 'ਚ ਹੁਣ ਤੱਕ 24 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ, ਜਦਕਿ ਦਰਜਾਂ ਜ਼ਖਮੀ ਹਨ। ਪੂਰੇ ਪ੍ਰਦੇਸ਼ 'ਚ ਕੁੱਲ 33 ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਤੂਫਾਨ 'ਚ ਕਈ ਪਸ਼ੂਆਂ ਦੇ ਵੀ ਮਾਰੇ ਜਾਣ ਦੀ ਸੂਚਨਾ ਹੈ। ਹਨ੍ਹੇਰੀ ਆਉਣ ਦੇ ਕਾਰਨ ਮੁਜੱਫਰਨਗਰ, ਦੇਵਬੰਦ, ਬਡਗਾਂਵ, ਨਾਨੌਤਾ ਆਦਿ ਖੇਤਰਾਂ 'ਚ ਕਈ ਜਗ੍ਹਾਂ 'ਤੇ ਦਰੱਖਤ ਡਿੱਗ ਗਏ। ਹਨ੍ਹੇਰੀ-ਤੂਫਾਨ ਤੋਂ ਬਾਅਦ ਆਈ ਤੇਜ਼ ਬਾਰਸ਼ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਲਿਆ ਜਾ ਰਿਹਾ ਹੈ।
ਜਿਓ, ਏਅਰਟੈੱਲ ਦੀ ਜੰਗ 'ਚ ਗਾਹਕਾਂ ਦੀ ਹੋਵੇਗੀ ਮੌਜ, ਸਸਤਾ ਮਿਲੇਗਾ ਡਾਟਾ!
NEXT STORY