ਮੋਗਾ (ਸੰਦੀਪ ਸ਼ਰਮਾ) - ਤੇਜ਼ ਪੈ ਰਹੀ ਧੁੱਪ ਕਰਕੇ ਰੋਜ਼ਾਨਾ ਤਾਪਮਾਨ ’ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਕਰਕੇ ਲੋਕਾਂ ਦਾ ਘਰੋਂ ਬਾਹਰ ਆਉਣਾ ਬਹੁਤ ਅੌਖਾ ਹੋ ਗਿਆ ਹੈ। ਇਸ ਕਡ਼ਾਕੇ ਦੀ ਪੈ ਰਹੀ ਧੁੱਪ ਨਾਲ ਆਮ ਜਨਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ।
ਮੌਸਮ ਵਿਭਾਗ ਦੇ ਅੰਦਾਜ਼ੇ ਅਨੁਸਾਰ ਆਉਣ ਵਾਲੇ ਇਕ ਹਫਤੇ ਤੱਕ ਤਾਪਮਾਨ ਵਿਚ ਲਗਾਤਾਰ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਕਰਕੇ ਆਮ ਪਬਲਿਕ ਨੂੰ ਇਸ ਗਰਮੀ ਤੋਂ ਬਚਣ ਲਈ ਹਰ ਤਰ੍ਹਾਂ ਸਾਵਧਾਨ ਰਹਿਣ ਦੀ ਲੋਡ਼ ਹੈ। ‘ਜਗ ਬਾਣੀ’ ਵੱਲੋਂ ਕਡ਼ਾਕੇ ਦੀ ਧੁੱਪ ਅਤੇ ਨਾ ਝੱਲਣ ਯੋਗ ਗਰਮੀ ’ਚ ਘਰੋਂ ਬਾਹਰ ਨਿਕਲਣ ਅਤੇ ਘਰਾਂ ’ਚ ਹੀ ਅਾਪਣੇ ਅਤੇ ਅਾਪਣੇ ਬੱਚਿਆਂ ਦੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਕੁੱਝ ਮਾਹਿਰਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿਚ ਡੀ-ਹਾਈਡਰੇਸ਼ਨ (ਪਾਣੀ ਦੀ ਕਮੀ) ਹੋਣ ਦੇ ਖਤਰੇ ਕਰਕੇ ਕੁੱਝ ਸਾਵਧਾਨੀਆਂ ਅਤੇ ਖਾਣ-ਪੀਣ ਬਾਰੇ ਨਿਰਦੇਸ਼ ਦਿੱਤੇ।
ਗਰਮੀ ਨਾਲ ਪੇਟ ਦੀਆਂ ਬੀਮਾਰੀਆਂ ਨਾਲ ਪੀਡ਼ਤ ਹੋਣ ਦੀ ਵੱਧ ਜਾਂਦੀ ਹੈ ਸੰਭਾਵਨਾ : ਡਾ. ਸੰਦੀਪ ਗਰਗ
ਸਥਾਨਕ ਗਰਗ ਮਲਟੀ ਸਪੈਸ਼ਲਿਸਟ ਹਸਪਤਾਲ ਦੇ ਸੰਚਾਲਕ ਐੱਮ. ਡੀ. ਮੈਡੀਸਨ ਡਾ. ਸੰਦੀਪ ਗਰਗ ਨੇ ਕਿਹਾ ਕਿ ਅੱਜ-ਕੱਲ ਦੇ ਮੌਸਮ ਦੇ ਪ੍ਰਭਾਵ ਕਰਕੇ ਲੂ ਲਗਣ ਦੇ ਨਾਲ-ਨਾਲ ਪੇਟ ਦੀਆਂ ਬੀਮਾਰੀਆਂ ਨਾਲ ਪੀਡ਼ਤ ਹੋਣ ਦੀ ਸੰਭਾਵਨਾ ਪੁਰੀ ਤਰ੍ਹਾਂ ਵੱਧ ਜਾਂਦੀ ਹੈ। ਇਸ ਲਈ ਅਾਪਣੇ ਖਾਣ-ਪੀਣ ਦੀਆਂ ਵਸਤਾਂ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦਿਉ, ਜਿੰਨਾ ਹੋ ਸਕੇ ਵੱਧ ਤੋਂ ਵੱਧ ਲਿਕਵਡ (ਤਰਲ) ਪੀਣ ਵਾਲੇ ਡਰਿੰਕ ਦਾ ਇਸਤੇਮਾਲ ਕਰੋ। ਉਨ੍ਹਾਂ ਲੋਕਾਂ ਨੂੰ ਬਾਜ਼ਾਰੀ ਵਸਤਾਂ ਦਾ ਸੇਵਨ ਕਰਨ ਤੋਂ ਬਚਣ ਦੀ ਸਲਾਹ ਦਿੱਤੀ।
ਗਰਭਵਤੀ ਅੌਰਤਾਂ ਲਈ ਰੋਜ਼ਾਨਾ ਘੱਟੋ-ਘੱਟ 11 ਤੋਂ 12 ਗਲਾਸ ਪਾਣੀ ਦਾ ਸੇਵਨ ਜ਼ਰੂਰੀ : ਡਾ. ਰੀਨਾ ਵਿਜ਼ਾਨ
ਸਥਾਨਕ ਵਿਜ਼ਾਨ ਹਸਪਤਾਲ ਢੁੱਡੀਕੇ ਵਾਲੇ ਦੀ ਸੰਡਾਲਕ ਡਾ. ਰੀਨਾ ਵਿਜ਼ਾਨ ਨੇ ਗਰਭਵਤੀ ਅੌਰਤਾਂ ਨੂੰ ਰੋਜ਼ਾਨਾਂ 10 ਤੋਂ 12 ਜਾਂ ਇਸ ਤੋਂ ਵੀ ਵੱਧ ਪਾਣ ਵਾਲੇ ਪਾਣੀ ਦਾ ਸੇਵਨ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪਾਣੀ ਤੋਂ ਇਲਾਵਾ ਤਰਬੂਜ, ਖਰਬੂਜਾ ਅਤੇ ਹਰੀ ਸਬਜ਼ੀਆਂ ਦਾ ਸੇਵਨ ਵੀ ਇਕ ਗਰਭਵਤੀ ਲਈ ਬਹੁਤ ਜਰੂਰੀ ਹੈ। ਖੁਰਾਕ ਦਾ ਧਿਆਨ ਰੱਖਣ ਨਾਲ ਅਤੇ ਖਾਣ-ਪੀਣ ਸਬੰਧੀ ਸਾਵਧਾਨੀ ਵਰਤਣ ਨਾਲ ਗਰਭਵਤੀ ਅਤੇ ਉਸਦੇ ਗਰਭ ’ਚ ਪਲ ਰਿਹਾ ਬੱਚਾ ਸੁਰੱਖਿਅਤ ਰਹੇਗਾ।
ਨਿਊਜ਼ੀਲੈਂਡ 'ਚ ਪੰਜਾਬੀ ਦਾ ਕਤਲ, ਦੋਸਤ ਨੇ ਰਚੀ ਸਾਰੀ ਸਾਜਿਸ਼
NEXT STORY